Tarn Taran: ਸੈਲੂਨ 'ਚ ਕਟਿੰਗ ਕਰਵਾਉਂਦੇ ਸਰਪੰਚ ਦਾ ਗੋਲੀ ਮਾਰ ਕੇ ਕਤਲ

ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਸ ਦੀ ਜਰਮਨੀ 'ਚ ਰਹਿਣ ਵਾਲੇ ਅੰਮ੍ਰਿਤਪਾਲ ਬਾਠ ਨਾਲ ਰੰਜਿਸ਼ ਸੀ। ਕੁਝ ਦਿਨ ਪਹਿਲਾਂ ਉਸ ਨੂੰ ਫੇਸਬੁੱਕ 'ਤੇ ਧਮਕੀਆਂ ਮਿਲੀਆਂ ਸਨ।

Share:

ਪੰਜਾਬ ਦੇ ਤਰਨਤਾਰ ਵਿਖੇ ਉਸ ਸਮੇਂ ਸੰਨਸਨੀ ਫੈਲ ਗਈ ਜਦੋਂ ਸਵੇਰੇ ਪਿੰਡ ਝਬਾਲ ਦੇ ਸਰਪੰਚ ਦੀ ਇੱਕ ਬਦਮਾਸ਼ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਆਪਣੇ ਵਾਲ ਕਟਵਾਉਣ ਸੈਲੂਨ ਵਿੱਚ ਆਇਆ ਸੀ। ਉਸੇ ਸਮੇਂ ਬਾਈਕ 'ਤੇ ਆਏ ਬਦਮਾਸ਼ ਨੇ ਉਸ ਤੇ ਫਾਇਰਿੰਗ ਕਰ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ। ਉਥੇ ਹੀ ਉਸਦੀ ਮੌਤ ਹੋ ਗਈ।

 

ਕਟਿੰਗ ਦੇ ਬਹਾਨੇ ਦੁਕਾਨ ਵਿੱਚ ਹੋਇਆ ਦਾਖਲ ਬਦਮਾਸ਼

ਸੈਲੂਨ ਸੰਚਾਲਕ ਵਿਜੇ ਅਨੁਸਾਰ ਦੁਕਾਨ ਦੇ ਅੰਦਰ ਇਕ ਨੌਜਵਾਨ ਆਇਆ। ਉਸਨੇ ਕਟਿੰਗ ਕਰਨ ਲਈ ਕਿਹਾ। ਉਸ ਨੇ ਨੌਜਵਾਨ ਨੂੰ ਕੁਝ ਦੇਰ ਬੈਠਣ ਲਈ ਕਿਹਾ। ਕੁਝ ਮਿੰਟਾਂ ਬਾਅਦ ਉਸ ਨੇ ਕਟਿੰਗ ਕਰਵਾ ਕੇ ਬੈਠੇ ਸੋਨੂੰ ਚੀਮਾ 'ਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਚਲਾਉਣ ਤੋਂ ਬਾਅਦ ਨੌਜਵਾਨ ਦੁਕਾਨ ਤੋਂ ਫਰਾਰ ਹੋ ਗਿਆ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਾ ਨੌਜਵਾਨ ਬਾਈਕ 'ਤੇ ਆਇਆ ਸੀ। ਉਸ ਦਾ ਇੱਕ ਦੋਸਤ ਸੈਲੂਨ ਦੇ ਬਾਹਰ ਆਪਣੀ ਬਾਈਕ ਸਟਾਰਟ ਕਰਕੇ ਖੜ੍ਹਾ ਸੀ। ਸਰਪੰਚ ਨੂੰ ਗੋਲੀ ਮਾਰਨ ਤੋਂ ਬਾਅਦ ਦੋਵੇਂ ਪਿਸਤੌਲ ਲਹਿਰਾਉਂਦੇ ਹੋਏ ਬਾਈਕ 'ਤੇ ਭੱਜ ਗਏ।

 

ਵਿਦੇਸ਼ ਤੋਂ ਮਿਲ ਰਹੀਆਂ ਸੀ ਧਮਕੀਆਂ

ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸੋਨੂੰ ਚੀਮਾ ਦੀ ਵਿਦੇਸ਼ 'ਚ ਰਹਿੰਦੇ ਅੰਮ੍ਰਿਤਪਾਲ ਨਾਂ ਦੇ ਵਿਅਕਤੀ ਨਾਲ ਰੰਜਿਸ਼ ਚੱਲ ਰਹੀ ਸੀ। ਉਸ ਖ਼ਿਲਾਫ਼ ਪਹਿਲਾਂ ਹੀ 17-18 ਪਰਚੇ ਦਰਜ ਹਨ। ਸੋਨੂੰ ਚੀਮਾ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਫਿਲਹਾਲ ਸੋਨੂੰ ਚੀਮਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਬਾਠ ਸੋਨੂੰ ਚੀਮਾ ਨੂੰ ਆਪਣੇ ਖ਼ਿਲਾਫ਼ ਦਰਜ ਜ਼ਿਆਦਾਤਰ ਮਾਮਲਿਆਂ ਵਿੱਚ ਦੋਸ਼ੀ ਠਹਿਰਾਉਂਦਾ ਸੀ। ਇੱਕੋ ਸਮੇਂ ਕਈ ਕੇਸ ਦਰਜ ਹੋਣ ਤੋਂ ਬਾਅਦ ਉਹ ਦੋ ਸਾਲ ਪਹਿਲਾਂ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ। ਜ਼ਿਆਦਾਤਰ ਮਾਮਲਿਆਂ ਵਿੱਚ ਉਹ ਭਗੌੜਾ ਐਲਾਨਿਆ ਜਾ ਚੁੱਕਾ ਹੈ।

 

ਇਹ ਵੀ ਪੜ੍ਹੋ