Lok Sabha Election 2024: Shromani Akali Dal ਨੇ ਪਰਮਿੰਦਰ ਸਿੰਘ ਨੂੰ ਨਹੀਂ ਦਿੱਤੀ ਟਿਕਟ, ਸੁਖਦੇਵ ਢੀਂਡਸਾ ਨੇ ਬੀਜੇਪੀ ਨਾਲ ਮੁੜ ਨਜ਼ਦੀਕੀਆਂ ਵਧਾਉਣੀਆਂ ਕੀਤੀਆਂ ਸ਼ੁਰੂ

Lok Sabha Election 2024 ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵਾਂ ਕਰ ਦਿੱਤਾ ਸੀ। ਪਰ ਹੁਣ ਜਦੋਂ ਟਿਕਟ ਲੈਣ ਦੀ ਵਾਰੀ ਆਈ ਤਾਂ ਸੁਖਬੀਰ ਬਾਦਲ ਨੇ ਢੀਂਡਸਾ ਪਰਿਵਾਰ ਨੂੰ ਇਗਨੌਰ ਕਰਦੇ ਹੋਏ ਸੰਗਰੂਰ ਤੋਂ ਕਿਸੇ ਹੋਰ ਨੂੰ ਲੋਕਸਭਾ ਦਾ ਟਿਕਟ ਦੇ ਦਿੱਤਾ, ਜਿਸਦਾ ਸੁਖਦੇਵ ਸਿੰਘ ਢੀਂਡਸਾ ਵਿਰੋਧ ਕਰ ਰਹੇ ਨੇ।

Share:

ਪੰਜਾਬ ਨਿਊਜ। ਕਹਿੰਦੇ ਨੇ ਸਿਆਸਤ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਬਸ ਇਹ ਸਿਰਫ ਕੁਰਸੀ ਦਾ ਖੇਲ ਹੈ। ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਸੰਜੁਕਤ ਅਕਾਲੀ ਦਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵਾਂ ਕੀਤਾ ਤਾਂ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਪਰਮਿੰਦਰ ਨੂੰ ਪਾਰਟੀ ਸੰਗਰੂਰ ਤੋਂ ਲਕਸਭਾ ਦੀ ਟਿਕਟ ਜਰੂਰ ਦੇਵੇਗੀ ਪਰ ਅਜਿਹਾ ਨਹੀਂ ਹੋਇਆ। ਪਾਰਟੀ ਨੇ ਪਰਮਿੰਦਰ ਨੂੰ ਟਿਕਟ ਨਹੀਂ ਦਿੱਤਾ। ਏਸੇ ਕਾਰਨ ਹੀ ਸੁਖਦੇਵ ਸਿੰਘ ਢੀਂਡਸਾ ਮੁੜ ਬੀਜੇਪੀ ਨਾਲ ਨਜ਼ਦੀਕੀਆਂ ਵਧਾਉਣ ਵਿੱਚ ਲੱਗੇ ਹੋਏ ਨੇ। ਦੋ ਦਿਨ ਦਿੱਲੀ ਵਿੱਚ ਰਹੇ ਢੀਂਡਸਾ ਬਾਰੇ ਚਰਚਾ ਹੈ ਕਿ ਉਹ ਮੁੜ ਭਾਜਪਾ ਦੇ ਸੰਪਰਕ ਵਿੱਚ ਹਨ।

ਢੀਂਡਸਾ ਨੇ ਹਾਲੇ ਆਪਣੇ ਪੱਤੇ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਢੀਂਡਸਾ ਨੇ ਖੁਦ ਸਪੱਸ਼ਟ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਰਾਏ ਲਏ ਬਿਨਾਂ ਹੀ ਟਿਕਟ ਦਾ ਫੈਸਲਾ ਕੀਤਾ ਹੈ। ਭਾਜਪਾ 'ਚ ਸ਼ਾਮਲ ਹੋਣ ਦੇ ਸਵਾਲ 'ਤੇ ਢੀਂਡਸਾ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਫਿਰ ਵੀ ਸਮਰਥਕਾਂ ਨਾਲ ਸਲਾਹ ਕਰਕੇ ਦੋ-ਤਿੰਨ ਦਿਨਾਂ ਵਿੱਚ ਕੋਈ ਫੈਸਲਾ ਲਵਾਂਗੇ।

 ਕੇਂਦਰੀ ਮੰਤਰੀ ਰਹਿ ਚੁੱਕੇ ਹਨ ਸੁਖਦੇਵ ਸਿੰਘ ਢੀਂਡਸਾ

ਦਿੱਲੀ ਜਾਣ ਬਾਰੇ ਢੀਂਡਸਾ ਨੇ ਦਲੀਲ ਦਿੱਤੀ ਹੈ ਕਿ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਗਏ ਸਨ ਪਰ ਸੂਤਰਾਂ ਅਨੁਸਾਰ ਭਾਜਪਾ ਲੀਡਰਸ਼ਿਪ ਨੇ ਵੀ ਢੀਂਡਸਾ ਦੀ ਦਿੱਲੀ ਫੇਰੀ ਦੌਰਾਨ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਢੀਂਡਸਾ 1999 ਵਿੱਚ ਕੇਂਦਰ ਵਿੱਚ ਵਾਜਪਾਈ ਸਰਕਾਰ ਦੌਰਾਨ ਕੇਂਦਰੀ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਭਾਜਪਾ ਦੇ ਚੋਟੀ ਦੇ ਆਗੂਆਂ ਨਾਲ ਵੀ ਚੰਗੇ ਸਬੰਧ ਹਨ। 

ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਹੈ ਢੀਂਡਸਾ ਦੀ ਪਾਰਟੀ

ਤੁਹਾਨੂੰ ਦੱਸ ਦੇਈਏ ਕਿ ਢੀਂਡਸਾ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦਾ ਗਠਨ ਕੀਤਾ ਸੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜੀਆਂ ਸਨ ਪਰ ਕੁਝ ਮਹੀਨੇ ਪਹਿਲਾਂ ਪਾਰਟੀ ਨੂੰ ਅਕਾਲੀ ਦਲ ਬਾਦਲ ਨਾਲ ਮਿਲਾ ਲਿਆ ਸੀ। ਹੁਣ ਉਨ੍ਹਾਂ ਦੇ ਪੁੱਤਰ ਨੂੰ ਅਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਕਾਰਨ ਉਹ ਇੱਕ ਵਾਰ ਫਿਰ ਭਾਜਪਾ ਨਾਲ ਨੇੜਤਾ ਵਧਾ ਰਹੇ ਹਨ।

ਟਿਕਟ ਦੇਣ ਵੇਲੇ ਮੈਨੂੰ ਨਹੀਂ ਪੁੱਛਿਆ-ਢੀਂਡਸਾ 

ਢੀਂਡਸਾ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਕਾਲੀ ਦਲ 'ਚ ਵਾਪਸੀ ਦੌਰਾਨ ਉਨ੍ਹਾਂ ਦੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਟਿਕਟ ਦੇਣ ਨੂੰ ਲੈ ਕੇ ਸੁਖਬੀਰ ਨਾਲ ਗੱਲਬਾਤ ਹੋਈ ਸੀ। ਸੁਖਬੀਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇਣ ਲਈ ਕਿਹਾ ਹੈ ਪਰ ਚਰਚਾ ਕਰਕੇ ਦੱਸਾਂਗੇ। ਹੁਣ ਸੁਖਬੀਰ ਨੇ ਟਿਕਟ ਦਾ ਐਲਾਨ ਹੋਣ ਤੋਂ ਪਹਿਲਾਂ ਮੇਰੇ ਨਾਲ ਗੱਲ ਨਹੀਂ ਕੀਤੀ।

ਇਹ ਵੀ ਪੜ੍ਹੋ