ਮੁਅੱਤਲ AIG ਮਾਲਵਿੰਦਰ ਦੀਆਂ ਵਧੀਆਂ ਮੁਸ਼ਕਿਲਾਂ,ਇੱਕ ਹੋਰ FIR ਦਰਜ

Police ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਕਈ ਰਾਜ਼ ਵੀ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਉਸ ਦੇ ਕਰੀਬੀ ਸਾਥੀ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਸੀ।

Share:

ਹਾਈਲਾਈਟਸ

  • ਇਸ ਕੇਸ ਵਿੱਚ ਉਸ ਦੇ ਸਾਥੀ ਬਲਬੀਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਦਾ ਨਾਂ ਵੀ ਸ਼ਾਮਲ ਹੈ

 

Punjab News: ਪੰਜਾਬ ਪੁਲਿਸ ਦੇ ਮੁਅੱਤਲ AIG  ਮਾਲਵਿੰਦਰ ਜੋ ਕਿ ਤਿੰਨ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ,ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਦੱਸ ਦਈਏ ਕਿ ਉਨ੍ਹਾਂ ਖਿਲਾਫ ਮੁਹਾਲੀ ਵਿੱਚ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ। ਉਸ 'ਤੇ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲਈ ਬਲੈਕਮੇਲ ਕਰਨ ਦਾ ਦੋਸ਼ ਹੈ। ਇਸ ਕੇਸ ਵਿੱਚ ਉਸ ਦੇ ਸਾਥੀ ਬਲਬੀਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਦਾ ਨਾਂ ਵੀ ਸ਼ਾਮਲ ਹੈ। ਤਿੰਨਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 120ਬੀ, ਭ੍ਰਿਸ਼ਟਾਚਾਰ ਐਕਟ-7 ਅਤੇ 12 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਪੜੋ recording ਵਿਚਲੀ ਗੱਲਬਾਤ

ਜਿਕਰਯੋਗ ਹੈ ਕਿ ਅਕਤੂਬਰ 2023 ਵਿੱਚ ਜਦੋਂ AIG  ਮਾਲਵਿੰਦਰ ਸਿੰਘ ਪੁੱਛਗਿੱਛ ਲਈ ਵਿਜੀਲੈਂਸ ਬਿਊਰੋ ਦੇ ਮੁਹਾਲੀ ਹੈੱਡਕੁਆਰਟਰ ਵਿੱਚ ਪਹੁੰਚੇ ਤਾਂ ਉਨ੍ਹਾਂ ਦੀ ਵਿਜੀਲੈਂਸ ਅਧਿਕਾਰੀਆਂ ਨਾਲ ਝੜਪ ਹੋ ਗਈ ਸੀ। ਉਨ੍ਹਾਂ ਖਿਲਾਫ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਦੌਰਾਨ ਵਿਜੀਲੈਂਸ ਨੇ ਉਸ ਕੋਲੋਂ ਇੱਕ ਰਿਕਾਰਡਰ ਹਾਸਲ ਕੀਤਾ ਸੀ। ਜਿਸਦੀ ਜਾਂਚ ਸਟੇਟ ਫੋਰੈਂਸਿਕ ਲੈਬ ਨੇ ਕੀਤੀ। ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ 13 ਅਕਤੂਬਰ 2023 ਦੀ ਇੱਕ ਆਡੀਓ ਰਿਕਾਰਡਿੰਗ ਵਿੱਚ AIG  ਮਾਲਵਿੰਦਰ ਸਿੰਘ ਬਲਬੀਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨਾਲ ਬੈਠ ਕੇ ਸਲਾਹ-ਮਸ਼ਵਰਾ ਕਰਦੇ ਹਨ। ਫਿਰ ਉਹ ਬਲਬੀਰ ਸਿੰਘ ਦੀ ਬੱਬੀ ਨਾਂ ਦੇ ਵਿਅਕਤੀ ਨਾਲ ਗੱਲ ਕਰਵਾਉਂਦੇ ਹਨ। ਇਸ ਵਿੱਚ ਬਲਬੀਰ ਸਿੰਘ ਅੱਗੇ ਬੱਬੀ ਨੂੰ ਕਹਿ ਰਿਹਾ ਹੈ ਕਿ ਉਹ ਉਸਦੇ ਵੱਲੋਂ ਰਣਜੀਤ ਸਿੰਘ ਅਤੇ ਦਲਜੀਤ ਖਿਲਾਫ ਦਿੱਤੀ ਗਈ ਦਰਖਾਸਤ ਵਾਪਸ ਲੈਣ ਲਈ 15 ਲੱਖ ਰੁਪਏ ਮੰਗ ਲਵੇ। ਉਹ ਇਸ ਵਿੱਚ ਕਹਿੰਦਾ ਹੈ ਕਿ ਇਸ ਵਿੱਚ ਸਿੱਧੂ ਨਾਲ ਸਾਡਾ ਕੀ ਲੈਣਾ-ਦੇਣਾ, ਤੁਸੀਂ 15 ਲੱਖ ਮੰਗੋ, ਉਸ ਵਿੱਚ ਤੈਨੂੰ ਵੀ ਹਿੱਸਾ ਮਿਲ ਜਾਵੇਗਾ।

Vigilance ਨੇ ਭ੍ਰਿਸ਼ਟਾਚਾਰ ਦਾ ਕੇਸ ਕੀਤਾ ਦਰਜ

ਪੁਲਿਸ ਦੇ ਵੱਲੋਂ ਇਸ ਮਾਮਲੇ 'AIG  ਦੇ ਖਿਲਾਫ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਉਸਦੇ ਵਾਈਸ ਸੈਂਪਲ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਉਸ ਦੀ ਆਵਾਜ਼ ਦਾ ਮੇਲ ਕੀਤਾ ਜਾ ਸਕੇ। ਇਸਦੇ ਨਾਲ ਹੀ ਮੁਹਾਲੀ ਪੁਲਿਸ ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਫੜੇ ਗਏ ਮੁਲਜ਼ਮ ਬਲਬੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰੇਗੀ। ਹਾਲਾਂਕਿ AIG  ਅਤੇ ਉਨ੍ਹਾਂ ਦਾ ਪਰਿਵਾਰ ਪਹਿਲੇ ਦਿਨ ਤੋਂ ਹੀ ਆਪਣੇ ਬੇਕਸੂਰ ਹੋਣ ਦਾ ਦਾਅਵਾ ਕਰ ਰਿਹਾ ਹੈ। ਉਂਜ ਵਿਜੀਲੈਂਸ ਨੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰ ਲਿਆ ਹੈ।

 

ਇਹ ਵੀ ਪੜ੍ਹੋ

Tags :