ਸੁਲਤਾਨਪੁਰ ਲੋਧੀ ਗੋਲੀ ਕਾਂਡ: ਮਾਨ ਸਰਕਾਰ ਤੇ ਭੜਕੇ ਮਜੀਠੀਆ, ਕਿਹਾ- ਸੀਐੱਮ ਦੇ ਹੁਕਮਾਂ ਤੋਂ ਬਿਨਾਂ ਗੁਰੂ ਘਰ 'ਚ ਗੋਲੀ ਨਹੀਂ ਚੱਲ ਸਕਦੀ

ਮਜੀਠੀਆ ਦੀ ਪੋਸਟ ਤੋਂ ਬਾਅਦ ਇਸ ਘਟਨਾ ਨੇ ਸਿਆਸੀ ਰੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਮਜੀਠੀਆ ਨੇ ਸੁਲਤਾਨਪੁਰ ਲੋਧੀ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਤੇਜ਼ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਹੈ।

Share:

 

ਬੀਤੇ ਦਿਨੀਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ 'ਤੇ ਕਬਜ਼ੇ ਨੂੰ ਲੈ ਕੇ ਪੁਲਿਸ ਅਤੇ ਨਿਹੰਗਾਂ ਵਿਚਾਲੇ ਹੋਈ ਗੋਲੀਬਾਰੀ ਹੋਈ ਸੀ। ਇਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸੂਬਾ ਸਰਕਾਰ 'ਤੇ ਭੜਕ ਗਏ ਹਨ। ਮਜੀਠੀਆ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਗੁਰੂ ਘਰ 'ਚ ਗੋਲੀਬਾਰੀ ਨਹੀਂ ਕੀਤੀ ਜਾ ਸਕਦੀ। ਇਸ ਲਈ ਸਿੱਧੇ ਤੌਰ 'ਤੇ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹਨ।

 

ਕੀ ਲਿਖਿਆ ਮਜੀਠੀਆ ਨੇ ਪੋਸਟ ਵਿੱਚ

ਜੋ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਉਹ ਭਾਰਤ-ਪਾਕ ਬਾਰਡਰ ਦੀ ਨਹੀਂ ਬਲਕਿ ਸੁਲਤਾਨਪੁਰ ਲੋਧੀ ਦੀ ਹੈ, ਇਹ ਵੀਡੀਓ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ।

ਜਦੋਂ ਸੰਗਤਾਂ ਪਹਿਲੇ ਪਾਤਿਸ਼ਾਹ ਧੰਨ-ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਤਿਆਰੀਆਂ ਕਰ ਰਹੀਆਂ ਸਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਸਨ ਤਾਂ ਉਸ ਸਮੇਂ ਅਜਿਹੀ ਘਟਨਾ ਵਾਪਰੀ ਬਹੁਤ ਹੀ ਨਿੰਦਣਯੋਗ ਹੈ। ਇਹ ਘਟਨਾ ਪ੍ਰਸ਼ਾਸਨ ਅਤੇ ਸਰਕਾਰ ਦੀ ਅਯੋਗਤਾ ਅਤੇ ਮਾਨਸਿਕਤਾ ਨੂੰ ਦਰਸਾਉਂਦੀ ਹੈ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਗੁਰੂ ਘਰ 'ਤੇ ਗੋਲੀਬਾਰੀ ਨਹੀਂ ਹੋ ਸਕਦੀ। ਇਸ ਲਈ ਸਿੱਧੇ ਤੌਰ 'ਤੇ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹਨ। ਐਸਐਸਪੀ ਕਪੂਰਥਲਾ ਨੂੰ ਮੁਅੱਤਲ ਕੀਤਾ ਜਾਵੇ।

ਇੰਦਰਾ ਗਾਂਧੀ ਵਾਂਗ ਅੱਜ CM ਭਗਵੰਤ ਮਾਨ ਦੇ ਹੁਕਮਾਂ ਨਾਲ ਗੁਰੂ ਘਰ 'ਤੇ ਗੋਲੀਆਂ ਚਲਾਈਆਂ ਗਈਆਂ, ਸਾਨੂੰ 1984 ਦਾ ਸਮਾਂ ਯਾਦ ਆ ਗਿਆ ਹੈ, ਜੋ ਬਹੁਤ ਹੀ ਦੁਖਦਾਈ ਅਤੇ ਅਸਹਿ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਪੰਥਕ ਰਵਾਇਤਾਂ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਘਟਨਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਨਾਲ ਜੁੜੀ ਹੋਈ ਹੈ।

ਇਹ ਵੀ ਪੜ੍ਹੋ

Tags :