Sidhu Moose wala Murder Case: ਹੁਣ ਇਸ ਮੁਲਜ਼ਮ ਨੇ ਅਦਾਲਤ 'ਚ ਖੁਦ ਨੂੰ ਦੱਸਿਆ ਬੇਕਸੂਰ, ਰਿਹਾਈ ਦੀ ਕੀਤੀ ਮੰਗ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮੁਲਜ਼ਮ ਲਗਾਤਾਰ ਆਪਣੇ ਬੇਕਸੂਰ ਹੋਣ ਦੇ ਦਾਅਵੇ ਪੇਸ਼ ਕਰ ਰਹੇ ਹਨ। ਹੁਣ ਇਸ ਮੁਲਜ਼ਮ ਨੇ ਅਦਾਲਤ ਵਿੱਚ ਇਸ ਕੇਸ ਵਿੱਚੋਂ ਰਿਹਾਈ ਲਈ ਅਪੀਲ ਦਾਇਰ ਕੀਤੀ ਹੈ

Share:

Sidhu Moose wala Murder Case: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲਾਰੈਂਸ਼ ਬਿਸ਼ਨੋਈ ਤੋਂ ਬਾਅਦ ਹੁਣ ਇਸ ਮੁਲਜ਼ਮ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇਵਾਲਾ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਵੀ ਮਾਨਸਾ ਦੀ ਅਦਾਲਤ ਵਿੱਚ ਇਸ ਕੇਸ ਵਿੱਚੋਂ ਰਿਹਾਈ ਲਈ ਅਪੀਲ ਦਾਇਰ ਕੀਤੀ ਹੈ।

ਉਸ ਨੇ ਆਪਣੇ ਵਕੀਲ ਰਾਹੀਂ ਮਾਨਸਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਕਤਲ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਉਸ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕੀਤਾ ਜਾਵੇ। ਜਗਤਾਰ 'ਤੇ ਇਲਜ਼ਾਮ ਹੈ ਕਿ ਉਹ ਸਿੱਧੂ ਮੂਸੇਵਾਲਾ ਨਾਲ ਈਰਖਾ ਕਰਦਾ ਸੀ ਅਤੇ ਉਸ ਨੇ ਕੁਝ ਦਿਨ ਪਹਿਲਾਂ ਆਪਣੇ ਘਰ ਦੇ ਬਾਹਰ ਸੀਸੀਟੀਵੀ ਲਗਾ ਦਿੱਤਾ ਸੀ।

ਮੁਲਜ਼ਮ ਤੇ ਸਿੱਧੂ ਮੂਸੇਵਾਲਾ ਦਾ ਰੇਕੀ ਕਰਨ ਦਾ ਇਲਜਾਮ

ਇਨ੍ਹਾਂ ਕੈਮਰਿਆਂ ਨਾਲ ਉਹ ਸਿੱਧੂ ਮੂਸੇਵਾਲਾ 'ਤੇ ਨਜ਼ਰ ਰੱਖਦਾ ਸੀ ਅਤੇ ਉਸ ਦੀ ਰੇਕੀ ਕਰਦਾ ਸੀ। ਇਲਜ਼ਾਮ ਹੈ ਕਿ ਕਤਲ ਵਾਲੇ ਦਿਨ ਵੀ ਉਸ ਨੇ ਦੱਸਿਆ ਸੀ ਕਿ ਮੂਸੇਵਾਲਾ ਬਿਨਾਂ ਬੁਲੇਟ ਪਰੂਫ਼ ਗੱਡੀ ਦੇ ਘਰੋਂ ਨਿਕਲਿਆ ਸੀ ਅਤੇ ਸੁਰੱਖਿਆ ਮੁਲਾਜ਼ਮ ਵੀ ਉਸ ਦੇ ਨਾਲ ਨਹੀਂ ਸਨ।

ਇਹ ਵੀ ਪੜ੍ਹੋ