ਪੰਜਾਬ 'ਚ 20 ਨਵੰਬਰ ਤੱਕ ਹੜਤਾਲ, ਨਹੀਂ ਹੋਣਗੇ ਸਰਕਾਰੀ ਕੰਮ

ਪੰਜਾਬ ਸਰਕਾਰ ਦੇ ਖਿਲਾਫ ਯੂਨੀਅਨਾਂ ਨੇ ਇਕੱਠੇ ਹੋ ਕੇ ਮੋਰਚਾ ਲਾਇਆ ਹੈ। ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਕੀਤੀ ਗਈ। ਜਿਸ ਨਾਲ ਲਗਭਗ ਸਾਰੇ ਹੀ ਦਫ਼ਤਰਾਂ ਦਾ ਕੰਮਕਾਰ ਠੱਪ ਹੋ ਗਿਆ ਹੈ।

Share:

ਹਾਈਲਾਈਟਸ

  • ਪੈਨਸ਼ਨ ਬਹਾਲ
  • ਹੜਤਾਲ

ਪੰਜਾਬ ਅੰਦਰ 20 ਨਵੰਬਰ ਤੱਕ ਮੁਲਾਜ਼ਮਾਂ ਦੀ ਹੜਤਾਲ ਰਹੇਗੀ। ਇਸ ਦੌਰਾਨ ਸਰਕਾਰੀ ਕੰਮ ਨਹੀਂ ਹੋਣਗੇ। ਲੋਕ ਦਫ਼ਤਰਾਂ 'ਚ ਜਾ ਕੇ ਖੱਜਲ ਖੁਆਰ ਹੋਣ ਦੀ ਬਜਾਏ ਹੜਤਾਲ ਦੇ ਖੁੱਲ੍ਹਣ ਦਾ ਇੰਤਜ਼ਾਰ ਕਰਨ। ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਜ਼ ਯੂਨੀਅਨ (PSMSU) ਨੇ ਇਸ ਹੜਤਾਲ ’ਤੇ ਰਹਿਣ ਦਾ ਫ਼ੈਸਲਾ ਲਿਆ ਹੈ। ਹੜਤਾਲ ਨੂੰ 52 ਸਰਕਾਰੀ ਵਿਭਾਗਾਂ ਦੀਆਂ ਯੂਨੀਅਨਾਂ ਸਮਰਥਨ ਦੇ ਰਹੀਆਂ ਹਨ। 

ਸਰਕਾਰ ਦੇ ਖਿਲਾਫ ਰੋਸ 

ਪੰਜਾਬ ਸਰਕਾਰ ਨੇ ਸਾਲ 2022 ’ਚ ਦੀਵਾਲੀ ਮੌਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਸੀ। ਹਾਲੇ ਤਕ ਇਹ ਸਿਰਫ਼ ਐਲਾਨ ਹੀ ਸਾਬਤ ਹੋਇਆ। ਸਰਕਾਰ ਵੱਲੋਂ ਕੈਬਨਿਟ ’ਚ ਮਤਾ ਪਾਸ਼ ਕਰਨ ਦੇ ਬਾਵਜੂਦ ਰਿਵਿਊ ਲਈ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਜੁਲਾਈ 2023 ’ਚ ਚਾਰ ਫ਼ੀਸਦੀ ਭੱਤਾ ਦੇਣ ਦਾ ਐਲਾਨ ਕਰਦੇ ਹੋਏ 46 ਫ਼ੀਸਦੀ ਮਹਿੰਗਾਈ ਭੱਤੇ ਦੀ ਅਦਾਇਗੀ ਕੀਤੀ ਜਾ ਰਹੀ ਹੈ। ਦੀਵਾਲੀ ਮੌਕੇ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਤੋਹਫ਼ੇ ਵਜੋਂ ਕਾਲੀ ਦੀਵਾਲੀ ਦਿੱਤੀ। ਸਰਕਾਰ ਦੇ ਰਵੱਈਏ ਨੂੰ ਦੇਖ ਕੇ ਯੂਨੀਅਨਾਂ ਦਾ ਰੋਸ ਵਧਿਆ ਅਤੇ 20 ਨਵੰਬਰ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ। ਸਰਕਾਰ ਕੋਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦ ਤੋਂ ਜਲਦ ਬਹਾਲ ਕਰਨ,  ਪੇਅ-ਕਮੀਸ਼ਨ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 

ਤਹਿਸੀਲ ਤੇ ਡੀਸੀ ਦਫ਼ਤਰਾਂ 'ਚ ਕੰਮ ਠੱਪ 

ਇਸ ਹੜਤਾਲ ਦੇ ਨਾਲ ਤਹਿਸੀਲ ਤੇ ਡੀਸੀ ਦਫ਼ਤਰਾਂ 'ਚ ਕੰਮ ਠੱਪ ਹੋ ਗਿਆ ਹੈ। ਕਿਉਂਕਿ ਜ਼ਿਆਦਾਤਰ ਹੜਤਾਲੀ ਸਟਾਫ ਇਹਨਾਂ ਦਫ਼ਤਰਾਂ 'ਚ ਤਾਇਨਾਤ ਹੈ। ਹੜਤਾਲ ਦੌਰਾਨ ਜ਼ਮੀਨ ਦੀ ਰਜਿਸਟਰੀ ਨਹੀਂ ਹੋਵੇਗੀ। ਡਰਾਈਵਿੰਗ ਲਾਇਸੰਸ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਬਣਾਉਣ ਤੋਂ ਇਲਾਵਾ ਸੇਵਾ ਕੇਂਦਰ ਨਾਲ ਜੁੜੇ ਵਧੇਰੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। 

 

ਇਹ ਵੀ ਪੜ੍ਹੋ