ਟਕਸਾਲੀ ਅਕਾਲੀਆਂ ਨੇ ਚੰਡੀਗੜ੍ਹ 'ਚ ਕੀਤੀ ਪੰਥਕ ਮੀਟਿੰਗ, 7 ਮਤਿਆਂ ਰਾਹੀਂ ਕੀਤੀ ਨਿੰਦਾ

ਅੱਜ ਦੀ ਇਕਤੱਰਤਾ ਵਿੱਚ ਪੰਥਕ ਹਲਕਿਆਂ ਦੀ ਘਟਨਾਵਾਂ 'ਤੇ ਜਿੱਥੇ ਨਜ਼ਰਸਾਨੀ ਕੀਤੀ ਗਈ ਉੱਥੇ ਹੀ ਸਮੁੱਚੇ ਪੰਥ ਅਤੇ ਸਮੁੱਚੀ ਕੌਮ ਵਿੱਚ ਫੈਲੀ ਨਿਰਾਸ਼ਾ ਨੂੰ ਦੂਰ ਕਰਨ ਲਈ ਅੱਗੇ ਹੋਕੇ ਖੜਨ ਦਾ ਅਹਿਦ ਵੀ ਲਿਆ ਗਿਆ।

Courtesy: ਚੰਡੀਗੜ੍ਹ ਵਿਖੇ ਟਕਸਾਲੀ ਅਕਾਲੀਆਂ ਨੇ ਮੀਟਿੰਗ ਕੀਤੀ

Share:

ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਵੱਲੋਂ ਅੱਜ ਚੰਡੀਗੜ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਥਕ ਰੌਸ਼ਨੀ ਵਿੱਚ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸੱਤ ਮਤੇ ਪਾਸ ਕੀਤੇ ਗਏ। ਸਿੱਖ ਪੰਥ ਅੰਦਰ ਪੈਦਾ ਹੋਏ ਹਾਲਾਤਾਂ ਬਾਰੇ ਹੋਰ ਵੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਸਿੱਖ ਪੰਥ ਨੂੰ ਖ਼ਤਰਾ ਦੱਸਦੇ ਹੋਏ ਸਮੂਹ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ। ਅੱਜ ਦੀ ਇਕਤੱਰਤਾ ਵਿੱਚ ਪੰਥਕ ਹਲਕਿਆਂ ਦੀ ਘਟਨਾਵਾਂ 'ਤੇ ਜਿੱਥੇ ਨਜ਼ਰਸਾਨੀ ਕੀਤੀ ਗਈ ਉੱਥੇ ਹੀ ਸਮੁੱਚੇ ਪੰਥ ਅਤੇ ਸਮੁੱਚੀ ਕੌਮ ਵਿੱਚ ਫੈਲੀ ਨਿਰਾਸ਼ਾ ਨੂੰ ਦੂਰ ਕਰਨ ਲਈ ਅੱਗੇ ਹੋਕੇ ਖੜਨ ਦਾ ਅਹਿਦ ਵੀ ਲਿਆ ਗਿਆ। ਅੱਜ ਦੀ ਇਕੱਤਰਤਾ ਵਿੱਚ ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ,  ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਛੋਟੇਪੁਰ, ਚਰਨਜੀਤ ਸਿੰਘ ਬਰਾੜ ਸ਼ਾਮਿਲ ਰਹੇ। 

ਜਥੇਦਾਰਾਂ ਨੂੰ ਮੁੜ ਸੇਵਾਵਾਂ ਦੇਣ ਦੀ ਮੰਗ 

ਪਹਿਲਾ ਮਤੇ ਵਿੱਚ ਅੱਜ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮਰਿਆਦਾ ਦਾ ਘਾਣ ਖ਼ਾਸ ਕਰ ਪੰਥਕ ਰਹੁ-ਰੀਤਾਂ ਤੇ ਪਹਿਰਾ ਦੇਣ ਵਾਲੀ ਸ੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਹੈ ਜਿਸ ਨਾਲ ਸਿੱਖਾਂ ਦੇ ਮਨ ਗਹਿਰੀ ਚੋਟ ਵੱਜੀ ਹੈ ਇਸਦਾ ਨਿੰਦਾ ਮਤਾ ਪਾਸ ਕੀਤਾ ਗਿਆ ਹੈ। ਦੂਜਾ ਮਤਾ ਪਾਸ ਕਰਦਿਆਂ ਸਮੁੱਚੀ ਇਕੱਤਰਤਾ ਨੇ ਮੰਗ ਚੁੱਕੀ ਕਿ ਜੱਥੇਦਾਰ ਸਾਹਿਬਾਨ ਨੂੰ ਸੇਵਾ ਦੇਣ ਅਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਬਣਨਾ ਬਹੁੱਤ ਜਰੂਰੀ ਹੈ ਘੱਟੋ-ਘੱਟ ਜਨਰਲ ਇਜਲਾਸ ਵਿੱਚ ਪਾਸ ਹੋਣ ਉਪਰੰਤ ਸੇਵਾ ਦਿੱਤੀ ਜਾ ਸਕੇ ਤੇ ਸੇਵਾ ਮੁਕਤ ਕੀਤਾ ਜਾ ਸਕੇ।

ਸਿੱਖ ਪੰਥ ਦਾ ਗੁੱਸਾ ਸ਼ਾਂਤ ਕਰਨ ਦੀ ਅਪੀਲ 

ਮਤਾ ਨੰਬਰ 3 'ਚ ਇਕੱਤਰਤਾ ਵੱਲੋਂ ਐਸਜੀਪੀਸੀ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਅੰਤ੍ਰਿੰਗ ਕਮੇਟੀ ਵਿੱਚ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ, ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬਾਨ ਗਿਆਨੀ ਸੁਲਤਾਨ ਨੂੰ ਹਟਾਉਣ ਵਾਲੇ ਦੋਵੋਂ ਮਤਿਆਂ ਨੂੰ ਰੱਦ ਕਰਨ ਲਈ ਅੱਗੇ ਆਉਣ ਤਾਂ ਸਿੱਖ ਪੰਥ ਦੇ ਗੁੱਸੇ ਨੂੰ ਠੰਡਾ ਕੀਤਾ ਜਾ ਸਕੇ। ਮਤਾ ਨੰਬਰ 4 ਨੂੰ ਪਾਸ ਕਰਦਿਆਂ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ  ਦੀਆਂ ਪੰਥਕ ਸੇਵਾਵਾਂ ਦੀ ਤੇ ਖ਼ਾਸ ਕਰ ਦੋ ਦਸੰਬਰ ਵਾਲੇ ਹੁਕਮਨਾਮੇ ਦੀ ਸ਼ਲਾਘਾ ਕੀਤੀ ਗਈ। ਮਤਾ ਨੰਬਰ 5 'ਚ
ਸਿੱਖ ਜੱਥੇਬੰਦੀਆਂ,ਸਿੱਖ ਸੰਸਥਾਵਾਂ, ਬਾਬਾ ਬਲਬੀਰ ਸਿੰਘ,ਦਮਦਮੀ ਟਕਸਾਲ ਤਮਾਮ ਸੰਤ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਗਈ ਕਿ ਇੱਕਠੇ ਹੋਕੇ ਇਹਨਾਂ ਮਤਿਆਂ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਜੱਥੇਬੰਦੀਆਂ ਨੂੰ ਲਾਮਬੰਦ ਕਰਨ ਦੇ ਉਪਰਾਲੇ ਕਰਨ। ਮਤਾ ਨੰਬਰ 6 'ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਬਣੀ ਸੱਤ ਮੈਂਬਰੀ  ਭਰਤੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਬਰਾਂ ਵਲੋ ਅਰਦਾਸ ਵਿੱਚ ਤਹਿ ਕੀਤਾ ਸੀ ਕਿ 18 ਮਾਰਚ ਨੂੰ ਭਰਤੀ ਸ਼ੁਰੂ ਕਰਨੀ ਹੈ ਤੇ ਸਮੁੱਚੇ ਅਕਾਲੀ ਹਿਤੈਸ਼ੀ ਵਰਕਰਾਂ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਭਰਤੀ ਸ਼ੁਰੂ ਕਰਨ ਦੇ ਸਮਾਗਮ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ 11 ਵਜੇ ਪਹੁੰਚਣ। ਮਤਾ ਨੰਬਰ 7, ਜਿਹੜੀ ਲੀਡਰਸ਼ਿਪ ਅੰਤ੍ਰਿੰਗ ਕਮੇਟੀ ਦੇ ਫੈਸਲੇ ਨੂੰ ਰੱਦ ਕਰ ਚੁੱਕੀ ਹੈ,ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਪੱਧਰ ਤੇ ਲੀਡਰਸ਼ਿਪ ਨੇ ਪ੍ਰੈਸ ਰਾਹੀ ਜਾਂ ਸੋਸ਼ਲ ਮੀਡੀਆ ਰਾਹੀ ਸਟੈਂਡ ਸਪਸ਼ਟ ਕੀਤਾ ਹੈ, ਓਹਨਾ ਸਾਰੇ ਲੀਡਰ ਸਾਹਿਬਾਨਾਂ ਦਾ ਅੱਜ ਜੀ ਇਕਤੱਰਤਾ ਨੇ ਸਪੈਸਲ ਧੰਨਵਾਦ ਕੀਤਾ ਤੇ ਉਹਨਾ ਦੇ ਸਟੈਂਡ ਦੀ ਸ਼ਲਾਘਾ ਵੀ ਕੀਤੀ। ਇਸ ਦੇ ਨਾਲ ਹੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਵੀ ਅਪੀਲ ਕੀਤੀ ਅਤੇ ਸਮੁੱਚੀ ਲੀਡਰਸਿੱਪ ਨੇ ਵੀ ਅਹਿਦ ਲਿਆ ਕਿ ਅਜਿਹੇ ਪੰਥਕ ਹਿਤੈਸ਼ੀਆਂ ਲੀਡਰ ਸਹਿਬਾਨ ਜਿਨਾ ਨੇ ਅੰਤ੍ਰਿੰਗ ਕਮੇਟੀ ਦੇ ਮਤੇ ਨੂੰ ਰੱਦ ਕੀਤਾ ਹੈ, ਉਹਨਾਂ ਸਭ ਨਾਲ ਤਾਲਮੇਲ ਕਰਕੇ ਇੱਕ ਪਲੇਟਫਾਰਮ ਤੇ ਇੱਕਠਾ ਕੀਤਾ ਜਾਵੇ।

 

ਇਹ ਵੀ ਪੜ੍ਹੋ