ਲੁਧਿਆਣਾ 'ਚ ਭਿਆਨਕ ਸੜਕ ਹਾਦਸਾ, 2 ਮਜ਼ਦੂਰਾਂ ਦੀ ਮੌਤ

ਸਮਰਾਲਾ ਇਲਾਕੇ 'ਚ 3 ਮਜ਼ਦੂਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸੀ। ਇਹਨਾਂ ਦੀ ਟੱਕਰ ਕਿਸੇ ਅਣਪਛਾਤੇ ਵਹੀਕਲ ਨਾਲ ਹੋਈ। 2 ਮਜ਼ਦੂਰਾਂ ਦੀ ਮੌਤ ਹੋ ਗਈ। ਤੀਜੇ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।

Share:

ਹਾਈਲਾਈਟਸ

  • ਮੁਸਕਾਬਾਦ
  • ਬੱਸੀ ਗੁੱਜਰਾਂ

ਲੁਧਿਆਣਾ ਜਿਲ੍ਹੇ 'ਚ ਭਿਆਨਕ ਸੜਕ ਹਾਦਸਾ ਹੋਇਆ। 2 ਮਜ਼ਦੂਰਾਂ ਦੀ ਮੌਤ ਹੋ ਗਈ। ਇਹਨਾਂ ਦਾ ਤੀਜਾ ਸਾਥੀ ਗੰਭੀਰ ਜਖ਼ਮੀ ਹੈ। ਹਾਦਸਾ ਸਮਰਾਲਾ ਦੇ ਇਲਾਕੇ ਮੁਸਕਾਬਾਦ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਸੁਸ਼ੀਲ, ਯੋਗੇਸ਼ ਅਤੇ ਉਨ੍ਹਾਂ ਦਾ ਤੀਜਾ ਸਾਥੀ ਇੱਕੋ ਮੋਟਰਸਾਈਕਲ 'ਤੇ ਬੱਸੀ ਗੁੱਜਰਾਂ ਵਿਖੇ ਇੱਟਾਂ ਦੇ ਭੱਠੇ ਵੱਲ ਵਾਪਸ ਜਾ ਰਹੇ ਸਨ। ਮੁਸਕਾਬਾਦ ਨੇੜੇ ਇੱਕ ਵਹੀਕਲ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ ਕਾਰਨ ਯੋਗੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਸਪਤਾਲ ਪਹੁੰਚਦਿਆਂ ਹੀ ਸੁਨੀਲ ਦੀ ਮੌਤ ਹੋ ਗਈ। ਇਹਨਾਂ ਦਾ ਤੀਜਾ ਸਾਥੀ ਇਲਾਜ ਅਧੀਨ ਹੈ। ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਿਸਦਾ ਕੋਈ ਸੁਰਾਗ ਨਹੀਂ ਮਿਲਿਆ।

5 ਮਿੰਟ ਲਈ ਕਹਿ ਕੇ ਆਇਆ ਸੀ ਸੁਨੀਲ 

ਹਾਦਸੇ 'ਚ ਜਾਨ ਗੁਆਉਣ ਵਾਲਾ ਸੁਨੀਲ ਆਪਣੇ ਪਰਿਵਾਰ ਵਾਲਿਆਂ ਨੂੰ ਇਹ ਗੱਲ ਕਹਿ ਕੇ ਆਇਆ ਸੀ ਕਿ ਉਹ 5 ਮਿੰਟਾਂ ਲਈ ਬਾਹਰ ਜਾ ਰਿਹਾ ਹੈ ਅਤੇ ਹੁਣੇ ਵਾਪਸ ਆ ਜਾਵੇਗਾ। ਵਾਪਸੀ ਮੌਕੇ ਹਾਦਸੇ ਦਾ ਸ਼ਿਕਾਰ ਹੋ ਗਏ। ਸੁਨੀਲ ਦੇ ਨਾਲ ਉਸਦੇ ਦੋਸਤ ਯੋਗੇਸ਼ ਦੀ ਮੌਤ ਹੋ ਗਈ। ਤਿੰਨੋਂ ਦੋਸਤ ਇੱਕ ਮੋਟਰਸਾਈਕਲ 'ਤੇ ਸਵਾਰ ਸੀ। ਉਹ ਮੁਸਕਾਬਾਦ ਤੋਂ ਮੇਨ ਸੜਕ 'ਤੇ ਚੜ੍ਹੇ ਸੀ ਕਿ ਇਸੇ ਦੌਰਾਨ ਕਿਸੇ ਵਹੀਕਲ ਨਾਲ ਟੱਕਰ ਹੋ ਗਈ। 

ਪੁਲਿਸ ਨੇ ਸ਼ੁਰੂ ਕੀਤੀ ਜਾਂਚ 

ਸ਼੍ਰੀ ਮਾਛੀਵਾੜਾ ਸਾਹਿਬ ਦੀ ਹੱਦ ਅੰਦਰ ਇਹ ਹਾਦਸਾ ਵਾਪਰਿਆ। ਥਾਣਾ ਮੁਖੀ  ਭਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।  ਤੀਜਾ ਗੰਭੀਰ ਜ਼ਖਮੀ ਹੈ। ਉਸਦੇ ਹੋਸ਼ 'ਚ ਆਉਣ 'ਤੇ  ਬਿਆਨ ਦਰਜ ਕੀਤੇ ਜਾਣਗੇ ਅਤੇ ਪਤਾ ਲਗਾਇਆ ਜਾਵੇਗਾ ਕਿ ਹਾਦਸਾ ਕਿਵੇਂ ਵਾਪਰਿਆ। ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਤਿੰਨੋਂ ਮਜ਼ਦੂਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਠੇ ਵੱਲ ਜਾ ਰਹੇ ਸਨ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਥਾਣਾ ਮੁਖੀ ਨੇ ਕਿਹਾ ਕਿ ਜਿਸ ਵਹੀਕਲ ਨਾਲ ਮੋਟਰਸਾਈਕਲ ਟਕਰਾਇਆ, ਉਸਦਾ ਪਤਾ ਲਗਾਇਆ ਜਾ ਰਿਹਾ ਹੈ। ਛੇਤੀ ਹੀ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ