Sidhu Moosewala ਦੇ ਪਿਤਾ ਬਲਕੌਰ ਸਿੰਘ ਦੀ ਰਾਜਨੀਤੀ ਵਿੱਚ ਐਂਟਰੀ! ਪੜ੍ਹੋ ਪੂਰੀ ਖਬਰ..

Punjab Congress ਨੇ ਮੂਸੇਵਾਲਾ ਦੇ ਪਿਤਾ ਨੂੰ ਲੋਕ ਸਭਾ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ Balkaur Singh ਖੁਦ ਸਹਿਮਤ ਨਹੀਂ ਹੋਏ ਸਨ। ਐਤਵਾਰ ਨੂੰ ਮੂਸੇਵਾਲਾ ਦੇ ਪ੍ਰਸ਼ੰਸਕਾਂ ਸਾਹਮਣੇ ਦਿੱਤੇ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ ਲੋਕ ਸਭਾ ਚੋਣ ਲੜ ਸਕਦੇ ਹਨ।

Share:

ਹਾਈਲਾਈਟਸ

  • ਐਤਵਾਰ ਨੂੰ ਆਪਣੇ ਜੱਦੀ ਪਿੰਡ ਮੂਸੇ 'ਚ ਉਨ੍ਹਾਂ ਕਿਹਾ ਕਿ ਕਿਉਂ ਨਾ ਅਸੀਂ ਰਾਜਨੀਤੀ ਕਰੀਏ

ਪੰਜਾਬੀ ਮਹਰੂਮ ਗਾਇਕ shubdeep Singh Sidhu Moosewala ਦੇ ਪਿਤਾ ਬਲਕੌਰ ਸਿੰਘ ਨੇ ਰਾਜਨੀਤੀ ਵਿੱਚ ਆਉਣ ਦੇ ਸੰਕੇਤ ਦਿੱਤੇ ਹਨ। ਐਤਵਾਰ ਨੂੰ ਆਪਣੇ ਜੱਦੀ ਪਿੰਡ ਮੂਸੇ 'ਚ ਉਨ੍ਹਾਂ ਕਿਹਾ ਕਿ ਕਿਉਂ ਨਾ ਅਸੀਂ ਰਾਜਨੀਤੀ ਕਰੀਏ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੋਤਰੇ ਨੇ ਸੰਸਦ ਮੈਂਬਰ ਬਣ ਕੇ ਕਾਤਲਾਂ ਨੂੰ ਸਜ਼ਾਵਾਂ ਦਿਵਾਈਆਂ। ਅਜਿਹੇ 'ਚ ਜੇਕਰ ਉਹ ਵੀ ਇਨਸਾਫ ਦੀ ਖਾਤਰ ਅਜਿਹਾ ਕਰਦੇ ਹਨ ਤਾਂ ਇਸ 'ਚ ਕੁਝ ਵੀ ਗਲਤ ਨਹੀਂ ਹੈ।

ਪੜ੍ਹੋ ਮੂਸੇਵਾਲਾ ਦੇ ਪਿਤਾ ਨੇ ਕੀ ਕਿਹਾ

Sidhu Moosewala ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, ''ਜੇਕਰ ਅਸੀਂ ਰਾਜਨੀਤੀ 'ਚ ਆਵਾਂਗੇ ਤਾਂ ਕਹਿਣਗੇ ਕਿ ਸਿੱਧੂ ਮੂਸੇਵਾਲਾ ਦਾ ਪਿਤਾ ਰਾਜਨੀਤੀ ਕਰਦਾ ਹੈ ਪਰ ਇੱਕ ਸਿਆਸਤਦਾਨ ਅਤੇ ਇੱਕ ਆਮ ਆਦਮੀ ਵਿੱਚ ਫਰਕ ਇਹ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਅਤੇ ਮੇਰੇ ਪੁੱਤਰ ਨੂੰ AK-47 ਨਾਲ ਕਤਲ ਕੀਤਾ ਗਿਆ ਸੀ।

ਸਾਬਕਾ CM ਦਾ ਪੋਤਾ ਐਮਪੀ ਸੀ, ਉਨ੍ਹਾਂ ਨੇ ਸਜ਼ਾ ਵੀ ਪੂਰੀ ਕਰਵਾਈ, ਸਾਜ਼ਿਸ਼ ਕਰਨ ਵਾਲੇ ਫੜੇ ਗਏ ਅਤੇ ਅਦਾਲਤਾਂ ਨੇ ਵੀ ਸਜ਼ਾਵਾਂ ਦਿੱਤੀਆਂ। ਜਿੰਨੀ ਸਜ਼ਾ ਦਿੱਤੀ ਗਈ ਸੀ ਉਹ ਪੂਰੀ ਹੋ ਚੁੱਕੀ ਹੈ, ਹੁਣ ਉਹ ਦੂਹਰੀ ਸਜ਼ਾ ਭੁਗਤ ਚੁੱਕਾ ਹੈ ਪਰ ਰਿਹਾਅ ਫਿਰ ਵੀ ਨਹੀਂ ਹੋ ਰਹੀ। ਫਿਰ ਕਿਉਂ ਨਾ ਅਸੀਂ ਵੀ ਰਾਜਨੀਤੀ (politics) ਵਿੱਚ ਆ ਕੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੀਏ।

ਕਾਂਗਰਸ ਟਿਕਟ ਦੇਣ ਲਈ ਤਿਆਰ—Raja Waring

ਪੰਜਾਬ ਕਾਂਗਰਸ ਦੇ ਪ੍ਰਧਾਨ Amarinder Singh Raja Waring ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਬਲਕੌਰ ਸਿੰਘ ਚੋਣ ਲੜਨਾ ਚਾਹੁੰਦੇ ਹਨ ਤਾਂ ਕਾਂਗਰਸ ਟਿਕਟ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਪਿਤਾ ਨੇ ਉਨ੍ਹਾਂ ਕੋਲ ਅਜਿਹੀ ਕੋਈ ਇੱਛਾ ਨਹੀਂ ਪ੍ਰਗਟਾਈ। ਜੇਕਰ ਉਹ ਚਾਹੁਣ ਤਾਂ ਬਲਕੌਰ ਸਿੰਘ ਦਾ ਸਵਾਗਤ ਕੀਤਾ ਜਾਵੇਗਾ। ਕਾਂਗਰਸ ਲਈ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ