ਸਿੱਧੁ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਨਗੇ ਲੋਕ ਸਭਾ ਚੋਣਾਂ?

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਿੱਧੁ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੋਣ ਲੜਨਾ ਚਾਹੁੰਦੇ ਹਨ ਤਾਂ ਅਸੀਂ ਸਵਾਗਤ ਕਰਾਂਗੇ। ਫਿਲਹਾਲ ਉਹਨਾਂ ਨੇ ਕੋਈ ਵੀ ਇੱਛਾ ਨਹੀਂ ਜਤਾਈ ਹੈ।

Share:

ਸਿੱਧੁ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੋਕ ਸਭਾ ਚੋਣਾਂ ਲੜ ਸਕਦੇ ਹਨ। ਫਿਲਹਾਲ ਉਹਨਾਂ ਵਲੋਂ ਇਸ ਸਬੰਧ ਵਿੱਚ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਚਰਚਾ ਦਾ ਬਾਜ਼ਾਰ ਕਾਫੀ ਗਰਮ ਹੋ ਗਿਆ ਹੈ। ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੋਣ ਲੜਨਾ ਚਾਹੁੰਦੇ ਹਨ ਤਾਂ ਅਸੀਂ ਸਵਾਗਤ ਕਰਾਂਗੇ। ਫਿਲਹਾਲ ਉਹਨਾਂ ਨੇ ਕੋਈ ਵੀ ਇੱਛਾ ਨਹੀਂ ਜਤਾਈ ਹੈ। ਉਹਨਾਂ ਨੇ ਕਿਹਾ ਕਿ ਉਹ ਜ਼ਲਦ ਹੀ ਬਲਕੌਰ ਸਿੰਘ ਨਾਲ ਇਸ ਬਾਰੇ ਗੱਲ ਵੀ ਕਰਨਗੇ। ਉਹਨਾਂ ਨੇ ਕਿਹਾ ਕਿ ਅਸੀਂ ਬਲਕੌਰ ਸਿੰਘ ਦਾ ਸਵਾਗਤ ਕਰਾਂਗੇ। ਸਾਨੂੰ ਇਸ ਤੋਂ ਚੰਗਾ ਹੋਰ ਕੁਝ ਵੀ ਨਹੀਂ ਹੈ। ਦਸ ਦੇਈਏ ਕਿ ਬਲਕੌਰ ਸਿੰਘ ਪਹਿਲੇ ਵੀ ਸਰਪੰਚ ਰਹਿ ਚੁੱਕੇ ਹਨ।

ਮੁਸੇਵਾਲਾ ਪਰਿਵਾਰ ਨਾਲ ਦਿਲੋਂ ਸਬੰਧ: ਰਾਜਾ ਵੜਿੰਗ

ਰਾਜਾ ਵੜਿੰਗ ਨੇ ਕਹਾ ਕਿ ਉਹਨਾਂ ਦੇ ਸਿੱਧੁ ਮੂਸੇਵਾਲਾ ਪਰਿਵਾਰ ਨਾਲ ਦਿਲੋਂ ਸਬੰਧ ਹਨ। ਜੇਕਰ ਸਿੱਧੁ ਮੂਸੇਵਾਲਾ ਦੇ ਮਾਤਾ ਜਾਂ ਪਿਤਾ ਚੋਣ ਲੜਣਾ ਚਾਹੁੰਦੇ ਹਨ ਤੇ ਉਹ ਵੀ ਤਿਆਰ ਹਨ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਲਕੌਰ ਸਿੰਘ ਕੀ ਜਵਾਬ ਦਿੰਦੇ ਹਨ, ਇਹ ਦੇਖਣ ਵਾਲਾ ਹੈ। ਦਸ ਦੇਈਏ ਕਿ ਸਿੱਧੁ ਮੂਸੇਵਾਲਾ ਨੇ ਵੀ ਵਿਧਾਨ ਸਭਾ ਦੀ ਚੋਣ ਲੜੀ ਸੀ। ਪਰ ਉਹ ਹਾਰ ਗਏ ਸਨ। ਰਾਜਾ ਵੜਿੰਗ ਹੀ ਸਿੱਧੁ ਮੂਸੇਵਾਲਾ ਨੂੰ ਰਾਹੁਲ ਗਾਂਧੀ ਕੋਲ ਲੈ ਕੇ ਗਏ ਸਨ ਤੇ ਟਿਕਟ ਦਿਲਵਾਈ ਸੀ। 

ਸੂਬੇ ਦੀ ਸਾਰਿਆਂ 13 ਸੀਟਾਂ ਤੇ ਤਿਆਰੀ ਕਰ ਰਹੀ ਕਾਂਗਰਸ

ਰਾਜਾ ਵੜਿੰਗ ਨੇ ਦਸਿਆ ਕਿ ਕਾਂਗਰਸ ਪਾਰਟੀ ਵਲੋਂ ਹਜੇ ਚੋਣਾਂ ਲੜਨ ਨੂੰ ਲੈ ਕੇ ਕੋਈ ਵੀ ਨਿਰਦੇਸ਼ ਨਹੀਂ ਆਏ ਹਨ। ਹਾਈਕਮਾਨ ਵਲੋਂ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਕੋਈ ਵੀ ਸੰਦੇਸ਼ ਨਹੀਂ ਆਇਆ ਹੈ। ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਵੀ 13 ਸੀਟਾਂ ਤੇ ਤਿਆਰੀ ਕਰਨ ਦੀ ਚਰਚਾ ਹੋਈ ਹੈ। ਨਾਲ ਹੀ ਉਹਨਾਂ ਤੋਂ ਚੋਣ ਲੜਨ ਦੇ ਦਾਅਵੇਦਾਰਾਂ ਬਾਰੇ ਵੀ ਪੁਛਿਆ ਗਿਆ ਹੈ। ਵੜਿੰਗ ਨੇ ਕਿਹਾ ਕਿ ਜੇਕਰ ਕੋਈ ਗਠਜੋੜ ਹੁੰਦਾ ਹੈ ਤਾਂ ਮੈਂ ਇਸ ਨੂੰ ਕਿੰਨੇ ਦਿਨਾਂ ਤੱਕ ਲੁੱਕਾ ਲਵਾਂਗਾ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜ਼ਵਾ ਸਣੇ ਕਈ ਸੀਨੀਅਰ ਲੀਡਰਾਂ ਵਲੋਂ ਆਪ ਨਾਲ ਗਠਜੋੜ ਕਰਨ ਤੇ ਵਿਰੋਧ ਹੋ ਚੁੱਕਾ ਹੈ। ਬਾਜਵਾ ਤੇ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ। 

ਇਹ ਵੀ ਪੜ੍ਹੋ