ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਹੁਸਨ ਦੇ ਜਾਦੂ ਤੋਂ ਬਚੋ 

ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਸਫ਼ਰ ਕਰਨ ਵਾਲੇ ਸਾਵਧਾਨ ਰਹਿਣ। ਇਸ ਹਾਈਵੇ ‘ਤੇ ਹੁਸਨ ਦਾ ਜਾਦੂ ਕਈਆਂ ਨੂੰ ਆਪਣੇ ਜਾਲ ‘ਚ ਫਸਾ ਚੁੱਕਿਆ ਹੈ। ਇਹ ਸੁੰਦਰੀ ਪਹਿਲਾਂ ਲਿਫ਼ਟ ਲੈਂਦੀ ਹੈ ਤੇ ਫਿਰ ਅਸ਼ਲੀਲ ਗੱਲਾਂ ਕਰਕੇ ਲੁੱਟ ਦੀ ਵਾਰਦਾਤ ਕਰਦੀ ਹੈ। ਕਿਤੇ ਤੁਸੀਂ ਵੀ ਇਸਦੇ ਜਾਲ ‘ਚ ਨਾ ਫਸ ਜਾਇਓ। ਤਾਜ਼ਾ ਘਟਨਾ ‘ਚ ਇਸ ਹਸੀਨਾ ਨੇ ਲੁਧਿਆਣਾ […]

Share:

ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਸਫ਼ਰ ਕਰਨ ਵਾਲੇ ਸਾਵਧਾਨ ਰਹਿਣ। ਇਸ ਹਾਈਵੇ ‘ਤੇ ਹੁਸਨ ਦਾ ਜਾਦੂ ਕਈਆਂ ਨੂੰ ਆਪਣੇ ਜਾਲ ‘ਚ ਫਸਾ ਚੁੱਕਿਆ ਹੈ। ਇਹ ਸੁੰਦਰੀ ਪਹਿਲਾਂ ਲਿਫ਼ਟ ਲੈਂਦੀ ਹੈ ਤੇ ਫਿਰ ਅਸ਼ਲੀਲ ਗੱਲਾਂ ਕਰਕੇ ਲੁੱਟ ਦੀ ਵਾਰਦਾਤ ਕਰਦੀ ਹੈ। ਕਿਤੇ ਤੁਸੀਂ ਵੀ ਇਸਦੇ ਜਾਲ ‘ਚ ਨਾ ਫਸ ਜਾਇਓ। ਤਾਜ਼ਾ ਘਟਨਾ ‘ਚ ਇਸ ਹਸੀਨਾ ਨੇ ਲੁਧਿਆਣਾ ਵਿਖੇ ਲਾਡੋਵਾਲ ਦੇ ਕੋਲ ਬੈਂਕ ਮੁਲਾਜ਼ਮ ਨੂੰ ਆਪਣਾ ਸ਼ਿਕਾਰ ਬਣਾਇਆ। ਔਰਤ ਨੇ ਬੈਂਕ ਮੁਲਾਜ਼ਮ ਤੋਂ ਲਿਫਟ ਮੰਗੀ। ਕਾਰ ‘ਚ ਬੈਠਣ ਤੋਂ ਬਾਅਦ ਉਸਨੇ ਇਸ ਵਿਅਕਤੀ ਨਾਲ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਬੈਂਕ ਮੁਲਾਜ਼ਮ ਨੂੰ ਅੰਦਾਜ਼ਾ ਹੋਇਆ ਕਿ ਉਸਨੇ ਲਿਫ਼ਟ ਦੇ ਕੇ ਗਲਤੀ ਕਰ ਲਈ ਹੈ ਤਾਂ ਇਸੇ ਦੌਰਾਨ ਹਸੀਨਾ ਨੇ ਬੈਂਕ ਮੁਲਾਜ਼ਮ ਦੇ ਪੇਟ ‘ਤੇ ਚਾਕੂ ਰੱਖ ਦਿੱਤਾ। ਹਸੀਨਾ ਨੇ ਧਮਕੀ ਦਿੱਤੀ ਕਿ ਉਸਦੇ ਦੋਸਤ ਕਾਰ ਵਿੱਚ ਪਿੱਛੇ ਆ ਰਹੇ ਹਨ। ਜੇਕਰ ਕੋਈ ਗੜਬੜੀ ਕੀਤੀ ਤਾਂ ਨੁਕਸਾਨ ਹੋਵੇਗਾ। 

ਘਟਨਾ ਦੀ ਜਾਣਕਾਰੀ ਦਿੰਦਾ ਰੋਹਿਤ। ਫੋਟੋ ਕ੍ਰੇਡਿਟ – ਜੇਬੀਟੀ

ਬੈਂਕ ਮੁਲਾਜ਼ਮ ਦੀ ਜ਼ੁਬਾਨੀ ਸੁਣੋ ਪੂਰਾ ਮਾਮਲਾ 


ਬੈਂਕ ਮੁਲਾਜ਼ਮ ਰੋਹਿਤ ਨੇ ਦੱਸਿਆ ਕਿ ਉਹ ਜਲੰਧਰ ‘ਚ ਆਪਣੀ ਡਿਊਟੀ ਖਤਮ ਕਰਕੇ ਘਰ ਜਾ ਰਿਹਾ ਸੀ। ਲਾਡੋਵਾਲ ਨੇੜੇ ਇਕ ਔਰਤ ਨੇ ਉਸ ਕੋਲੋਂ  ਲਿਫਟ ਮੰਗੀ। ਜਦੋਂ ਉਸਨੇ ਔਰਤ ਨੂੰ ਜਗ੍ਹਾ ਬਾਰੇ ਪੁੱਛਿਆ ਤਾਂ ਉਸਨੇ ਉਸਨੂੰ ਬਾਈਪਾਸ ‘ਤੇ ਛੱਡਣ ਲਈ ਕਿਹਾ। ਇਸਤੋਂ ਬਾਅਦ ਔਰਤ ਕਾਰ ‘ਚ ਬੈਠ ਗਈ। ਜਿਵੇਂ ਹੀ ਉਹ ਲਾਡੋਵਾਲ ਪੁਲ ਤੋਂ ਹੇਠਾਂ ਉਤਰਿਆ ਤਾਂ ਔਰਤ ਨੇ ਉਸਨੂੰ ਕਾਰ ਰੋਕਣ ਲਈ ਕਿਹਾ। ਔਰਤ ਨੇ ਚਾਕੂ ਕੱਢ ਕੇ ਉਸਦੇ ਪੇਟ ‘ਤੇ ਰੱਖ ਦਿੱਤਾ। ਔਰਤ ਨੇ ਉਸਨੂੰ ਕਿਹਾ ਕਿ ਉਸ ਕੋਲ ਜੋ ਵੀ ਹੈ, ਉਹ ਕੱਢ ਦੇਵੇ। ਚਾਕੂ ਦੀ ਨੋਕ ‘ਤੇ ਔਰਤ ਨੇ ਉਸ ਕੋਲੋਂ ਸੋਨੇ ਦੀ ਚੇਨ, ਬਰੇਸਲੇਟ ਅਤੇ 7 ਹਜ਼ਾਰ ਰੁਪਏ ਖੋਹ ਲਏ। ਇਸ ਘਟਨਾ ਤੋਂ ਬਾਅਦ ਉਹ ਤੁਰੰਤ ਸਲੇਮ ਟਾਬਰੀ ਥਾਣੇ ਪੁੱਜਾ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। 

ਹਸੀਨਾ ਨੂੰ ਦੇਖ ਕੇ ਖੁਦ ਹੀ ਰੁਕ ਜਾਂਦੇ ਨੌਜਵਾਨ

ਇਹ ਹਸੀਨਾ ਅਕਸਰ ਸਜ-ਧਜ ਕੇ ਲਾਡੋਵਾਲ ਦੇ ਕੋਲ ਖੜ੍ਹਦੀ ਹੈ। ਜੀਨ-ਟੌਪ ਪਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਨੌਜਵਾਨ ਖੁਦ ਹੀ ਇਸਦੇ ਕੋਲ ਆ ਕੇ ਰੁਕ ਜਾਂਦੇ ਹਨ। ਪਰ ਜਦੋਂ ਕਿਸੇ ਗੱਡੀ ‘ਚ ਬੈਠ ਕੇ ਥੋੜ੍ਹੀ ਦੂਰ ਜਾਂਦੀ ਹੈ ਤਾਂ ਉਸੇ ਸਮੇਂ ਧਮਕੀ ਦਿੰਦੀ ਹੈ ਕਿ ਉਹ ਪੁਲਿਸ ਕੋਲ ਉਸ ਨਾਲ ਜਬਰਦਸਤੀ ਕਰਨ ਦੀ ਸ਼ਿਕਾਇਤ ਕਰ ਦੇਵੇਗੀ। ਇਹ ਧਮਕੀ ਦੇ ਕੇ ਸਾਮਾਨ ਖੋਹ ਲੈਂਦੀ ਹੈ।

ਘਟਨਾ ਤੇ ਸ਼ਿਕਾਇਤ ਦੀ ਹੱਦ ਵੱਖਰੀ

ਇਸ ਮਾਮਲੇ ‘ਚ ਪੁਲਸ ਹਾਲੇ ਤੱਕ ਕੋਈ ਕਾਰਵਾਈ ਨਹੀਂ ਕਰ ਸਕੀ। ਸਲੇਮ ਟਾਬਰੀ ਥਾਣਾ ਮੁਖੀ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਪੀੜਤ ਨੌਜਵਾਨ ਨੇ ਸ਼ਿਕਾਇਤ ਸਲੇਮ ਟਾਬਰੀ ਵਿਖੇ ਕੀਤੀ ਹੈ। ਘਟਨਾ ਲਾਡੋਵਾਲ ਦੀ ਹੱਦ ‘ਚ ਹੋਈ ਹੈ। ਲਾਡੋਵਾਲ ਪੁਲਸ ਹੀ ਇਸਦੀ ਕਾਰਵਾਈ ਕਰੇਗੀ। ਉਹਨਾਂ ਦੇ ਪੱਖ ਤੋਂ ਬਣਦੀ ਜਾਂਚ ਕੀਤੀ ਜਾ ਰਹੀ ਹੈ।