ਰੇਲ ਗੱਡੀਆਂ 'ਚ ਸੋਨੇ ਦੀ ਤਸਕਰੀ, ਫੜੇ ਗਏ 2 ਸਮੱਗਲਰ

ਇਲਾਹਾਬਾਦ ਤੋਂ ਭਾਰੀ ਮਾਤਰਾ ' ਚ ਸੋਨਾ ਲੈਕੇ ਲੁਧਿਆਣਾ ਅਤੇ ਅੰਮ੍ਰਿਤਸਰ ਸਪਲਾਈ ਕਰਨ ਜਾ ਰਹੇ ਸੀ। ਇਹਨਾਂ ਨੂੰ ਪੰਜਾਬ ਦੇ ਇੱਕ ਵੱਡੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

Share:

ਹਾਈਲਾਈਟਸ

  • ਸੋਨੇ ਦੀ ਤਸਕਰੀ
  • 2 ਕਿੱਲੋ 107 ਗ੍ਰਾਮ ਸੋਨਾ

ਸੋਨੇ ਦੀ ਤਸਕਰੀ ਕਰਨ ਵਾਲਿਆਂ ਨੇ ਹੁਣ ਇਸ ਗੈਰ ਕਾਨੂੰਨੀ ਧੰਦੇ ਲਈ ਸੜਕੀ ਆਵਾਜਾਈ ਨੂੰ ਛੱਡ ਕੇ ਰੇਲ ਗੱਡੀਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਸਵੇਰੇ ਲੁਧਿਆਣਾ ਰੇਲਵੇ ਸਟੇਸ਼ਨ ' ਤੇ 2 ਸਮੱਗਲਰ ਫੜੇ ਗਏ ਜੋਕਿ ਇਲਾਹਾਬਾਦ ਤੋਂ ਸੋਨਾ ਲੈਕੇ ਆਏ ਸੀ। ਪੁਲਿਸ ਚੈਕਿੰਗ ਦੌਰਾਨ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਟਾਟਾ ਮੁਰੀ ਐਕਸਪ੍ਰੈਸ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਤਰੇ ਸਨ।  

gold
ਲੁਧਿਆਣਾ ਵਿਖੇ ਬਰਾਮਦ ਕੀਤਾ ਗਿਆ ਸੋਨਾ। ਫੋਟੋ ਕ੍ਰੇਡਿਟ - ਜੇਬੀਟੀ

ਬੈਗ ' ਚ ਸੀ 2 ਕਿੱਲੋ ਤੋਂ ਵੱਧ ਸੋਨਾ 

ਨੌਜਵਾਨ ਕੋਲੋਂ ਬਰਾਮਦ ਹੋਏ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ  2 ਕਿਲੋ 107 ਗ੍ਰਾਮ ਸੋਨਾ ਬਰਾਮਦ ਹੋਇਆ ।  ਫੜੇ ਗਏ ਨੌਜਵਾਨਾਂ ਦੇ ਨਾਂ ਅਮਰਜੋਤ ਅਤੇ ਅਮਰੀਕ ਹਨ।  ਰੇਲਵੇ ਪੁਲਿਸ ਇੰਸਪੈਕਟਰ ਜਤਿੰਦਰ ਸਿੰਘ ਅਨੁਸਾਰ ਦੋਵਾਂ ਨੌਜਵਾਨਾਂ ਨੇ ਮੰਨਿਆ ਕਿ ਉਹ ਇਲਾਹਾਬਾਦ ਤੋਂ ਸੋਨਾ ਲਿਆ ਕੇ ਲੁਧਿਆਣਾ ਅਤੇ ਅੰਮ੍ਰਿਤਸਰ ਸਪਲਾਈ ਕਰਨ ਜਾ ਰਹੇ ਸਨ। ਇਹ ਸੋਨਾ ਸਰਾਫਾ ਬਾਜ਼ਾਰ ਦੇ ਇੱਕ ਵਪਾਰੀ ਨੂੰ ਸਪਲਾਈ ਕੀਤਾ ਜਾਣਾ ਸੀ।  ਦੋਵਾਂ ਨੌਜਵਾਨਾਂ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।  ਪੁਲਿਸ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜਿਨ੍ਹਾਂ ਨੇ ਸੋਨਾ ਸਪਲਾਈ ਕਰਨਾ ਸੀ।  

ਆਬਕਾਰੀ ਵਿਭਾਗ ਕਰ ਰਿਹਾ ਜਾਂਚ

ਇੰਸਪੈਕਟਰ  ਜਤਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਸਮੱਗਲਰਾਂ ਦੇ ਮੋਬਾਈਲ ਸਕੈਨ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਮਾਮਲਾ ਐਕਸਾਈਜ਼ ਦਾ ਹੋਣ ਕਾਰਨ ਆਬਕਾਰੀ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ।  ਸੋਨਾ ਅਤੇ ਦੋਵੇਂ ਵਿਅਕਤੀਆਂ ਨੂੰ ਆਬਕਾਰੀ ਵਿਭਾਗ ਹਵਾਲੇ ਕੀਤਾ ਗਿਆ। ਆਬਕਾਰੀ ਵਿਭਾਗ ਨੇ ਇਸਦੀ ਅਗਲੀ ਜਾਂਚ ਸ਼ੁਰੂ ਕੀਤੀ। 

ਇਹ ਵੀ ਪੜ੍ਹੋ