ਸੁਖਬੀਰ ਬਾਦਲ ਦਾ ਬਿਆਨ - ਗੁਰਦੁਆਰਾ ਅਕਾਲ ਬੁੰਗਾ ਸਾਹਿਬ ਘਟਨਾ ਲਈ ਭਗਵੰਤ ਮਾਨ ਜੁੰਮੇਵਾਰ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਸੂਝਬੂਝ ਨਾਲ ਮਾਮਲਾ ਸੰਭਾਲਿਆ ਹੁੰਦਾ ਤਾਂ ਖੂਨ ਖਰਾਬਾ ਬਚ ਸਕਦਾ ਸੀ।

Share:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਘਟਨਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ੁੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਪੁਲਿਸ ਨੇ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਮੁਤਾਬਕ ਕਾਰਵਾਈ ਕੀਤੀ। ਜੇਕਰ ਸਿਆਸਣਪ ਤੇ ਸੂਝਬੂਝ ਨਾਲ ਮਾਮਲਾ ਸੰਭਾਲਿਆ ਹੁੰਦਾ ਤਾਂ ਖੂਨ ਖਰਾਬਾ ਬਚ ਸਕਦਾ ਸੀ। ਸੁਖਬੀਰ ਬਾਦਲ ਨੇ ਜਾਰੀ ਬਿਆਨ ‘ਚ ਕਿਹਾ ਕਿ ਭਗਵੰਤ ਮਾਨ ਦੇ ਹੱਥ ਖੂਨ ਨਾਲ ਰੰਗੇ ਹਨ ਤੇ ਉਹਨਾਂ ਨੂੰ ਇਸ ਖੂਨ ਖਰਾਬੇ ਤੇ ਉਥੇ ਹੋਈ ਮੌਤ ਲਈ ਪ੍ਰਸ਼ਾਸਕੀ, ਸਿਆਸੀ ਤੇ ਨੈਤਿਕ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਸਭ ਤੋਂ ਸਪਸ਼ਟ ਤੌਰ ’ਤੇ ਬਚਿਆ ਜਾ ਸਕਦਾ ਸੀ।

ਸਿੱਖਾਂ ਨੂੰ ਹਿੰਸਕ ਦਰਸਾਉਣ ਦਾ ਮੌਕਾ ਭਾਲਦੇ 

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਤੇ ਦਿੱਲੀ ਵਿਚਲੇ ਉਹਨਾਂ ਦੇ ਆਕਾ ਗੁਰਧਾਮਾਂ ਵਿਚ ਦਾਖਲ ਹੋਣ ਤੇ ਸਿੱਖਾਂ ਨੂੰ ਹਿੰਸਕ ਦਰਸਾਉਣ ਦਾ ਸਿਰਫ ਮੌਕਾ ਭਾਲਦੇ ਹਨ। ਉਹਨਾਂ ਕਿਹਾ ਕਿ ਦਿੱਲੀ ਵਿਚ ਬੈਠੀਆਂ ਤਾਕਤਾਂ ਤੇ ਪੰਜਾਬ ਵਿਚ ਉਹਨਾਂ ਦੇ ਚੇਲੇ ਸਿੱਖਾਂ ਨੂੰ ਬਦਨਾਮ ਕਰਨ ਲਈ ਹਰ ਵੇਲੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ ਤਾਂ ਜੋ ਸਿੱਖਾਂ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਹ ਲੋਕ ਸਿੱਖਾਂ ਸਿਰ ਦੋਸ਼ ਮੜ੍ਹ ਦੇਣਗੇ ਜਿਵੇਂਕਿ ਇਹਨਾਂ ਨੇ 1984 ਵਿੱਚ ਕੀਤਾ ਸੀ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਸੰਭਲ ਕੇ ਚੱਲਣਾ ਪਵੇਗਾ ਤੇ ਉਹਨਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਪ੍ਰਤੀ ਚੌਕਸੀ ਰੱਖਣੀ ਪਵੇਗੀ।

 

ਇਹ ਵੀ ਪੜ੍ਹੋ