ਕੈਦੀ ਦੀ ਕੁੱਟਮਾਰ ਮਾਮਲੇ 'ਚ ਸਖਤ ਕਾਰਵਾਈ, ਜੇਲ ਸੁਪਰਡੈਂਟ ਮੁਅੱਤਲ, 7 ਮੁਲਾਜ਼ਮਾਂ ਖਿਲਾਫ FIR

ਹਰਿੰਦਰਪਾਲ ਸਿੰਘ ਉਰਫ ਹਿੰਦਾ ਕਤਲ ਕੇਸ ਵਿੱਚ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਉਸ ਨੇ ਖੁਦ ਆਪਣੇ ਵਕੀਲ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੁੱਟਮਾਰ ਦੇ ਦੋਸ਼ ਲਾਉਂਦਿਆਂ ਪਟੀਸ਼ਨ ਦਾਇਰ ਕੀਤੀ ਸੀ।

Share:

ਹਾਈਲਾਈਟਸ

  • ਸਜ਼ਾ ਕੱਟ ਰਹੇ ਕੈਦੀ ਦੀ ਕੁੱਟਮਾਰ ਦੇ ਮਾਮਲੇ 'ਚ ਕੇਂਦਰੀ ਜੇਲ ਦੇ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ 'ਤੇ ਪੰਜਾਬ ਜੇਲ ਵਿਭਾਗ ਨੇ ਹੁਸ਼ਿਆਰਪੁਰ ਦੀ ਕੇਂਦਰੀ ਜੇਲ 'ਚ ਸਜ਼ਾ ਕੱਟ ਰਹੇ ਕੈਦੀ ਦੀ ਕੁੱਟਮਾਰ ਦੇ ਮਾਮਲੇ 'ਚ ਕੇਂਦਰੀ ਜੇਲ ਦੇ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ, ਜਦਕਿ 7 ਜੇਲ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਪੀੜਤਾ ਨੇ ਇਸ ਸਬੰਧੀ ਅਦਾਲਤ 'ਚ ਦਾਇਰ ਆਪਣੀ ਪਟੀਸ਼ਨ 'ਚ ਸਾਰਿਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਸੀ ਪਰ ਫਿਰ ਵੀ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

 

ਜਲੰਧਰ ਕੇਂਦਰੀ ਜੇਲ੍ਹ ਵਿੱਚ ਕਤਲ ਕੇਸ ‘ਚ ਕੱਟ ਰਿਹਾ ਸਜਾ

ਜ਼ਿਲ੍ਹਾ ਮੁਹੱਦੀਪੁਰ ਦਾ ਰਹਿਣ ਵਾਲਾ ਹਰਿੰਦਰਪਾਲ ਸਿੰਘ ਉਰਫ਼ ਹਿੰਦਾ ਜਲੰਧਰ ਕੇਂਦਰੀ ਜੇਲ੍ਹ ਵਿੱਚ ਇੱਕ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ। ਕੈਦੀ ਹਰਿੰਦਰਪਾਲ ਸਿੰਘ ਉਰਫ ਹਿੰਦਾ ਦੇ ਵਕੀਲ ਅਮਿਤ ਅਗਨੀਹੋਤਰੀ ਅਨੁਸਾਰ ਜੇਲ੍ਹ ਸੁਪਰਡੈਂਟ ਜੋਗਿੰਦਰਪਾਲ ਕੈਦੀ ਹਰਿੰਦਰਪਾਲ ਸਿੰਘ ਉਰਫ ਹਿੰਦਾ ਨੂੰ ਨਾਜਾਇਜ਼ ਕੰਮ ਕਰਵਾਉਣ ਲਈ ਦਬਾਅ ਪਾਉਣ ਦੇ ਮਕਸਦ ਨਾਲ ਉਸ ਦੀ ਕੁੱਟਮਾਰ ਕਰਦਾ ਸੀ। ਕੈਦੀ ਨੇ ਆਪਣੇ ਵਕੀਲ ਰਾਹੀਂ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਜੇਲ੍ਹ ਦੀ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਕੇਂਦਰੀ ਜੇਲ੍ਹ ਵੱਲੋਂ ਵਿਭਾਗ ਨੂੰ ਭੇਜੀ ਜਾਂਚ ਰਿਪੋਰਟ ਵਿੱਚ ਕੁੱਟਮਾਰ ਦੀ ਗੱਲ ਤੋਂ ਇਨਕਾਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਦੋਵਾਂ ਵਿਚਾਲੇ ਗਾਲੀ ਗਲੌਜ ਹੋਈ ਹੈ। ਇਸ ਦੇ ਆਧਾਰ 'ਤੇ ਏਡੀਜੀਪੀ (ਜੇਲ੍ਹ) ਨੇ ਹਾਈਕੋਰਟ 'ਚ ਹਲਫ਼ਨਾਮਾ ਦਾਇਰ ਕੀਤਾ ਕਿ ਕੁੱਟਮਾਰ ਦੀ ਕੋਈ ਘਟਨਾ ਨਹੀਂ ਵਾਪਰੀ ਪਰ ਹਿੰਦਾ ਦੇ ਵਕੀਲ ਨੇ ਹਾਈਕੋਰਟ 'ਚ ਫੁਟੇਜ ਦਿਖਾਈ। ਇਸ 'ਚ ਹਿੰਦਾ ਨੂੰ ਕੁੱਟਦੇ ਹੋਏ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ