ਪੰਜਾਬ 'ਚ ਤੋੜੀ ਗਈ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ, ਜਥੇਬੰਦੀਆਂ 'ਚ ਭਾਰੀ ਰੋਸ 

ਨੌਜਵਾਨ ਮੂਰਤੀ ਨੂੰ ਹਾਰ ਪਾਉਣ ਲਈ ਪੌੜੀਆਂ ਚੜ੍ਹ ਗਿਆ। ਉਸਨੇ ਮੂਰਤੀ ਨੂੰ ਹਥੌੜੇ ਨਾਲ ਤੋੜਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮੂਰਤੀ ਖੰਡਿਤ ਹੋ ਗਈ। ਇਸ ਨੌਜਵਾਨ ਨੇ ਬੁੱਤ ਦੇ ਕੋਲ ਰੱਖੇ ਸੰਵਿਧਾਨ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

Share:

ਪੰਜਾਬ ਦੇ ਅੰਮ੍ਰਿਤਸਰ 'ਚ ਐਤਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਇੱਕ ਨੌਜਵਾਨ ਨੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ। ਇਹ ਨੌਜਵਾਨ ਮੂਰਤੀ ਨੂੰ ਹਾਰ ਪਾਉਣ ਲਈ ਪੌੜੀਆਂ ਚੜ੍ਹ ਗਿਆ। ਉਸਨੇ ਮੂਰਤੀ ਨੂੰ ਹਥੌੜੇ ਨਾਲ ਤੋੜਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮੂਰਤੀ ਖੰਡਿਤ ਹੋ ਗਈ। ਇਸ ਨੌਜਵਾਨ ਨੇ ਬੁੱਤ ਦੇ ਕੋਲ ਰੱਖੇ ਸੰਵਿਧਾਨ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਉਸਦੀ ਕੁੱਟਮਾਰ ਕੀਤੀ ਅਤੇ ਪੁਲਿਸ ਹਵਾਲੇ ਕੀਤਾ।

ਪੁਲਿਸ ਨੇ ਗੁਪਤ ਰੱਖੀ ਮੁਲਜ਼ਮ ਦੀ ਪਛਾਣ 

ਇਹ ਘਟਨਾ ਹੈਰੀਟੇਜ ਸਟਰੀਟ 'ਤੇ ਵਾਪਰੀ, ਜੋ ਕਿ ਪੁਲਿਸ ਸਟੇਸ਼ਨ ਤੋਂ ਲਗਭਗ 150 ਮੀਟਰ ਦੀ ਦੂਰੀ 'ਤੇ ਹੈ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਹਾਲਗੇਟ ਚੌਕ ਬੰਦ ਕਰ ਦਿੱਤਾ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕੁੱਝ ਸੰਗਠਨਾਂ ਨੇ ਕੱਲ੍ਹ ਬੰਦ ਦਾ ਸੱਦਾ ਵੀ ਦਿੱਤਾ। ਮੌਕੇ 'ਤੇ ਏਆਈਜੀ ਜੇਐਸ ਵਾਲੀਆ, ਏਡੀਸੀਪੀ ਵਿਸ਼ਾਲਜੀਤ ਸਿੰਘ ਅਤੇ ਏਸੀਪੀ ਜਸਪਾਲ ਸਿੰਘ ਨੇ ਲੋਕਾਂ ਨੂੰ ਸ਼ਾਂਤ ਕੀਤਾ। ਏਆਈਜੀ ਜਗਜੀਤ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਫੜ ਲਿਆ ਗਿਆ ਹੈ ਅਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕਿਉਂ ਕੀਤੀ। ਦੂਜੇ ਪਾਸੇ ਪੁਲਿਸ ਨੇ ਫਿਲਹਾਲ ਮੁਲਜ਼ਮ ਨੌਜਵਾਨ ਦੀ ਪਛਾਣ ਗੁਪਤ ਰੱਖੀ ਹੈ ਤਾਂਜੋ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ। ਸੋਮਵਾਰ ਨੂੰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।  
 

ਇਹ ਵੀ ਪੜ੍ਹੋ

Tags :