ਭੜਕਾਊ ਗੀਤ ਗਾਉਣ ਤੇ ਮੁਸੀਬਤ ਵਿੱਚ ਫਸਿਆ ਗਾਇਕ ਕਮਲ ਗਰੇਵਾਲ 

ਨਵਾਂਸ਼ਹਿਰ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਪੁਲਿਸ ਨੇ ਟ੍ਰੈਕਟਰ 'ਤੇ ਸਟੰਟ ਕਰਨ ਵਾਲੇ ਸਟੰਟਮੈਨ ਹੈਪੀ ਮਹਿਲਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ।

Share:

ਭੜਕਾਊ ਗੀਤ ਗਾਉਣ ਵਾਲਾ ਗਾਇਕ ਕਮਲ ਗਰੇਵਾਲ ਮੁਸੀਬਤ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਗਾਇਕ ਕਮਲ ਦਾ ਇਕ ਗੀਤ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਸਦਿਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਨਵਾਂਸ਼ਹਿਰ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਪੁਲਿਸ ਨੇ ਟ੍ਰੈਕਟਰ 'ਤੇ ਸਟੰਟ ਕਰਨ ਵਾਲੇ ਸਟੰਟਮੈਨ ਹੈਪੀ ਮਹਿਲਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਸਦਰ ਪੁਲਿਸ ਨੇ ਭੜਕਾਊ ਗੀਤ ਗਾਉਣ ਤੇ ਗਾਇਕ ਅਤੇ ਸਟੰਟ ਦੀ ਵੀਡੀਓ ਇੰਸਟਾਗ੍ਰਾਮ 'ਤੇ ਅਪਲੋਡ ਕਰਨ 'ਤੇ ਸਟੰਟਮੈਨ ਤੇ ਕਾਰਵਾਈ ਕੀਤੀ ਹੈ।

ਨਵਾਂਸ਼ਹਿਰ ਦੇ ਪਿੰਡ ਪੱਲੀ ਵਿੱਚ ਕੀਤੇ ਸਨ ਸਟੰਟ

ਥਾਣਾ ਸਦਰ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 11 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਜ਼ਿਲ੍ਹੇ ਦੇ ਥਾਣਾ ਬਾਘਾਪੁਰਾਣਾ ਦੇ ਪਿੰਡ ਮਾਹਿਲਾਂ ਦਾ ਰਹਿਣ ਵਾਲਾ ਗਗਨਪਾਲ ਸਿੰਘ ਉਰਫ ਹੈਪੀ ਮਹਿਲਾਂ ਨਵਾਂਸ਼ਹਿਰ ਦੇ ਪਿੰਡ ਪੱਲੀ ਉਚੀ ਵਿਖੇ ਆਇਆ ਹੋਇਆ ਹੈ। ਉੱਥੇ ਉਹ ਆਪਣੇ ਸਵਰਾਜ ਟਰੈਕਟਰ 'ਤੇ ਸਟੰਟ ਕਰ ਰਿਹਾ ਸੀ। ਦੂਜੇ ਮਾਮਲੇ 'ਚ ਹੈਪੀ ਨੇ ਗਾਇਕ ਕਮਲ ਗਰੇਵਾਲ ਦਾ ਇਕ ਗੀਤ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਗਾਇਕ ਕਮਲ ਗਰੇਵਾਲ ਦੇ ਗੀਤ ਨੂੰ ਭੜਕਾਊ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਗਾਇਕ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ