ਸਕਾਲਰਸ਼ਿਪ ਲਈ ਵਿਦਿਆਰਥਣਾਂ 31 ਦਸੰਬਰ ਤੱਕ ਕਰਨ ਅਪਲਾਈ, ਜਾਣੋ ਪੂਰੀ ਸਕੀਮ

ਤਕਨੀਕੀ ਡਿਗਰੀ ਤੇ ਡਿਪਲੋਮਾ ਕਰਨ ਵਾਲੀਆਂ ਲੜਕੀਆਂ ਸਰਕਾਰੀ ਯੋਜਨਾ ਦਾ ਲਾਭ ਲੈ ਸਕਦੀਆਂ ਹਨ।

Share:

ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਪ੍ਰੰਤੂ ਇਹਨਾਂ ਦੀ ਜਾਣਕਾਰੀ ਨਾ ਹੋਣ ਕਰਕੇ ਜ਼ਿਆਦਾਤਰ ਵਿਦਿਆਰਥਣਾਂ ਲਾਭ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਅੱਜ ਤੁਹਾਨੂੰ ਇਸੇ ਤਰ੍ਹਾਂ ਦੀ ਇੱਕ ਸਰਕਾਰੀ ਸਕੀਮ ਬਾਰੇ ਦੱਸ ਰਹੇ ਹਾਂ ਜਿਸਦੀ ਫਾਇਦਾ ਲੈ ਕੇ ਸਕਾਲਰਸ਼ਿਪ ਹਾਸਿਲ ਕੀਤੀ ਜਾ ਸਕਦੀ ਹੈ। ਇਹ  AICTE ਦੀ ਪ੍ਰਗਤੀ ਸਕਾਲਰਸ਼ਿਪ (ਤਕਨੀਕੀ ਡਿਗਰੀ ਅਤੇ ਤਕਨੀਕੀ ਡਿਪਲੋਮਾ ਲਈ) ਸਕੀਮ ਹੈ ਜੋਕਿ ਸਿਰਫ਼ ਲੜਕੀਆਂ ਵਾਸਤੇ ਹੈ। ਤਕਨੀਕੀ ਡਿਗਰੀ ਅਤੇ ਤਕਨੀਕੀ ਡਿਪਲੋਮਾ ਸਕਾਲਰਸ਼ਿਪ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਵੱਲੋਂ  ਲੜਕੀਆਂ ਨੂੰ ਦਿੱਤੀ ਜਾਂਦੀ ਹੈ। ਇਸ ਯੋਜਨਾ ਦਾ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਹੋਣਹਾਰ ਵਿਦਿਆਰਥਣਾਂ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਨਾ ਹੈ।

ਕੌਣ ਕਰ ਸਕਦਾ ਅਪਲਾਈ 

ਸਿਰਫ਼ ਲੜਕੀਆਂ ਹੀ ਇਸ ਸਕਾਲਰਸ਼ਿਪ ਲਈ ਅਪਲਾਈ ਕਰਨ ਦੇ ਯੋਗ ਹਨ। ਇਸਦੇ ਨਾਲ ਉਹ ਏਆਈਸੀਟੀਈ ਦੁਆਰਾ ਪ੍ਰਵਾਨਿਤ ਸੰਸਥਾਵਾਂ ਵਿੱਚ ਪਹਿਲੇ ਜਾਂ ਦੂਜੇ ਸਾਲ ਦੀਆਂ ਵਿਦਿਆਰਥਣਾਂ ਹੋਣੀਆਂ ਚਾਹੀਦੀਆਂ ਹਨ। ਪ੍ਰਤੀ ਪਰਿਵਾਰ ਸਿਰਫ਼ ਦੋ ਲੜਕੀਆਂ ਹੀ ਇਸਦੇ ਲਈ ਯੋਗ ਹਨ। ਇਸਤੋਂ ਇਲਾਵਾ ਮੌਜੂਦਾ ਵਿੱਤੀ ਸਾਲ ਵਿੱਚ ਸਾਰੇ ਸਰੋਤਾਂ ਤੋਂ ਪਰਿਵਾਰਕ ਆਮਦਨ 8 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।  ਸਰਕਾਰ ਦੁਆਰਾ ਜਾਰੀ ਆਮਦਨ ਸਰਟੀਫਿਕੇਟ ਹੋਣਾ ਲਾਜ਼ਮੀ ਹੈ।

31 ਦਸੰਬਰ ਆਖਰੀ ਤਾਰੀਕ 

ਇਨ੍ਹਾਂ ਦੋਵਾਂ ਸਕਾਲਰਸ਼ਿਪਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 31 ਦਸੰਬਰ 2023 ਹੈ। ਅਪਲਾਈ ਕਰਨ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ Scholarships.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਖਰੀ ਮਿਤੀ ਤੋਂ ਬਾਅਦ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸਦੇ ਲਈ ਅਰਜ਼ੀਆਂ ਵੀ ਵਰਤਮਾਨ ਵਿੱਚ ਸਵੀਕਾਰ ਕੀਤੀਆਂ ਜਾ ਰਹੀਆਂ ਹਨ।ਉਹ ਉਮੀਦਵਾਰ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਤਕਨੀਕੀ ਡਿਗਰੀ ਜਾਂ ਡਿਪਲੋਮਾ ਕੋਰਸ ਦੇ ਪਹਿਲੇ ਸਾਲ ਵਿੱਚ ਦਾਖਲਾ ਲਿਆ ਹੈ। 

ਇਹ ਵੀ ਪੜ੍ਹੋ