ਲੁਧਿਆਣਾ 'ਚ STF ਨੇ 4 ਕਰੋੜ ਦੀ ਹੈਰੋਇਨ ਫੜੀ

ਨਸ਼ਾ ਸਪਲਾਈ ਕਰਨ ਜਾ ਰਹੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੁੱਖ ਮੁਲਜ਼ਮ ਕੁੱਝ ਮਹੀਨੇ ਪਹਿਲਾਂ ਹੀ ਜੇਲ੍ਹ ਚੋਂ ਬਾਹਰ ਆਇਆ ਸੀ ਤੇ ਮੁੜ ਹੈਰੋਇਨ ਸਪਲਾਈ ਕਰਨ ਲੱਗਾ ਸੀ। 

Share:

ਨਸ਼ਾ ਵਿਰੋਧੀ ਮੁਹਿੰਮ ਤਹਿਤ ਲੁਧਿਆਣਾ ਵਿਖੇ ਐਸਟੀਐਫ ਨੇ ਕਰੋੜਾਂ ਰੁਪਏ ਕੀਮਤ ਦੀ ਹੈਰੋਇਨ ਫੜੀ। ਐਸਟੀਐਫ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਿੰਡ ਲੁਹਾਰਾ ਦੇ ਰਹਿਣ ਵਾਲੇ ਮੁਲਜ਼ਮ ਪ੍ਰਭਜੋਤ ਉਰਫ ਜੋਤੀ ਦੇ ਕਬਜ਼ੇ 'ਚੋਂ 800 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸਦੇ ਸਾਥੀ ਸੁਖਪ੍ਰੀਤ ਸਿੰਘ ਉਰਫ ਸੁੱਖ ਦੇ ਕਬਜ਼ੇ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ l ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਜਦੋਂ ਉਹ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ l ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿਛ ਸ਼ੁਰੂ ਕਰ ਦਿੱਤੀ l

ਸਪਲਾਈ ਦੇਣ ਜਾ ਰਹੇ ਸੀ ਤਸਕਰ 

ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ  ਦੋਵੇਂ ਮੁਲਜਮ ਪਿਛਲੇ ਦੋ ਸਾਲ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਹਨ l ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜਮ ਗਿੱਲ ਗਾਰਡਨ ਵਾਲੇ ਪਾਸਿਓਂ ਈਸ਼ਵਰ ਨਗਰ ਪੁਲੀ ਵੱਲ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ l ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਮੋਟਰਸਾਈਕਲ ਸਵਾਰ ਦੋਵਾਂ ਮੁਲਜਮਾਂ ਨੂੰ ਹਿਰਾਸਤ ਵਿੱਚ ਲਿਆl ਤਲਾਸ਼ੀ ਦੇ ਦੌਰਾਨ ਮੁਲਜ਼ਮ  ਪ੍ਰਭਜੋਤ ਉਰਫ ਜੋਤੀ ਦੇ ਕਬਜ਼ੇ ਚੋਂ 800 ਗ੍ਰਾਮ ਅਤੇ ਅਤੇ ਸੁਖਪ੍ਰੀਤ ਦੇ ਕਬਜ਼ੇ ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ l ਮੁਢਲੀ ਪੜਤਾਲ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜਮ ਪ੍ਰਭਜੋਤ ਉਰਫ ਜੋਤੀ ਦੇ ਖਿਲਾਫ ਕਈ ਮੁਕਦਮੇ ਦਰਜ ਹਨ l ਮਈ ਮਹੀਨੇ ਉਹ ਨਸ਼ੇ ਦੀ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਤੋਂ ਜਮਾਨਤ ਤੇ ਬਾਹਰ ਆਇਆ ਸੀ l ਬਾਹਰ ਆਉਂਦੇ ਸਾਰ ਹੀ ਉਸਨੇ ਆਪਣੇ ਸਾਥੀ ਸੁਖਪ੍ਰੀਤ ਸਿੰਘ ਨਾਲ ਮਿਲ ਕੇ ਫਿਰ ਤੋਂ ਹੈਰੋਇਨ ਦੀ ਤਸਕਰੀ ਸ਼ੁਰੂ ਕਰ ਦਿੱਤੀ l ਇਸੇ ਤਰ੍ਹਾਂ ਪੁੱਛਗਿੱਛ ਦੇ ਦੌਰਾਨ ਸੁਖਪ੍ਰੀਤ ਨੇ ਦੱਸਿਆ ਕਿ ਉਹ ਜਸਪਾਲ ਬਾਂਗੜ ਇਲਾਕੇ ਵਿੱਚ ਇੱਕ ਕੰਪਨੀ ਵਿੱਚ ਸੁਪਰਵਾਈਜ਼ਰ ਹੈ ਅਤੇ ਦੋਵੇਂ ਮੁਲਜਮ ਹੈਰੋਇਨ ਦਾ ਨਸ਼ਾ ਕਰਨ ਦੇ ਆਦੀ ਹਨ l ਪੁਲਿਸ ਪੁੱਛਗਿੱਛ ਦੇ ਦੌਰਾਨ ਉਨ੍ਹਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ l

ਇਹ ਵੀ ਪੜ੍ਹੋ