ਭੈਣ ਨੂੰ ਭਰਾ ਦੇ ਸਾਹਮਣੇ ਘਸੀਟਿਆ, ਜਬਰ ਜਿਨਾਹ ਤੋਂ ਦੁਖੀ ਲੜਕੀ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

14 ਸਾਲ ਦੇ ਛੋਟੇ ਭਰਾ ਨੇ ਭੈਣ ਨਾਲ ਹੋਏ ਜੁਰਮ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਉਹ ਆਪਣੀ ਭੈਣ ਨਾਲ ਆਪਣੀ ਦਾਦੀ ਦੇ ਘਰ ਰਹਿੰਦਾ ਹੈ। ਜਦੋਂ ਦੋਵੇਂ ਭੈਣ-ਭਰਾ ਗੁਰਦੁਆਰੇ ਤੋਂ ਵਾਪਸ ਆ ਰਹੇ ਸਨ ਤਾਂ ਮੁਲਜ਼ਮਾਂ ਨੇ ਉਸ ਦੇ ਥੱਪੜ ਮਾਰਿਆ ਅਤੇ ਉਸ ਦੀ ਭੈਣ ਨੂੰ ਖਿੱਚ ਕੇ ਲੈ ਗਏ।

Share:

ਹਾਈਲਾਈਟਸ

  • ਲਿਸ ਨੇ ਆਈਪੀਸੀ ਦੀਆਂ ਧਾਰਾਵਾਂ 323, 341, 363, 366, 376-ਡੀ, 306, ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੂਅਲ ਆਫੈਂਸ ਐਕਟ ਦੀ ਧਾਰਾ 6 ਤਹਿਤ ਕੀਤਾ ਕੇਸ ਦਰਜ

ਰੋਪੜ ਦੇ ਨੂਰਪੁਰਬੇਦੀ ਬਲਾਕ ਦੇ ਇੱਕ ਪਿੰਡ ਵਿੱਚ ਦੋ ਨੌਜਵਾਨਾਂ ਨੇ ਇੱਕ ਅਨਾਥ ਨਾਬਾਲਗ ਨਾਲ ਬਲਾਤਕਾਰ ਕੀਤਾ। ਇਸ ਤੋਂ ਦੁਖੀ ਹੋ ਕੇ 15 ਸਾਲਾ ਲੜਕੀ ਨੇ ਖੁਦਕੁਸ਼ੀ ਕਰ ਲਈ। ਮੁਲਜ਼ਮਾਂ ਦੀ ਪਛਾਣ ਹਰਸ਼ ਰਾਣਾ ਅਤੇ ਦਿਨੇਸ਼ ਗੁਰਜਰ ਵਜੋਂ ਹੋਈ ਹੈ। ਉਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੇ ਖਿਲਾਫ ਬਲਾਤਕਾਰ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਦਾਦੀ ਕੋਲ ਰਹਿੰਦੀ ਸੀ

ਜਾਣਕਾਰੀ ਮੁਤਾਬਕ ਲੜਕੀ ਆਪਣੇ 14 ਸਾਲਾ ਭਰਾ ਨਾਲ ਆਪਣੀ ਦਾਦੀ ਕੋਲ ਰਹਿੰਦੀ ਸੀ। ਉਸਦਾ ਭਰਾ ਪਿੰਡ ਦੇ ਸਰਪੰਚ ਦੇ ਘਰ ਪਸ਼ੂਆਂ ਦੀ ਦੇਖਭਾਲ ਦਾ ਕੰਮ ਕਰਦਾ ਹੈ। ਮ੍ਰਿਤਕਾ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੀ ਭੈਣ ਨਾਲ ਘਰ ਪਰਤ ਰਿਹਾ ਸੀ ਤਾਂ ਦੋ ਨੌਜਵਾਨਾਂ ਹਰਸ਼ ਰਾਣਾ ਅਤੇ ਦਿਨੇਸ਼ ਗੁਰਜਰ ਨੇ ਉਸਦੀ ਭੈਣ ਨੂੰ ਥੱਪੜ ਮਾਰਿਆ ਅਤੇ ਝਾੜੀਆਂ ਵੱਲ ਖਿੱਚ ਕੇ ਲੈ ਗਏ। ਉਸਨੇ ਕਿਹਾ ਕਿ ਉਹ ਡਰ ਗਿਆ ਅਤੇ ਆਪਣੇ ਮਾਲਕ ਦੇ ਘਰ ਵੱਲ ਭੱਜ ਗਿਆ।

 

ਰਾਤ ਨੂੰ ਖਾਦਾ ਜ਼ਹਿਰ 

ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਸਦੀ ਭੈਣ ਰੋ ਰਹੀ ਸੀ। ਉਸ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੇ ਉਸ ਨਾਲ ਜਬਰ ਜਿਨਾਹ ਕੀਤਾ ਹੈ। ਉਹ ਆਪਣੀ ਭੈਣ ਅਤੇ ਦਾਦੀ ਨਾਲ ਰਾਤ ਅੱਠ ਵਜੇ ਸਰਪੰਚ ਦੇ ਘਰ ਗਿਆ। ਜਿੱਥੇ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਇਕ ਨਿੱਜੀ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਸਵੇਰੇ ਉਸ ਦੀ ਮੌਤ ਹੋ ਗਈ। ਨੂਰਪੁਰ ਬੇਦੀ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 323, 341, 363, 366, 376-ਡੀ, 306, ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੂਅਲ ਆਫੈਂਸ ਐਕਟ ਦੀ ਧਾਰਾ 6 ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :