ਅਬੋਹਰ ਦੇ ਸਕੂਲ ਵਿੱਚ ਬੱਚਿਆਂ 'ਤੇ ਅਧਿਆਪਕ ਨੂੰ ਸਹਣੇ ਪਏ ਮਧੁਮੱਖੀਆਂ ਦੇ ਡੰਗ

ਬੁੱਧਵਾਰ ਦੁਪਹਿਰ ਅੱਧੀ ਛੁੱਟੀ ਦੌਰਾਨ ਬੱਚੇ ਸਕੂਲ ਦੇ ਮੈਦਾਨ ਵਿੱਚ ਖੇਡ ਰਹੇ ਸਨ। ਉਦੋਂ ਅਚਾਨਕ ਮੱਖੀਆਂ ਦਾ ਝੁੰਡ ਉੱਥੇ ਆ ਗਿਆ ਅਤੇ ਬੱਚਿਆਂ 'ਤੇ ਹਮਲਾ ਕਰ ਦਿੱਤਾ।

Share:

ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ) ਵਿਚ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋ ਅੱਧੀ ਛੁੱਟੀ ਦੌਰਾਨ ਸਕੂਲ 'ਚ ਬੈਠੇ ਬੱਚਿਆਂ 'ਤੇ ਮਧੁਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਕਾਰਨ ਕਰੀਬ 12 ਬੱਚੇ ਅਤੇ ਇੱਕ ਅਧਿਆਪਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਪਿਆ । ਬੱਚਿਆਂ ਅਨੁਸਾਰ ਉਹ ਬੁੱਧਵਾਰ ਦੁਪਹਿਰ ਅੱਧੀ ਛੁੱਟੀ ਦੌਰਾਨ ਸਕੂਲ ਦੇ ਮੈਦਾਨ ਵਿੱਚ ਖੇਡ ਰਹੇ ਸਨ। ਉਦੋਂ ਅਚਾਨਕ ਮੱਖੀਆਂ ਦਾ ਝੁੰਡ ਉੱਥੇ ਆ ਗਿਆ। ਝੁੰਡ ਨੇ ਬੱਚਿਆਂ 'ਤੇ ਹਮਲਾ ਕਰ ਦਿੱਤਾ। ਇਹ ਦੇਖ ਕੇ ਜ਼ਿਆਦਾਤਰ ਬੱਚੇ ਲੁਕ ਗਏ, ਪਰ ਫਿਰ ਵੀ ਇਕ ਦਰਜਨ ਬੱਚੇ ਅਤੇ ਇਕ ਅਧਿਆਪਕ ਨਰੋਤਮ ਇਨ੍ਹਾਂ ਦਾ ਸ਼ਿਕਾਰ ਹੋ ਗਏ।

ਆਸ-ਪਾਸ ਦੇ ਲੋਕਾਂ ਨੇ ਬਚਾਇਆ

 

ਆਸ-ਪਾਸ ਦੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਚਾਦਰ 'ਚ ਲਪੇਟ ਕੇ ਮੱਖੀਆਂ ਤੋਂ ਬਚਾਇਆ। ਇਸ ਹਮਲੇ ਵਿੱਚ ਦੋ ਬੱਚੇ ਖੁਸ਼ ਅਤੇ ਦਿਵਿਆਂਸ਼ ਨੂੰ ਕਈ ਮੱਖੀਆਂ ਨੇ ਡੰਗ ਲਿਆ। ਅਧਿਆਪਕ ਅਤੇ ਦੋਵੇਂ ਬੱਚੇ ਫਿਲਹਾਲ ਹਸਪਤਾਲ ਵਿੱਚ ਹੀ ਦਾਖ਼ਲ ਹਨ। ਬਾਕੀ ਬੱਚਿਆਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਸਚਦੇਵਾ ਦਾ ਕਹਿਣਾ ਹੈ ਕਿ ਉਹ ਸਕੂਲ ਵਿੱਚ ਮਧੁਮੱਖੀਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਮਾਹਿਰ ਨੂੰ ਬੁਲਾ ਕੇ ਜਾਂਚ ਕਰਵਾਉਣਗੇ।

ਇਹ ਵੀ ਪੜ੍ਹੋ