Sidhu Moosewala ਦੇ ਪਿਤਾ ਨੇ ਸੁਖਪਾਲ ਖਹਿਰਾ ਦਾ ਕੀਤਾ ਸਮਰਥਨ, ਸਰਕਾਰ 'ਤੇ ਆਵਾਜ਼ ਦਬਾਉਣ ਦਾ ਦੋਸ਼

ਇਸਤੋਂ ਪਹਿਲਾਂ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿਆਸੀ ਤੌਰ 'ਤੇ ਸਰਕਾਰ ਦਾ ਵਿਰੋਧ ਹੋ ਚੁੱਕਾ ਹੈ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਸਨੂੰ ਸਿੱਧੇ ਤੌਰ 'ਤੇ ਸਿਆਸੀ ਬਦਲਾ ਕਰਾਰ ਦਿੱਤਾ। 

Share:

ਹਾਈਲਾਈਟਸ

  • ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ
  • ਆਪਣੇ ਪੁੱਤਰ ਸ਼ੁਭਦੀਪ ਲਈ ਇਨਸਾਫ਼ ਦੀ ਮੰਗ ਕੀਤੀ।

ਪੰਜਾਬ ਨਿਊਜ਼। ਗੈਂਗਸਟਰਾਂ ਵੱਲੋਂ ਮਾਰੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਸਮਰਥਨ ਕੀਤਾ। ਨਾਭਾ ਜੇਲ੍ਹ 'ਚ ਬੰਦ ਖਹਿਰਾ ਦੇ ਹੱਕ 'ਚ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਵਰਨਣਯੋਗ ਹੈ ਕਿ ਇਹਨੀਂ ਦਿਨੀਂ ਸੁਖਪਾਲ ਖਹਿਰਾ ਨਾਭਾ ਜੇਲ੍ਹ 'ਚ ਬੰਦ ਹਨ। ਉਹਨਾਂ ਨੂੰ ਇੱਕ ਕੇਸ ਚੋਂ ਜ਼ਮਾਨਤ ਮਿਲੀ ਤਾਂ ਪੁਲਿਸ ਨੇ ਦੂਜਾ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਪਾ ਦਿੱਤੀ। 

ਬਲਕੌਰ ਸਿੰਘ ਨੇ ਸ਼ੇਅਰ ਕੀਤੀ ਪੋਸਟ 

ਉਨ੍ਹਾਂ ਲਿਖਿਆ ਕਿ- ਸੁਖਪਾਲ ਖਹਿਰਾ ਨੂੰ ਸਰਕਾਰ ਵੱਲੋਂ ਪਰੇਸ਼ਾਨ ਕਰਨ ਲਈ ਝੂਠੇ ਕੇਸ 'ਚ ਜੇਲ੍ਹ ਅੰਦਰ ਰੱਖਿਆ ਗਿਆ ਹੈ। ਉਹ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦੇ ਹਨ। ਬਲਕੌਰ ਨੇ ਕਿਹਾ ਕਿ ਇਹ ਸਿੱਧਾ ਸਿਆਸੀ ਬਦਲਾ ਹੈ। ਲੋਕਾਂ ਦੀ ਗੱਲ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਕੋਲ ਸਰਕਾਰੀ ਤੰਤਰ ਹੈ ਪਰ ਮੇਰੇ ਪੁੱਤਰ ਦੀ ਸੁਰੱਖਿਆ ਸਬੰਧੀ ਜਾਣਕਾਰੀ ਲੀਕ ਕਰਨ ਵਾਲਿਆਂ ਤੱਕ ਪਹੁੰਚ ਕਰਨ ਵਿੱਚ ਸਰਕਾਰ ਨਾਕਾਮ ਰਹੀ ਹੈ। ਬਲਕੌਰ ਨੇ ਵੀ ਮੁੜ ਸਰਕਾਰ ਤੋਂ ਆਪਣੇ ਪੁੱਤਰ ਸ਼ੁਭਦੀਪ ਲਈ ਇਨਸਾਫ਼ ਦੀ ਮੰਗ ਕੀਤੀ।

photoq
ਬਲਕੌਰ ਸਿੰਘ ਵੱਲੋਂ ਸ਼ੋਸ਼ਲ ਮੀਡੀਆ ਉਪਰ ਸ਼ੇਅਰ ਕੀਤੀ ਪੋਸਟ। ਫੋਟੋ ਕ੍ਰੇਡਿਟ - ਫੇਸਬੁੱਕ

ਨਸ਼ਾ ਤਸਕਰੀ 'ਚ ਹੋਈ ਸੀ ਗ੍ਰਿਫ਼ਤਾਰੀ 

ਦੱਸ ਦੇਈਏ ਕਿ ਕਾਂਗਰਸ ਵਿਧਾਇਕ ਖਹਿਰਾ ਨੂੰ ਇਸਤੋਂ ਪਹਿਲਾਂ 2015 ਡਰੱਗ ਰੈਕੇਟ ਮਾਮਲੇ 'ਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਸ 'ਤੇ 8 ਸਾਲ ਪਹਿਲਾਂ ਸਰਹੱਦ ਪਾਰੋਂ ਆਈ 2 ਕਿਲੋ ਹੈਰੋਇਨ ਨਾਲ ਸਬੰਧ ਹੋਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਇਸਤੋਂ ਪਹਿਲਾਂ ਕਿ ਖਹਿਰਾ ਜੇਲ੍ਹ ਤੋਂ ਬਾਹਰ ਆਉਂਦਾ ਪੁਲਿਸ ਨੇ ਸੁਭਾਨਪੁਰ ਥਾਣੇ ਵਿੱਚ  ਰਣਜੀਤ ਕੌਰ ਦੀ ਸ਼ਿਕਾਇਤ 'ਤੇ ਧਾਰਾ 195-ਏ ਅਤੇ 506 ਆਈਪੀਸੀ ਤਹਿਤ ਐਫਆਈਆਰ ਦਰਜ ਕਰਕੇ 4 ਜਨਵਰੀ ਨੂੰ ਮੁੜ ਉਸਨੂੰ ਗ੍ਰਿਫਤਾਰ ਕਰ ਲਿਆ। 

 

ਇਹ ਵੀ ਪੜ੍ਹੋ