ਸਿੱਧੂ ਨੇ ਇਕ ਵਾਰ ਫਿਰ ਸ਼ਰਾਬ ਨੀਤੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਸ਼ਰਾਬ ਨੀਤੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਚਲਾਈ ਜਾ ਰਹੀ ਨੀਤੀ ‘ਤੇ ਸਵਾਲ ਉਠਾਏ। ਸਿੱਧੂ ਨੇ ਦਿੱਲੀ ਦੀ ਸ਼ਰਾਬ ਨੀਤੀ ‘ਤੇ ਬੋਲਦਿਆਂ ਕਿਹਾ ਕਿ ਇਸ ਨੀਤੀ ਤੋਂ ਪਹਿਲਾਂ 7860 ਕਰੋੜ ਰੁਪਏ […]

Share:

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਸ਼ਰਾਬ ਨੀਤੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਚਲਾਈ ਜਾ ਰਹੀ ਨੀਤੀ ‘ਤੇ ਸਵਾਲ ਉਠਾਏ। ਸਿੱਧੂ ਨੇ ਦਿੱਲੀ ਦੀ ਸ਼ਰਾਬ ਨੀਤੀ ‘ਤੇ ਬੋਲਦਿਆਂ ਕਿਹਾ ਕਿ ਇਸ ਨੀਤੀ ਤੋਂ ਪਹਿਲਾਂ 7860 ਕਰੋੜ ਰੁਪਏ ਦੀ ਵਿਕਰੀ ਹੋਈ ਸੀ ਅਤੇ ਆਬਕਾਰੀ ਲਾਭ 3378 ਕਰੋੜ ਰੁਪਏ ਸੀ। ਨਵੀਂ ਨੀਤੀ ਲਾਗੂ ਹੋਣ ਤੇ ਵਿਕਰੀ 13500 ਕਰੋੜ ਰੁਪਏ ਹੋ ਗਈ ਅਤੇ ਮੁਨਾਫਾ 312 ਕਰੋੜ ਰੁਪਏ ਰਹਿ ਗਿਆ। ਸਰਲ ਭਾਸ਼ਾ ਵਿੱਚ ਸਮਝੀਏ ਤਾਂ ਪਹਿਲਾਂ ਬੋਤਲ 530 ਰੁਪਏ ਵਿੱਚ ਮਿਲਦੀ ਸੀ ਬਾਦ ਵਿੱਚ ਇਸ ਦੀ ਕੀਮਤ 30 ਰੁਪਏ ਵੱਧ ਗਈ ਅਤੇ ਬੋਤਲ ਦੀ ਕੀਮਤ 560 ਰੁਪਏ ਹੋ ਗਈ। ਜਿਸ ਤੋਂ ਬਾਦ ਸੂਬੇ ਨੂੰ ਇਸ ਤੋਂ ਸਿਰਫ਼ 8 ਰੁਪਏ ਮਿਲੇ ਅਤੇ ਪ੍ਰਾਈਵੇਟ ਸੈਕਟਰ ਨੂੰ 363 ਰੁਪਏ ਮਿਲਣ ਲੱਗੇ। ਇਹੀ ਕੁਝ ਪੰਜਾਬ ਵਿੱਚ ਹੋ ਰਿਹਾ ਹੈ।
ਸਵਾਲਾਂ ਦਾ ਸਰਕਾਰ ਕੋਲ ਕੋਈ ਜ਼ਵਾਬ ਨਹੀਂ-
ਸਿੱਧੂ ਨੇ ਦੋਸ਼ ਲਾਇਆ ਕਿ ਉਹ ਸੀਐਮ ਮਾਨ ਦਾ ਸਤਿਕਾਰ ਕਰਦੇ ਹਨ, ਉਹ ਉਨ੍ਹਾਂ ਦੇ ਛੋਟੇ ਭਰਾ ਹਨ, ਪਰ ਸਾਨੂੰ ਜਵਾਬ ਦੇਣਾ ਪਵੇਗਾ। ਹੁਣ ਤੱਕ ਉਹ 300 ਸਵਾਲ ਪੁੱਛ ਚੁੱਕੇ ਹਨ ਪਰ ਉਨ੍ਹਾਂ ਨੂੰ ਇੱਕ ਵੀ ਜਵਾਬ ਨਹੀਂ ਮਿਲਿਆ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੀ ਕਮਾਇਆ ਹੈ, ਉਹ ਕ੍ਰਿਕਟ ਖੇਡ ਕੇ ਹੀ ਕਮਾਇਆ ਹੈ। ਹੁਣ ਉਨ੍ਹਾਂ ਦੇ ਕਈ ਖਾਤੇ ਬੰਦ ਕਰ ਦਿੱਤੇ ਗਏ ਹਨ। ਇਸਦੇ ਬਾਵਜੂਦ ਉਹ ਕਿਸੇ ਤੋਂ ਡਰਦੇ ਨਹੀਂ ਹਨ। ਪੰਜਾਬ ਲਈ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਅਖੀਰ ‘ਚ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਚੁਟਕੀ ਲੈਂਦਿਆਂ ਕਿਹਾ-ਸਰ, ਅੱਜ ਤੁਹਾਡੀ ਪੇਸ਼ੀ ਹੈ। ਸੁਣਵਾਈ ਪੰਜਾਬ ਵਿੱਚ ਵੀ ਹੋਣੀ ਚਾਹੀਦੀ ਹੈ।