ਡਰੱਗ ਮਾਮਲਾ: SIT ਨੇ ਫਿਰ ਭੇਜਿਆ ਮਜੀਠੀਆ ਨੂੰ ਨੋਟਿਸ, ਅੱਜ ਪੇਸ਼ ਹੋਣ ਦੇ ਹੁੱਕਮ

ਜਾਣਕਾਰੀ ਮਿਲੀ ਹੈ ਕਿ ਮਜੀਠੀਆ ਅਜੇ ਤੱਕ ਵੀ ਪਟਿਆਲਾ ਨਹੀਂ ਪਹੁੰਚੇ ਹਨ। ਇਸ ਕਾਰਨ ਇਹ ਸਾਫ ਨਹੀਂ ਹੋ ਪਾ ਰਿਹਾ ਹੈ ਕਿ ਅੱਜ ਮਜੀਠੀਆ ਪੇਸ਼ ਹੋਣਗੇ ਜਾਂ ਨਹੀਂ। ਇਸ ਤੋਂ ਪਹਿਲੇ ਮਜੀਠੀਆ ਨੂੰ 28 ਦਿਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਸ ਸਮੇਂ ਉਹ ਪੇਸ਼ ਨਹੀਂ ਹੋਏ ਸਨ।

Share:

Drugs Case: ਡਰੱਗ ਮਾਮਲੇ ਵਿੱਚ SIT ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਫਿਰ ਤੋਂ ਪੇਸ਼ ਹੋਣ ਦੇ ਹੁੱਕਮ ਜਾਰੀ ਕੀਤੇ ਗਏ ਹਨ। ਅੱਜ ਮਜੀਠੀਆ ਪੇਸ਼ ਹੋਣਗੇ ਜਾਂ ਨਹੀਂ, ਇਸ ਤੇ ਸਸਪੈਂਸ ਬਣਿਆ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਮਜੀਠੀਆ ਅਜੇ ਤੱਕ ਵੀ ਪਟਿਆਲਾ ਨਹੀਂ ਪਹੁੰਚੇ ਹਨ। ਇਸ ਕਾਰਨ ਇਹ ਸਾਫ ਨਹੀਂ ਹੋ ਪਾ ਰਿਹਾ ਹੈ ਕਿ ਅੱਜ ਮਜੀਠੀਆ ਪੇਸ਼ ਹੋਣਗੇ ਜਾਂ ਨਹੀਂ। ਇਸ ਤੋਂ ਪਹਿਲੇ ਮਜੀਠੀਆ ਨੂੰ 28 ਦਿਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਸ ਸਮੇਂ ਉਹ ਪੇਸ਼ ਨਹੀਂ ਹੋਏ ਸਨ। ਹੁਣ SIT ਵੱਲੋਂ ਜਾਰੀ ਤੀਜੇ ਨੋਟਿਸ ਤੋਂ ਬਾਅਦ ਅੱਜ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। SIT ਇੰਚਾਰਜ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਕੱਲ ਸੇਵਾਮੁਕਤ ਹੋ ਜਾਣਗੇ, ਜਿਸ ਤੋਂ ਪਹਿਲਾਂ ਮਜੀਠੀਆ ਦੇ ਬਿਆਨ ਦਰਜ ਕੀਤੇ ਜਾਣੇ ਹਨ। ਇਸ ਤੋਂ ਪਹਿਲਾਂ ਮਜੀਠੀਆ ਨੇ 27 ਦਸੰਬਰ ਨੂੰ ਪੇਸ਼ ਹੋਣਾ ਸੀ ਪਰ ਮਜੀਠੀਆ ਨੇ ਇਹ ਦਲੀਲ ਦਿੰਦੇ ਹੋਏ ਪੇਸ਼ੀ ਤੋਂ ਛੋਟ ਮੰਗੀ ਸੀ ਕਿ ਉਨ੍ਹਾਂ ਕੋਲ SIT ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਲਈ ਦਸਤਾਵੇਜ਼ ਨਹੀਂ ਹਨ। ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ।
 
SIT ਨੇ 7 ਘੰਟੇ ਤੱਕ ਕੀਤੀ ਸੀ ਮਜੀਠੀਆ ਤੋਂ ਪੁੱਛਗਿੱਛ

ਮਜੀਠੀਆ ਖਿਲਾਫ ਜਾਂਚ ਕਰ ਰਹੀ SIT ਨੇ ਪਹਿਲਾ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਪੇਸ਼ੀ 'ਤੇ ਮਜੀਠੀਆ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਨਾਲ ਏਡੀਜੀਪੀ ਦਫ਼ਤਰ ਦੇ ਬਾਹਰ ਪੁੱਜੇ ਹੋਏ ਸਨ। ਮਜੀਠੀਆ ਤੋਂ ਅਫਸਰਾਂ ਨੇ ਕਰੀਬ 7 ਘੰਟੇ ਪੁੱਛਗਿੱਛ ਕੀਤੀ ਸੀ। ਸੁਣਵਾਈ ਤੋਂ ਬਾਹਰ ਆਉਂਦੇ ਹੀ ਮਜੀਠੀਆ ਨੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢਦੇ ਹੋਏ ਕਿਹਾ ਕਿ ਹੁਣ ਉਹ ਨੋਟਿਸ 'ਤੇ ਮੁੱਖ ਮੰਤਰੀ ਦੇ ਦਸਤਖਤ ਹੋਣ ਤੋਂ ਬਾਅਦ ਹੀ ਪੇਸ਼ ਹੋਣਗੇ।  

ਇਹ ਵੀ ਪੜ੍ਹੋ

Tags :