ਇਕ ਦੂਜੇ ਦੇ ਹੋਏ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਦੇ ਬੰਧਨ ਵਿੱਚ ਬੰਧ ਗਏ ਹਨ। ਮੋਹਾਲੀ ਦੇ ਨਯਾ ਗਾਂਵ ਦੇ ਇੱਕ ਰਿਸੋਰਟ ਵਿੱਚ ਡਾ. ਗੁਰਵੀਨ ਕੌਰ ਦੇ ਨਾਲ ਉਨ੍ਹਾਂ ਦਾ ਆਨੰਦ ਕਾਰਜ਼ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜ਼ਵਾ ਵੀ ਰਿਸੋਰਟ ‘ਚ ਪਹੁੰਚੇ। ਗੁਰਵੀਨ ਕੌਰ […]

Share:

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਦੇ ਬੰਧਨ ਵਿੱਚ ਬੰਧ ਗਏ ਹਨ। ਮੋਹਾਲੀ ਦੇ ਨਯਾ ਗਾਂਵ ਦੇ ਇੱਕ ਰਿਸੋਰਟ ਵਿੱਚ ਡਾ. ਗੁਰਵੀਨ ਕੌਰ ਦੇ ਨਾਲ ਉਨ੍ਹਾਂ ਦਾ ਆਨੰਦ ਕਾਰਜ਼ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜ਼ਵਾ ਵੀ ਰਿਸੋਰਟ ‘ਚ ਪਹੁੰਚੇ। ਗੁਰਵੀਨ ਕੌਰ ਮੇਰਠ ਦੇ ਗੌਡਵਿਨ ਗਰੁੱਪ ਦੇ ਡਾਇਰੇਕਟਰ ਭੂਪੇਂਦਰ ਸਿੰਘ ਬਾਜਵਾ ਦੀ ਬੇਟੀ ਹੈ।


ਵਿਆਹ ਵਿੱਚ ਪਹੁੰਚੇ ਕਈ ਵੀਵੀਆਈਪੀ
ਗੁਰਮਿਤ ਸਿੰਘ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੇ ਵਿਆਹ ਵਿੱਚ ਕਈ ਵੀਵੀਆਈਪੀ ਪਹੁੰਚੇ। ਜਿਸ ਰਿਸੋਰਟ ਵਿੱਚ ਇਹ ਪ੍ਰੋਗਰਾਮ ਚੱਲਿਆ, ਉਹ ਪੰਜਾਬ ਦੇ ਮੁੱਖਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਮਹਿਜ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀ ਵੀ ਵਿਆਹ ਵਿੱਚ ਪਹੁੰਚੇ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਨੇਤਾ ਪ੍ਰੋਗਰਾਮ ਵਿੱਚ ਸ਼ਾਮਲ ਰਹੇ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਦੀਪ ਧਾਲੀਵਾਲ, ਬ੍ਰਹਮ ਸ਼ੰਕਰ ਜਿੰਪਾ, ਹਰਜੋਤ ਸਿੰਘ ਬੈਂਸ ਸ਼ਾਮਲ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਊਰਜਾ ਮੰਤਰੀ ਸੋਮੇਂਦਰ ਤੋਮਰ, ਵਿਧਾਇਕ ਅਤੁਲ ਪ੍ਰਧਾਨ ਵੀ ਮੌਜੂਦ ਰਹੇ।