ਸੁਖਪਾਲ ਖਹਿਰਾ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਤੇ ਜਾਖੜ ਦਾ ਪੇਚਾ ਫਸਿਆ

ਭਾਜਪਾ ਸੂਬਾ ਪ੍ਰਧਾਨ ਨੇ ਜੇਲ੍ਹ ਅੰਦਰ ਬੰਦ ਸੁਖਪਾਲ ਖਹਿਰਾ ਨੂੰ ਲੈ ਕੇ ਬਿਆਨ ਦਿੱਤਾ ਸੀ ਤੇ ਕਾਂਗਰਸ ਦੀ ਲੀਡਰਸ਼ਿਪ ਉਪਰ ਤੰਝ ਕਸਿਆ ਸੀ। ਜਿਸਦਾ ਜਵਾਬ ਹੁਣ ਕਾਂਗਰਸ ਵੱਲੋਂ ਰੰਧਾਵਾ ਨੇ ਦਿੱਤਾ। 

Share:

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਜਨਰਲ ਸਕੱਤਰ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੁਖਪਾਲ ਖਹਿਰਾ ਨੂੰ ਲੈ ਕੇ ਦਿੱਤੇ ਬਿਆਨ ਦਾ ਤਿੱਖਾ ਜਵਾਬ ਦਿੱਤਾ। ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਅਤੇ ਪਾਰਟੀ ਦਾ ਹਰ ਵਰਕਰ ਸੁਖਪਾਲ ਸਿੰਘ ਖਹਿਰਾ ਨਾਲ ਚਟਾਨ ਵਾਂਗ ਖੜ੍ਹਾ ਹੈ। ਜਿਸ ਕਾਂਗਰਸ ਨੂੰ ਜਾਖੜ ਕੋਸ ਰਿਹਾ ਹੈ, ਉਹੀ ਕਾਂਗਰਸ ਹੈ  ਜਿਸਨੇ ਜਾਖੜ ਪਰਿਵਾਰ ਨੂੰ ਉੱਚ ਅਹੁਦਿਆਂ 'ਤੇ ਬਿਠਾਇਆ ਸੀ। ਉਨ੍ਹਾਂ ਕਿਹਾ ਕਿ ਜਾਖੜ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਹੈ, ਅੱਜ ਵੀ ਉਸਦਾ ਭਤੀਜਾ ਉਸੇ ਕਾਂਗਰਸ ਦਾ ਵਿਧਾਇਕ ਹੈ। ਜਿਸ ਕਾਂਗਰਸ ਨੂੰ ਉਹ ਬਰਬਾਦ ਕਰ ਰਿਹਾ ਹੈ। ਜੇਕਰ ਕਾਂਗਰਸ ਪਾਰਟੀ ਇੰਨੀ ਮਾੜੀ ਹੈ ਤਾਂ ਆਪਣੇ ਭਤੀਜੇ ਨੂੰ ਅਸਤੀਫਾ ਦੇਣ ਲਈ ਕਹਿ ਦੇਵੇ ਤੇ ਅਬੋਹਰ ਦੀ ਜਨਤਾ ਦਾ ਫ਼ਤਵਾ ਦੁਬਾਰਾ ਲੈ ਲਵੇ। ਉਨ੍ਹਾਂ ਕਿਹਾ ਕਿ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੁਹਾਨੂੰ ਜੇਲ੍ਹ ਵਿਭਾਗ ਤੋਂ ਜਾਂਚ ਕਰਨੀ ਚਾਹੀਦੀ ਸੀ। ਜੇਲ੍ਹ ਵਿਭਾਗ ਦਾ ਰਿਕਾਰਡ ਦੇਖੋ, ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਮੇਤ ਹੋਰ ਕਿੰਨੇ ਆਗੂ ਜੇਲ੍ਹ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਮਿਲੇ ਹਨ। ਪੰਜਾਬ ਦੀ ਲੀਡਰਸ਼ਿਪ ਸੁਖਪਾਲ ਸਿੰਘ ਖਹਿਰਾ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਰਹੇਗੀ।

ਕਾਂਗਰਸ ਨੂੰ ਜਾਖੜ ਨੇ ਖਰਾਬ ਕੀਤਾ

ਜਾਖੜ 'ਤੇ ਪਾਰਟੀ 'ਚ ਧੜੇਬੰਦੀ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਰੰਧਾਵਾ ਨੇ ਕਿਹਾ ਕਿ ਜਾਖੜ ਨੇ ਹੀ ਕਾਂਗਰਸ 'ਚ ਧੜੇਬੰਦੀ ਸ਼ੁਰੂ ਕਰ ਕੇ ਲੋਕਾਂ 'ਚ ਕਾਂਗਰਸ ਦਾ ਨਾਂ ਖਰਾਬ ਕੀਤਾ। ਕਾਂਗਰਸ ਦੇ ਹਰ ਛੋਟੇ ਵਰਕਰ ਤੋਂ ਲੈ ਕੇ ਸੂਬਾ ਕਾਂਗਰਸ ਅਤੇ ਕੇਂਦਰ ਤੱਕ, ਕਾਂਗਰਸ ਖਹਿਰਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਲੜਨਗੇ ਤੇ ਪੂਰਾ ਭਰੋਸਾ ਹੈ ਕਿ ਖਹਿਰਾ ਜਲਦੀ ਹੀ ਲੋਕਾਂ ਦੇ ਸਾਹਮਣੇ ਆਉਣਗੇ।

ਇਹ ਵੀ ਪੜ੍ਹੋ