ਪੰਜਾਬ ‘ਚ ਪੁਲਸ ਤੇ ਨਸ਼ਾ ਤਸਕਰਾਂ ਵਿਚਕਾਰ ਚੱਲੀਆਂ ਗੋਲੀਆਂ

ਪੰਜਾਬ ‘ਚ ਪੁਲਸ ਤੇ ਨਸ਼ਾ ਤਸਕਰਾਂ ਵਿਚਕਾਰ ਗੋਲੀਆਂ ਚੱਲੀਆਂ। ਅੰਮ੍ਰਿਤਸਰ ਵਿਖੇ ਦੋਵੇਂ ਧਿਰਾਂ ਆਮਣੇ ਸਾਮਣੇ ਹੋਈਆਂ ਤਾਂ ਨੌਬਤ ਫਾਇਰਿੰਗ ਤੱਕ ਪਹੁੰਚ ਗਈ। ਇਸ ਦੌਰਾਨ ਇੱਕ ਤਸਕਰ ਦੇ ਮੋਢੇ ਅਤੇ ਦੂਜੇ ਦੀ ਛਾਤੀ ਨੂੰ ਗੋਲੀ ਲੱਗੀ। ਦੋਵਾਂ ਨੂੰ ਜਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਾਇਆ ਗਿਆ। ਅੰਮ੍ਰਿਤਸਰ ਜਲੰਧਰ ਰੋਡ ਉਪਰ ਖਿਲਚੀਆਂ ਪਿੰਡ ਦੇ ਅਧੀਨ ਆਉਂਦੇ ਚੰਦੀ ਪੈਲੇਸ […]

Share:

ਪੰਜਾਬ ‘ਚ ਪੁਲਸ ਤੇ ਨਸ਼ਾ ਤਸਕਰਾਂ ਵਿਚਕਾਰ ਗੋਲੀਆਂ ਚੱਲੀਆਂ। ਅੰਮ੍ਰਿਤਸਰ ਵਿਖੇ ਦੋਵੇਂ ਧਿਰਾਂ ਆਮਣੇ ਸਾਮਣੇ ਹੋਈਆਂ ਤਾਂ ਨੌਬਤ ਫਾਇਰਿੰਗ ਤੱਕ ਪਹੁੰਚ ਗਈ। ਇਸ ਦੌਰਾਨ ਇੱਕ ਤਸਕਰ ਦੇ ਮੋਢੇ ਅਤੇ ਦੂਜੇ ਦੀ ਛਾਤੀ ਨੂੰ ਗੋਲੀ ਲੱਗੀ। ਦੋਵਾਂ ਨੂੰ ਜਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਾਇਆ ਗਿਆ। ਅੰਮ੍ਰਿਤਸਰ ਜਲੰਧਰ ਰੋਡ ਉਪਰ ਖਿਲਚੀਆਂ ਪਿੰਡ ਦੇ ਅਧੀਨ ਆਉਂਦੇ ਚੰਦੀ ਪੈਲੇਸ ਦੇ ਕੋਲ ਪੁਲਸ ਅਤੇ ਨਸ਼ਾ ਤਸਕਰਾਂ ਵਿਚਕਾਰ ਗੋਲੀਆਂ ਚੱਲੀਆਂ। ਦੱਸ ਦਈਏ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਚੰਦੀ ਪੈਲੇਸ ਦੇ ਕੋਲ ਸਵਿੱਫਟ ਕਾਰ ‘ਚ ਦੋ ਨਸ਼ਾ ਤਸਕਰ ਕਿਸੇ ਦੀ ਉਡੀਕ ਕਰ ਰਹੇ ਹਨ। ਦੋਵੇਂ ਬਾਹਰੀ ਜਿਲ੍ਹਿਆਂ ਤੋਂ ਹਨ। ਇਸ ‘ਤੇ ਪੁਲਸ ਨੇ ਕਾਰ ਨੂੰ ਘੇਰਾ ਪਾਇਆ। ਪੁਲਸ ਨੂੰ ਦੇਖਦੇ ਹੀ ਕਾਰ ‘ਚ ਬੈਠੇ ਤਸਕਰਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਇੱਕ ਤਸਕਰ ਦੇ ਮੋਢੇ ਤੇ ਦੂਜੇ ਦੀ ਛਾਤੀ ਨਾਲ ਗੋਲੀ ਲੱਗ ਕੇ ਨਿਕਲ ਗਈ। 

ਫਾਇਲ ਫੋਟੋ

ਕਾਰ ਚੋਂ ਮਿਲੀ ਹੈਰੋਇਨ ਤੇ ਪਿਸਤੌਲ

ਡੀਐਸਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਜਖ਼ਮੀ ਹੋਏ ਦੋਵੇਂ ਤਸਕਰਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਇਹਨਾਂ ਦੀ ਪਛਾਣ ਸੁਖਜਿੰਦਰ ਸਿੰਘ ਵਾਸੀ ਸਮਾਣਾ ਕਲਾਂ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ ਅਤੇ ਆਕਾਸ਼ਦੀਪ ਸਿੰਘ ਵਾਸੀ  ਮੋਰਿੰਡਾ ਵਜੋਂ ਹੋਈ। ਇਹਨਾਂ ਦੀ ਕਾਰ ਚੋਂ 270 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਹੋਇਆ।