ਪੁਲਿਸ ਨੇ ਫੜ੍ਹੀ ਅਫ਼ੀਮ ਵਾਲੀ ਚਾਹ-ਪੱਤੀ, ਵੱਡੀ ਖੇਪ ਨਾਲ ਚਾਰੇ ਪਾਸੇ ਛਿੜੀ ਚਰਚਾ 

ਨੈਸ਼ਨਲ ਹਾਈਵੇ ਉਪਰ ਵੱਖਰੇ ਹੀ ਤਰੀਕੇ ਨਾਲ ਨਸ਼ਾ ਤਸਕਰੀ ਹੋ ਰਹੀ ਸੀ। ਇਸਦਾ ਪਰਦਾਫਾਸ਼ ਜਲੰਧਰ ਪੁਲਿਸ ਨੇ ਕੀਤਾ। 2 ਟਰੱਕ, ਟਰੈਕਟਰ ਟਰਾਲੀ ਸਮੇਤ 4 ਮੁਲਜ਼ਮ ਕਾਬੂ ਕੀਤੇ ਗਏ। 

Share:

ਪੰਜਾਬ ਦੇ ਜਲੰਧਰ ਦਿਹਾਤੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਅੱਜ ਇੱਕ ਵਿਸ਼ੇਸ਼ ਨਾਕਾਬੰਦੀ ਕਰਕੇ ਦੋ ਟਰੱਕਾਂ ਅਤੇ ਇੱਕ ਟਰੈਕਟਰ ਟਰਾਲੀ ਦੀ ਤਲਾਸ਼ੀ ਲਈ। ਜਿਸ ਵਿੱਚੋਂ 63 ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਨੇ ਅਫੀਮ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਸੀ ਐਕਟ ਤਹਿਤ ਕੇਸ ਦਰਜ ਕਰ ਲਿਆ। 

ਮਨੀਪੁਰ ਤੋਂ ਲਿਆਏ ਸੀ ਖੇਪ 

ਐਸ.ਐਸ.ਪੀ ਮੁਖਵਿੰਦਰ ਸਿੰਘ ਗੁੱਲਰ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਗੋਰਾਇਆ ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਈਵੇ ਰਾਹੀਂ ਅਫੀਮ ਦੀ ਵੱਡੀ ਖੇਪ ਟਰਾਂਸਫਰ ਹੋ ਰਹੀ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਜਦੋਂ ਦੋ ਟਰੱਕਾਂ ਅਤੇ ਇੱਕ ਟਰੈਕਟਰ ਟਰਾਲੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਤਿੰਨਾਂ ਚੋਂ ਕੁੱਲ 63 ਕਿਲੋ ਅਫੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਚਾਹ ਪੱਤੀ 'ਚ ਅਫ਼ੀਮ ਛੁਪਾ ਕੇ ਇੰਫਾਲ (ਮਨੀਪੁਰ) ਤੋਂ ਅੰਮ੍ਰਿਤਸਰ  ਲੈ ਕੇ ਜਾ ਰਹੇ ਹਨ। ਅਫ਼ੀਮ ਸਮੇਤ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਜਾਵੇਗਾ। 

ਇਹ ਵੀ ਪੜ੍ਹੋ