Ram Mandir: ਸ਼੍ਰੀ ਦੇਵੀ ਤਾਲਾਬ ਮੰਦਿਰ ਬਣਿਆ ਮਿੰਨੀ ਅਯੁੱਧਿਆ, ਸ਼ਾਮ ਨੂੰ ਜਗਾਏ ਜਾਣਗੇ 1.21 ਲੱਖ ਦੀਵੇ 

Ram Mandir:  ਰਾਮ ਭਗਤਾਂ ਦਾ ਕਹਿਣਾ ਹੈ ਕਿ ਅਯੁੱਧਿਆ 'ਚ ਭਗਵਾਨ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਹੈ। ਰਾਮ ਭਗਤਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ। ਮੰਦਰ ਵਿੱਚ ਆਏ ਰਾਮ ਭਗਤਾਂ ਨੇ ਰਾਮ ਨਾਮ ਦਾ ਜਾਪ ਕੀਤਾ। ਮਾਤਾ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ।

Share:

Ram Mandir: ਜਲੰਧਰ ਦੇ ਸਿੱਧ ਸ਼ਕਤੀਪੀਠ ਸ਼੍ਰੀਦੇਵੀ ਤਾਲਾਬ ਮੰਦਿਰ ਨੂੰ ਅੱਜ ਮਿੰਨੀ ਅਯੁੱਧਿਆ ਦੀ ਤਰ੍ਹਾਂ ਸਜਾਇਆ ਗਿਆ ਹੈ। ਅਯੁੱਧਿਆ ਵਿੱਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਹੈ। ਜਿਸ ਨੂੰ ਲੈ ਕੇ ਰਾਮ ਭਗਤ ਸ਼੍ਰੀ ਦੇਵੀ ਤਾਲਾਬ ਮੰਦਿਰ ਵਿੱਚ ਦੇਵੀ ਭਗਵਤੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲੈ ਰਹੇ ਹਨ। ਰਾਮ ਭਗਤਾਂ ਦਾ ਕਹਿਣਾ ਹੈ ਕਿ ਅਯੁੱਧਿਆ 'ਚ ਭਗਵਾਨ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ। ਸ਼੍ਰੀਦੇਵੀ ਤਾਲਾਬ ਮੰਦਰ ਨੂੰ ਮਿੰਨੀ ਅਯੁੱਧਿਆ ਦੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਉਹ ਦੇਵੀ ਭਗਵਤੀ ਦੇ ਚਰਨਾਂ 'ਚ ਮੱਥਾ ਟੇਕਣ ਅਤੇ ਅਰਦਾਸ ਕਰਨ ਆਏ ਹਨ। ਮੰਦਰ ਵਿੱਚ ਆਏ ਰਾਮ ਭਗਤਾਂ ਨੇ ਰਾਮ ਨਾਮ ਦਾ ਜਾਪ ਕੀਤਾ। ਸ਼ਾਮ ਨੂੰ ਮੰਦਿਰ ਟ੍ਰਸਟ ਅਤੇ ਸ਼ਰਧਾਲੂਆਂ ਵਲੋਂ 1.21 ਲੱਖ ਦੀਵੇ ਜਗਾਏ ਜਾਣਗੇ।

ਮੰਦਿਰ ਆਉਣ ਵਾਲੇ ਸ਼ਰਧਾਲੂਆਂ ਲਈ ਕੀਤੇ ਵਿਸ਼ੇਸ਼ ਪ੍ਰਬੰਧ 

ਸ਼੍ਰੀ ਸਿੱਧ ਸ਼ਕਤੀਪੀਠ ਤ੍ਰਿਪੁਰਾ ਮਾਲਿਨੀ ਮਾਂ ਮੰਦਿਰ ਦੇ ਪੁਜਾਰੀ ਅਤੇ ਮੰਦਿਰ ਦੇ ਪ੍ਰਬੰਧਕ ਨੇ ਦੱਸਿਆ ਕਿ ਅੱਜ ਉਹ ਬਹੁਤ ਉਤਸਾਹਿਤ ਹਨ, ਕਿਉਂਕਿ ਅੱਜ ਅਯੁੱਧਿਆ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਹੈ ਅਤੇ ਦੇਵੀ ਤਾਲਾਬ ਮੰਦਿਰ ਨੂੰ ਮਿੰਨੀ ਅਯੁੱਧਿਆ ਦੀ ਤਰ੍ਹਾਂ ਸਜਾਇਆ ਗਿਆ ਹੈ। ਮੰਦਿਰ ਨੂੰ ਫੁੱਲਾਂ ਅਤੇ ਰੋਸ਼ਨੀ ਨੂੰ ਸਜਾਇਆ ਗਿਆ ਹੈ। ਇਹ ਵੀ ਕਿਹਾ ਕਿ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਮੰਦਰ 'ਚ ਵੱਡੀਆਂ ਐਲਈਡੀ ਵੀ ਲਗਾਈਆਂ ਗਈਆਂ ਹਨ। ਰਾਮ ਭਗਤਾਂ ਨੇ ਅਯੁੱਧਿਆ 'ਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਲਾਈਵ ਕਵਰੇਜ ਵੀ ਦੇਖੀ। ਸ਼ਾਮ 5 ਤੋਂ 6 ਵਜੇ ਤੱਕ ਦੀਪ ਮਾਲਾ ਕੀਤੀ ਜਾਵੇਗੀ। 

ਇਹ ਵੀ ਪੜ੍ਹੋ

Tags :