Political Controversy: ਸਿੱਧੂ ਦੀ ਮੋਗਾ ਰੈਲੀ ਨੇ ਪੰਜਾਬ ਕਾਂਗਰਸ 'ਚ ਪਾਇਆ ਭੜਥੂ, ਪਾਰਟੀ 'ਚ ਪਈ ਫੁੱਟ ਦਾ ਵੀ ਹੋਇਆ ਪਰਦਾਫਾਸ਼ 

Political Controversy: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੂਬੇ ਵਿਚ ਆਪਣੀ ਮਰਜ਼ੀ ਨਾਲ ਲਗਾਤਾਰ ਰੈਲੀਆਂ ਕਰ ਰਹੇ ਹਨ। ਜਿਸ ਨੂੰ ਲੈ ਕੇ ਕਾਂਗਰਸ ਵਿੱਚ ਭੜਥੂ ਪਿਆ ਹੋਇਆ ਹੈ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਸਿੱਧੂ ਦੀ ਵਾਪਸੀ ਨੇ ਕਾਂਗਰਸ ਅੰਦਰ ਵੱਧ ਰਹੀ ਦਰਾੜ ਦਾ ਪਰਦਾਫਾਸ਼ ਵੀ ਕੀਤਾ ਹੈ।

Share:

Political Controversy: ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਲਗਾਤਾਰ ਹਾਸ਼ੀਏ ਤੇ ਚੱਲ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੂਬੇ ਵਿਚ ਆਪਣੀ ਮਰਜ਼ੀ ਨਾਲ ਲਗਾਤਾਰ ਰੈਲੀਆਂ ਕਰ ਰਹੇ ਹਨ। ਜਿਸ ਨੂੰ ਲੈ ਕੇ ਕਾਂਗਰਸ ਵਿੱਚ ਭੜਥੂ ਪਿਆ ਹੋਇਆ ਹੈ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਸਿੱਧੂ ਦੀ ਵਾਪਸੀ ਨੇ ਕਾਂਗਰਸ ਅੰਦਰ ਵੱਧ ਰਹੀ ਦਰਾੜ ਦਾ ਪਰਦਾਫਾਸ਼ ਵੀ ਕੀਤਾ ਹੈ।  ਹੁਣ ਉਨ੍ਹਾਂ ਦੀ 21 ਜਨਵਰੀ ਨੂੰ ਮੋਗਾ ਵਿੱਚ ਰੈਲੀ ਹੋਣ ਜਾ ਰਹੀ ਹੈ। ਰੈਲੀ ਤੋਂ ਪਹਿਲੇ ਮੋਗਾ ਜ਼ਿਲੇ ਦੀ ਕਾਂਗਰਸ ਦੋ ਫਾੜ ਹੋ ਚੁੱਕੀ ਹੈ। ਸਿੱਧੂ ਦੀਆਂ ਰੈਲੀਆਂ ਨੂੰ ਲੈ ਕੇ ਕਾਟੋ-ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਚਾਹੇ ਰੈਲੀ ਨਿਹਾਲ ਸਿੰਘ ਵਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ, ਪਰ ਮੋਗਾ ਹਲਕਾ ਇੰਚਾਰਜ ਮਾਲਵਿਕਾ ਸੂਦ (Malvika Sood) ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਰੈਲੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਵਲੋਂ ਕੋਈ ਵੀ ਰੈਲੀ ਨਹੀਂ ਕੀਤੀ ਜਾ ਰਹੀ ਹੈ। ਦਸ ਦੇਈਏ ਕਿ ਨਵਜੋਤ ਸਿੱਧੂ ਵੱਲੋਂ ਆਪਣੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਰੈਲੀਆਂ 'ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਰਾਰਾ ਜਵਾਬ ਦੇ ਚੁੱਕੇ ਹਨ।

Sidhu vs Raja Warring: ਦੋਵੇਂ ਇਕ-ਦੂਜੇ ਖ਼ਿਲਾਫ ਕਰ ਰਹੇ ਬਿਆਨਬਾਜ਼ੀ

ਨਵਜੋਤ ਸਿੱਧੂ ਅਤੇ ਰਾਜ਼ਾ ਵੜਿੰਗ (Raja Warring) ਵਿਚਾਲੇ ਚਲ ਰਿਹਾ ਕਾਟੋ-ਕਲੇਸ਼ ਜਗ ਜਾਹਿਰ ਹੋ ਚੁੱਕਾ ਹੈ। ਦੋਵੇਂ ਇਕ-ਦੂਜੇ ਖ਼ਿਲਾਫ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ। ਨਵਜੋਤ ਸਿੱਧੂ ਖਿ਼ਲਾਫ਼ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ ਨੇ ਇਥੋਂ ਤੱਕ ਕਿਹਾ ਸੀ ਕਿ ਅਜਿਹਾ ਟੀਕਾ ਲੱਗੇਗਾ, ਲੱਭੇ ਨਹੀਂ ਥਿਆਉਂਗੇ। ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਪੰਜਾਬ ਵਿੱਚ ਕਾਫੀ ਚਰਚਾ ਹੋਈ ਸੀ ਅਤੇ ਸਿਆਸੀ ਮਹੌਲ ਵੀ ਪੂਰੀ ਤਰਾਂ ਭੱਖ ਗਿਆ ਸੀ। ਵੜਿੰਗ ਨੇ ਨਵਜੋਤ ਸਿੱਧੂ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਬਾਰੇ ਪੰਜਾਬ ਕਾਂਗਰਸ ਇੰਚਾਰਜ ਦੇ ਨਵੇਂ ਇੰਚਾਰਜ਼ ਦੇਵੇਂਦਰ ਯਾਦਵ (Devender Yadav) ਨੂੰ ਵੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਨੂੰ ਚੰਡੀਗੜ ਸੱਦਿਆ ਸੀ, ਪਰ ਅਜੇ ਤੱਕ ਕੀ ਫ਼ੈਸਲਾ ਹੋਇਆ, ਇਹ ਸਾਫ ਨਹੀਂ ਹੈ। 

ਬਾਜਵਾ ਨਾਲ ਵੀ ਸਿੱਧੂ ਦਾ ਕਲੇਸ਼ ਜਗਜਾਹਿਰ 

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੱਧੂ ਦੇ ਵਿਚਾਲੇ ਵੀ ਕਲੇਸ਼ ਜਗਜਾਹਿਰ ਹੈ। ਸਿੱਧੂ ਅਤੇ ਬਾਜਵਾ ਦੋਵੇਂ ਇਕ-ਦੂਜੇ ਦੇ ਖਿਲਾਫ ਬੋਲਦੇ ਰਹੇ ਹਨ। ਪਿਛਲੇ ਦਿਨੀਂ ਸਿੱਧੂ ਦੇ ਕਰੀਬੀ ਗੌਤਮ ਸੇਠ ਦੀ ਸ਼ਿਕਾਇਤ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤੁਰੰਤ ਪੰਜਾਬ ਇਕਾਈ ਤੋਂ ਵਿਸਥਾਰਤ ਰਿਪੋਰਟ ਮੰਗੀ ਸੀ। ਇਸ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਸਿੱਧੂ ਖਿਲਾਫ ਭਾਸ਼ਣ ਤੋਂ ਇਲਾਵਾ ਰੈਲੀ ਬਾਰੇ ਹੋਰ ਜਾਣਕਾਰੀ ਮੰਗੀ ਗਈ ਸੀ। ਉਥੇ ਹੀ ਕਾਂਗਰਸ ਦਾ ਦੂਜਾ ਧੱੜਾ ਲਗਾਤਾਰ ਸਿੱਧੂ ਨੂੰ ਅਨੁਸ਼ਾਸਨਹੀਣਤਾ ਲਈ ਪਾਰਟੀ ਵਿੱਚੋਂ ਕੱਢਣ ਦੀ ਮੰਗ ਵੀ ਕਰ ਰਿਹਾ ਹੈ। ਇਸ ਤੋਂ ਬਾਅਦ ਦੇਵੇਂਦਰ ਯਾਦਵ ਨੇ ਸਿੱਧੂ ਨੂੰ ਬੁਲਾ ਕੇ ਗੱਲ ਵੀ ਕੀਤੀ ਸੀ।

ਰੈਲੀ ਨੂੰ ਲੈ ਕੇ ਮੋਗਾ ਵਿੱਚ ਕਾਂਗਰਸ ਦੀ ਹੋਈਆਂ 2 ਪ੍ਰੈਸ ਕਾਨਫ੍ਰੰਸਾਂ

ਉਧਰ ਸਿੱਧੂ ਦੀ ਰੈਲੀ ਨੂੰ ਲੈ ਕੇ ਮੋਗਾ ਕਾਂਗਰਸ ਵਿੱਚ ਵਿਵਾਦ ਖੜਾ ਹੋ ਗਿਆ ਹੈ। ਕਾਂਗਰਸ ਦੋ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ। ਇਕ ਧੜਾ ਸਿੱਧੂ ਦੇ ਨਾਲ ਹੈ ਅਤੇ ਦੂਜਾ ਧੜਾ ਮੋਗਾ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਦਾ ਹੈ। ਦੂਜੇ ਧੜੇ ਦਾ ਕਹਿਣਾ ਹੈ ਕਿ ਪਾਰਟੀ ਵਲੋਂ ਕੋਈ ਵੀ ਰੈਲੀ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਮਾਲਵਿਕਾ ਸੂਦ ਦਾ ਕਹਿਣਾ ਹੈ ਕਿ ਜਿਹੜੇ ਲੋਕ ਰੈਲਿਆਂ ਕਰ ਰਹੇ ਹਨ, ਉਹ ਚੋਣਾਂ ਵਿੱਚ ਕਿਥੇ ਸੀ। ਚੋਣਾਂ ਵਿੱਚ ਕਾਂਗਰਸ ਨੂੰ ਵੋਟਾਂ ਕਿਉਂ ਨਹੀਂ ਪਵਾਇਆਂ ਗਈਆਂ। ਇਸ ਵਿਵਾਦ ’ਤੇ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਧੜੇ ਨੇ ਕਿਹਾ ਕਿ ਸਮੁੱਚੇ ਜ਼ਿਲ੍ਹੇ ਦੀ ਕਾਂਗਰਸ ਇੱਕ ਹੈ ਅਤੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਇਸ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਇਹ ਰੈਲੀ ਕਾਂਗਰਸ ਨੂੰ ਮਜ਼ਬੂਤ ​​ਕਰਨ ਲਈ ਕੀਤੀ ਜਾ ਰਹੀ ਹੈ।  ਤੁਸੀਂ 21 ਜਨਵਰੀ ਦੀ ਰੈਲੀ 'ਚ ਦੇਖ ਲਓ ਕਿ ਰੈਲੀ 'ਚ ਇਹ ਸਾਰੇ ਲੋਕ ਸਟੇਜ 'ਤੇ ਬੈਠੇ ਹੋਣਗੇ, ਜਦਕਿ ਮਾਲਵਿਕਾ ਨੇ ਖੁੱਲ੍ਹੇਆਮ ਦੋਸ਼ ਲਗਾਇਆ ਕਿ ਜਿਨ੍ਹਾਂ ਨੇ ਮੈਨੂੰ ਹਰਾਇਆ ਹੈ। ਚੋਣਾਂ ਵਿੱਚ ਇਹ ਉਹੀ ਲੋਕ ਹਨ ਜੋ ਅੱਜ ਵੱਖਰੇ ਬੈਠੇ ਹਨ।

ਇਹ ਵੀ ਪੜ੍ਹੋ