ਕੱਚੇ ਅਧਿਆਪਕਾਂ ਨੇ ਦਸੰਬਰ ਵਿੱਚ ਸਰਕਾਰ ਦੇ ਖ਼ਿਲਾਫ਼ ਕੀਤੀ ਮੋਰਚਾ ਖੋਲ੍ਹਣ ਦੀ ਤਿਆਰੀ

ਸੂਬੇ ਦੇ 157 ਕੱਚੇ ਅਧਿਆਪਕ ਏਆਈਈ ਅਧਿਆਪਕ ਯੋਗਤਾ ਪੂਰੀ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਪੱਕੇ ਨਾ ਕੀਤੇ ਜਾਣ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨਗੇ। ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇ ਸਨਮਾਨ ਨੂੰ ਵੱਡਾ ਧੱਕਾ ਲੱਗਾ ਹੈ।

Share:

ਪੰਜਾਬ ਵਿੱਚ ਕੱਚੇ ਅਧਿਆਪਕਾਂ ਨੇ ਇਕ ਵਾਰੀ ਫਿਰ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਸ ਵਾਰੀ ਸੂਬੇ ਦੇ 157 ਕੱਚੇ ਅਧਿਆਪਕ ਏਆਈਈ ਅਧਿਆਪਕ ਯੋਗਤਾ ਪੂਰੀ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਪੱਕੇ ਨਾ ਕੀਤੇ ਜਾਣ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨਗੇ। ਅਧਿਆਪਕਾਂ ਨੇ 15 ਦਸੰਬਰ ਤੋਂ ਸੰਘਰਸ਼ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਆਗੂ ਹਰਮਨ ਸਿੰਘ ਸੰਗਰੂਰ ਅਤੇ ਸੂਬਾ ਕਨਵੀਨਰ ਤੇਜਿੰਦਰ ਕੌਰ ਪਟਿਆਲਾ ਨੇ ਦੱਸਿਆ ਕਿ ਸਾਡੀ ਪਹਿਲੀ ਨਿਯੁਕਤੀ 2009-10 ਵਿੱਚ ਹੋਈ ਸੀ। ਉਨ੍ਹਾਂ ਅਧਿਆਪਕਾਂ ਨੂੰ ਵੀ ਸਾਡੀਆਂ ਤਜਵੀਜ਼ਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੀ ਨਿਯੁਕਤੀ ਅਗਸਤ ਵਿੱਚ ਹੋਈ ਸੀ, ਪਰ ਅਸੀਂ 157 ਅਧਿਆਪਕ ਯੋਗਤਾ ਅਤੇ ਤਜ਼ਰਬਾ ਪੂਰਾ ਕਰਨ ਵਿੱਚ ਅਜੇ ਵੀ ਅਧੂਰੇ ਪਏ ਹਾਂ। ਸਰਕਾਰ ਨੇ ਕਿਹਾ ਕਿ ਸਾਡੇ ਮਾਮਲੇ 'ਚ ਕੋਈ ਜ਼ਰੂਰੀ ਤਜ਼ਰਬਾ ਨਹੀਂ ਹੈ, ਜਦਕਿ ਇਹ ਪੂਰੀ ਤਰ੍ਹਾਂ ਨਾਲ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਦੀ ਗਲਤੀ ਸੀ। ਤੇਜਿੰਦਰ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ 157 ਅਧਿਆਪਕਾਂ ਦੇ ਸਨਮਾਨ ਨੂੰ ਵੱਡਾ ਧੱਕਾ ਲੱਗਾ ਹੈ।

ਮੌਜੂਦਾ ਸਰਕਾਰ ਨੇ ਵੀ ਸਮਰਥਨ ਦੀ ਦਿੱਤੀ ਸਜ਼ਾ 

ਤੰਗ ਆ ਕੇ ਅਸੀਂ ਚੰਗੇ ਭਵਿੱਖ ਲਈ ਵਿਧਾਨ ਸਭਾ ਚੋਣਾਂ ਵਿਚ 'ਆਪ' ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਪਰ ਮੌਜੂਦਾ ਸਰਕਾਰ ਨੇ ਸਾਨੂੰ ਨੀਤੀ ਵਿੱਚ ਸ਼ਾਮਲ ਨਾ ਕਰਕੇ ਉਸ ਸਮਰਥਨ ਦੀ ਸਜ਼ਾ ਦਿੱਤੀ ਹੈ। ਇਨਕਲਾਬ ਦੀ ਗੱਲ ਕਰਨ ਵਾਲੇ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੇਣ ਵਾਲੇ ਹੁਣ ਸਾਰੇ ਕੱਚੇ ਅਧਿਆਪਕਾਂ ਨੂੰ ਇੱਕੋ ਨਜ਼ਰ ਨਾਲ ਨਹੀਂ ਦੇਖ ਰਹੇ। ਅਸੀਂ 157 ਅਧਿਆਪਕ, ਸਾਡੀ ਸੰਸਥਾ ਦਾ ਸਭ ਤੋਂ ਵਾਂਝਾ ਵਰਗ, ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਾਂ। 6000 ਅਧਿਆਪਕਾਂ ਦੀ ਨਿਯੁਕਤੀ ਹੋ ਚੁੱਕੀ ਹੈ,ਪਰ 157 ਅਧਿਆਪਕ ਅਜੇ ਵੀ ਕੱਚੇ ਹਨ। ਮੁੱਖ ਮੰਤਰੀ ਦੀ ਕਹਿਣੀ ਤੇ ਕਰਨੀ ਵਿੱਚ ਵੱਡਾ ਫਰਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਨਾਲ ਵਿਤਕਰਾ ਕਰਨਾ ਬੰਦ ਕਰੇ ਅਤੇ ਸਾਨੂੰ ਆਪਣੀ ਨੀਤੀ ਵਿੱਚ ਸ਼ਾਮਲ ਕਰੇ ਅਤੇ ਸਾਡੀ ਤਨਖਾਹ 18 ਹਜ਼ਾਰ ਰੁਪਏ ਦੇ ਬਰਾਬਰ ਕੀਤੀ ਜਾਵੇ। ਨਹੀਂ ਤਾਂ ਅਸੀਂ 15 ਦਸੰਬਰ ਨੂੰ ਸਰਕਾਰ ਵਿਰੁੱਧ ਅੰਦੋਲਨ ਸ਼ੁਰੂ ਕਰਾਂਗੇ। 

ਇਹ ਵੀ ਪੜ੍ਹੋ