Sushil Kumar ਦੀ ਭਾਜਪਾ ‘ਚ ਐਂਟਰੀ ਤੇ Sidhu Musewale ਦੇ ਪਿਤਾ ਦਾ ਤੰਜ,ਕਿਹਾ-ਹੁਣ ਮੈਨੂੰ ਲੋਕੋ ਇੱਥੇ ਗੱਦਾਰ ਦੱਸੋ ਕੋਣ?

ਦੱਸ ਦਈਏ ਕਿ ਪਿਛਲੇ ਸਾਲ 5 ਮਾਰਚ ਨੂੰ ਬਲਕੌਰ ਸਿੰਘ ਨੇ ਫਿਲੌਰ ਦੇ ਬੜਾ ਪਿੰਡ ਅਤੇ ਰੁੜਕਾ ਕਲਾਂ ਤੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਸੀ।

Share:

Punjab News: ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੁਸ਼ੀਲ ਕੁਮਾਰ ਤੇ ਤੰਜ ਕੱਸਿਆ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਬਲਕੌਰ ਸਿੰਘ ਨੇ 1 ਮਿੰਟ 15 ਸੈਕਿੰਡ ਦੀ ਵੀਡੀਓ ਰੀਲ ਪੋਸਟ ਕੀਤੀ ਹੈ। ਉਨ੍ਹਾਂ ਲਿਖਿਆ ਹੈ- ਹੁਣ ਜਲੰਧਰ ਦੇ ਲੋਕ ਦੱਸਣ ਕਿ ਗੱਦਾਰ ਕੌਣ ਹੈ?

ਪੜ੍ਹੋ ਬਲਕੌਰ ਸਿੰਘ ਰੀਲ ਵਿੱਚ ਕੀ ਬੋਲੇ

ਵੀਡੀਓ ਰੀਲ ਵਿੱਚ ਬਲਕੌਰ ਸਿੰਘ ਜਲੰਧਰ ਉਪ ਚੋਣ ਸਬੰਧੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਵੀਡੀਓ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਲੰਧਰ ਦੀਆਂ ਸੜਕਾਂ 'ਤੇ ਆਉਣ ਦੀ ਕੋਈ ਦਿਲਚਸਪੀ ਨਹੀਂ ਹੈ। ਅਸੀਂ ਉੱਜੜ ਕੇ ਸੜਕਾਂ 'ਤੇ ਆਏ ਹਾਂ। 3 ਕਰੋੜ ਦੇ ਮਹਿਲ ਨੂੰ ਤਾਲਾ ਲੱਗਿਆ ਹੋਇਆ ਹੈ, ਇਸ ਲਈ ਮੈਂ ਆਇਆ ਹਾਂ।

ਉਨ੍ਹਾਂ ਕਿਹਾ ਕਿ ਉਹ ਚਾਹੇ ਕਿੰਨਾ ਵੀ ਕਮਜ਼ੋਰ ਜਾਂ ਉਜੜ ਜਾਣ, ਉਹ ਇਨਸਾਫ਼ ਲਈ ਲੜਣਗੇ। ਬਲਕੌਰ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਲੜਨ ਅਤੇ ਅਰਦਾਸ ਕਰਨ ਦੀ ਸਿੱਖਿਆ ਦਿੱਤੀ ਹੈ। ਉਹ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆਏਜਿਸ ਵਿੱਚ ਉਨ੍ਹਾਂ ਕਿਹਾ ਕਿ ਟੋਪੀ ਵਾਲੇ ਨੇ ਖੇਤਾਂ ਵਿੱਚ ਜੋ ਬੀਜ ਬੀਜਿਆ ਹੈ, ਉਸ ਨੂੰ ਸਾਫ਼ ਕਰਨਾ ਜ਼ਰੂਰੀ ਹੈ।

ਪਹਿਲਾਂ 'ਆਪ' ਤੇ ਹੁਣ ਭਾਜਪਾ ਦਾ ਫੜਿਆ ਪੱਲਾ

ਬਲਕੌਰ ਸਿੰਘ ਨੇ ਵੀਡੀਓ ਵਿੱਚ ਦਿਖਾਇਆ ਹੈ ਕਿ ਕਿਵੇਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਿਰੋਪਾ ਪਾ ਕੇ ਹੱਥ ਮਿਲਾਉਂਦੇ ਹਨ। ਇਸੇ ਤਰ੍ਹਾਂ ਹੁਣ ਉਨ੍ਹਾਂ ਨੂੰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਸਿਰੋਪਾ ਪਾਇਆ।

ਇਹ ਵੀ ਪੜ੍ਹੋ