ਪੰਜਾਬ 'ਚ ਅਵਾਰਾ ਕੁੱਤਿਆਂ ਨੇ ਇੱਕ ਹੋਰ ਮਾਸੂਮ ਦੀ ਜਾਨ ਲਈ 

ਹਾਲੇ 24 ਘੰਟੇ ਪਹਿਲਾਂ ਹੀ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸਖਤ ਨਿਰਦੇਸ਼ ਦਿੱਤੇ ਗਏ ਸੀ ਕਿ ਅਵਾਰਾ ਕੁੱਤਿਆਂ ਦੇ ਆਤੰਕ ਨੂੰ ਰੋਕਿਆ ਜਾਵੇ। ਇਸੇ ਦਰਮਿਆਨ ਇੱਕ ਹੋਰ ਮੰਦਭਾਗੀ ਖ਼ਬਰ ਸਾਮਣੇ ਆਈ ਕਿ ਇੱਕ ਹੋਰ ਬੱਚੇ ਦੀ ਜਾਨ ਕੁੱਤਿਆਂ ਨੇ ਲੈ ਲਈ ਹੈ।

Courtesy: file photo

Share:

ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣਾ ਅਧੀਨ ਪੈਂਦੇ ਪਿੰਡ ਟਪਿਆਲਾ 'ਚ ਅਵਾਰਾ ਕੁੱਤਿਆਂ ਨੇ ਛੇ ਸਾਲਾ ਮਾਸੂਮ ਬੱਚੇ ਦੀ ਜਾਨ ਲੈ ਲਈ। ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਲਿਆ। ਜਦੋਂ ਪਿੰਡ ਦੇ ਲੋਕਾਂ ਨੇ ਇਹ ਦੇਖਿਆ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਤੱਕ ਕੁੱਤਿਆਂ ਨੂੰ ਉੱਥੋਂ ਹਟਾਇਆ ਗਿਆ ਉਦੋਂ ਤੱਕ ਬੱਚੇ ਦੀ ਹਾਲਤ ਵਿਗੜ ਚੁੱਕੀ ਸੀ। ਉਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਪਤੰਗ ਫੜਨ ਲਈ ਖੇਤਾਂ 'ਚ ਚਲਾ ਗਿਆ ਸੀ ਬੱਚਾ 

ਪਿੰਡਵਾਸੀਆਂ ਨੇ ਦੱਸਿਆ ਕਿ ਸ਼ਾਹਬਾਜ਼ ਪਿੰਡ ਦੇ ਸਕੂਲ ਵਿਖੇ ਪੜ੍ਹਦਾ ਸੀ। ਉਸਦੇ ਪਿਤਾ ਸਰਬਜੀਤ ਸਿੰਘ ਵਿਦੇਸ਼ ਵਿੱਚ ਹਨ ਅਤੇ ਉਸਦੀ ਮਾਤਾ ਕੁੱਝ ਸਾਲ ਪਹਿਲਾਂ ਪਰਿਵਾਰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਸੀ। ਸ਼ਾਹਬਾਜ਼ ਹੁਣ ਆਪਣੀ ਛੋਟੀ ਭੈਣ ਦੇ ਨਾਲ ਆਪਣੇ ਦਾਦਾ-ਦਾਦੀ ਨਾਲ ਰਹਿੰਦਾ ਸੀ। ਸ਼ਨਿਚਰਵਾਰ ਨੂੰ ਸਕੂਲ ਤੋਂ ਬਾਅਦ ਉਸ ਦੇ ਦਾਦਾ ਸ਼ਾਹਬਾਜ਼ ਨੂੰ ਘਰ ਲੈ ਆਏ ਸਨ। ਘਰ ਪਹੁੰਚਣ ਤੋਂ ਬਾਅਦ, ਸ਼ਾਹਬਾਜ਼ ਨੇ ਆਪਣਾ ਸਕੂਲ ਬੈਗ ਰੱਖਿਆ ਅਤੇ ਪਤੰਗਬਾਜ਼ੀ ਲਈ ਬਾਹਰ ਚਲਾ ਗਿਆ। ਕੁੱਝ ਦੇਰ ਵਿੱਚ ਹੀ ਉਹ ਪਤੰਗ ਦੇ ਪਿੱਛੇ ਖੇਤਾਂ ਵਿੱਚ ਚਲਾ ਗਿਆ। ਖੇਤਾਂ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਨੇ ਬੱਚੇ ਉਪਰ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਵੱਢ ਲਿਆ। ਬੱਚੇ ਦੀ ਜਾਨ ਚਲੀ ਗਈ। 

 

 

ਇਹ ਵੀ ਪੜ੍ਹੋ

Tags :