Chandigarh News: ਚੰਡੀਗੜ੍ਹ ਕੋਰਟ ਸਰੇਆਮ ਚੱਲੀਆਂ ਗੋਲੀਆਂ, ਪੰਜਾਬ ਦੇ ਮੁਅੱਤਲ  AIG ਨੇ ਆਪਣੇ ਜਵਾਈ ਤੇ ਚਲਾਈ ਗੋਲੀ, ਦਰਦਾਨਕ ਮੌਤ 

Firing in Mediation Center ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿਚੋਲਗੀ ਕੇਂਦਰ ਵਿਚ ਗੋਲੀਬਾਰੀ ਕੀਤੀ ਗਈ ਹੈ। ਸਹੁਰੇ ਨੇ ਜਵਾਈ 'ਤੇ ਚਲਾਈ ਗੋਲੀ! ਜਵਾਈ ਦੇ ਢਿੱਡ ਵਿੱਚ ਦੋ ਗੋਲੀਆਂ ਲੱਗੀਆਂ। ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਜਵਾਈ ਦੀ ਦਰਦਨਾਕ ਮੌਤ ਹੋ ਗਈ। ਵਿਚੋਲਗੀ ਕੇਂਦਰ ਦੇ ਕਰਮਚਾਰੀ ਵੀ ਬਚ ਗਏ। ਉਥੇ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ ਘਟਨਾ ਤੋਂ ਬਾਅਦ ਸੈਸ਼ਨ ਜੱਜ ਵੀ ਮੌਕੇ 'ਤੇ ਪਹੁੰਚ ਗਏ।

Share:

ਪੰਜਾਬ ਨਿਊਜ। ਮੁਅੱਤਲ ਪੰਜਾਬ ਪੁਲਿਸ ਦੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਪਣੇ ਜਵਾਈ ਹਰਪ੍ਰੀਤ ਸਿੰਘ 'ਤੇ ਚਾਰ ਗੋਲੀਆਂ ਚਲਾਈਆਂ। ਇਸ ਹਮਲੇ 'ਚ ਹਰਪ੍ਰੀਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਉਸ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਕੇਂਦਰ ਸਰਕਾਰ ਵਿੱਚ ਇੰਡੀਅਨ ਅਕਾਊਂਟ ਸਰਵਿਸਿਜ਼ (ਆਈਏਐਸ) ਅਧਿਕਾਰੀ ਸਨ।

ਪਤਨੀ ਨਾਲ ਚੱਲ ਰਿਸਾ ਸੀ ਵਿਵਾਦ 

ਜਾਂਚ 'ਚ ਸਾਹਮਣੇ ਆਇਆ ਕਿ ਹਰਪ੍ਰੀਤ ਦਾ ਆਪਣੀ ਪਤਨੀ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਦੋਵਾਂ ਵਿਚਾਲੇ ਤਲਾਕ ਤੋਂ ਪਹਿਲਾਂ ਹੋਏ ਸਮਝੌਤੇ ਦਾ ਮਾਮਲਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿਚੋਲਗੀ ਕੇਂਦਰ ਵਿਚ ਚੱਲ ਰਿਹਾ ਸੀ। ਹਰਪ੍ਰੀਤ ਦੀ ਪਤਨੀ ਇਸ ਸਮੇਂ ਵਿਦੇਸ਼ 'ਚ ਹੈ ਅਤੇ ਉਸ ਦੀ ਥਾਂ 'ਤੇ ਉਸ ਦੇ ਪਿਤਾ ਮਾਲਵਿੰਦਰ ਸਿੰਘ ਸਿੱਧੂ ਸੁਣਵਾਈ ਲਈ ਪ੍ਰਧਾਨਗੀ ਕੇਂਦਰ ਪਹੁੰਚੇ | ਉਨ੍ਹਾਂ ਦੇ ਮਾਮਲੇ ਦੀ ਤੀਜੀ ਸੁਣਵਾਈ ਸ਼ਨੀਵਾਰ ਨੂੰ ਸੀ।

ਪੈਰ ਅਤੇ ਪੇਟ ਲੱਗੀ ਗੋਲੀ 

ਸ਼ਨੀਵਾਰ ਨੂੰ ਜਿਵੇਂ ਹੀ ਹਰਪ੍ਰੀਤ ਮੀਡੀਏਸ਼ਨ ਸੈਂਟਰ ਪਹੁੰਚਿਆ ਤਾਂ ਸਿੱਧੂ ਨੇ ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਹਰਪ੍ਰੀਤ ਨੂੰ ਆਪਣੇ ਨਾਲ ਜਾਣ ਲਈ ਕਿਹਾ। ਦੋਵੇਂ ਜਿਵੇਂ ਹੀ ਵਿਚੋਲਗੀ ਕੇਂਦਰ ਦੇ ਕਮਰੇ ਤੋਂ ਬਾਹਰ ਆਏ ਤਾਂ ਸਿੱਧੂ ਨੇ ਹਰਪ੍ਰੀਤ 'ਤੇ ਚਾਰ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਹਰਪ੍ਰੀਤ ਦੀ ਲੱਤ ਵਿੱਚ ਲੱਗੀ ਜਦੋਂ ਕਿ ਇੱਕ ਉਸਦੇ ਢਿੱਡ ਵਿੱਚ ਲੱਗੀ।

 ਗੋਲੀਆਂ ਦੀ ਆਵਾਜ਼ ਸੁਣ ਕੇ ਅਦਾਲਤੀ ਮੁਲਾਜ਼ਮ ਇਧਰ-ਉਧਰ ਭੱਜਣ ਲੱਗੇ। ਕੁਝ ਮੁਲਾਜ਼ਮਾਂ ਨੇ ਸਿੱਧੂ ਨੂੰ ਫੜ ਕੇ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ। ਜਦੋਂ ਉਹ ਹਰਪ੍ਰੀਤ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ