Firozepur 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਕਾਰ 'ਤੇ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ, ਦੋ ਜ਼ਖ਼ਮੀ

ਫ਼ਿਰੋਜ਼ਪੁਰ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਹਮਲਾਵਰਾਂ ਨੇ ਇੱਕ ਗੱਡੀ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਕਾਰ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਘਟਨਾ ਦੁਪਹਿਰ 3:30 ਵਜੇ ਦੀ ਹੈ।

Share:

Firozepur ਵਿਚ ਬੁੱਧਵਾਰ ਨੂੰ ਦਿਨ ਦਿਹਾੜੇ ਗੋਲੀਆਂ ਦੀ ਗੂੰਜ ਕਾਰਨ ਸ਼ਹਿਰ ਵਿੱਚ ਸਨਸਨੀ ਫੈਲ ਗਈ। ਇੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਾਅਦ ਦੁਪਹਿਰ 3:30 ਵਜੇ ਕੁਝ ਹਮਲਾਵਰਾਂ ਨੇ ਇਕ ਵਾਹਨ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਕਾਰ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਬੁਧਵਾਰ ਦੁਪਹਿਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇ 'ਤੇ ਪਿੰਡ ਲੇਲੀਵਾਲਾ ਨੇੜੇ ਮੁਲਜ਼ਮਾਂ ਨੇ ਚੱਲਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ ਤਿੰਨ ਗੋਲੀਆਂ ਲੱਗਣ ਨਾਲ ਭਤੀਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਚਾਚਾ ਤੇ ਉਸ ਦਾ ਲੜਕਾ ਜ਼ਖ਼ਮੀ ਹੋ ਗਏ। ਦੋਵੇਂ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਲੋਕ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਸ ਅਨੁਸਾਰ ਅਦਾਲਤ ਵਿੱਚ ਮਹਿੰਦਰ ਪਾਲ ਪੁੱਤਰ ਇਕਬਾਲ ਸਿੰਘ, ਰੋਹਿਤ ਪੁੱਤਰ ਮਹਿੰਦਰ ਪਾਲ, ਮਹਿੰਦਰ ਦਾ ਭਤੀਜਾ ਲਵਪ੍ਰੀਤ ਉਰਫ਼ ਆਕਾਸ਼ ਅਤੇ ਇੱਕ ਹੋਰ ਵਿਅਕਤੀ ਵਾਸੀ ਨਾਰੰਗਕੇ ਸਿਆਲ ਹਾਜ਼ਰ ਸਨ। ਇਹ ਲੋਕ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਕਾਰ ਵਿੱਚ ਆਪਣੇ ਘਰਾਂ ਨੂੰ ਪਰਤ ਰਹੇ ਸਨ। ਜਿਵੇਂ ਹੀ ਉਹ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਲੇਲੀਵਾਲਾ (ਨਾਰੰਗ ਦੇ ਸਿਆਲ) ਨੇੜੇ ਪੁੱਜੇ ਤਾਂ ਪੁਰਾਣੀ ਰੰਜਿਸ਼ ਕਾਰਨ ਕਥਿਤ ਦੋਸ਼ੀਆਂ ਨੇ ਉਨ੍ਹਾਂ ਦੀ ਕਾਰ 'ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ | ਲਵਪ੍ਰੀਤ ਕਾਰ ਚਲਾ ਰਿਹਾ ਸੀ। ਲਵਪ੍ਰੀਤ ਨੇ ਮੁਲਜ਼ਮਾਂ ਤੋਂ ਬਚਣ ਲਈ ਕਾਰ ਦੀ ਸਪੀਡ ਵਧਾ ਦਿੱਤੀ। ਤਿੰਨ ਗੋਲੀਆਂ ਲੱਗਣ ਨਾਲ ਲਵਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਬੇਕਾਬੂ ਹੋ ਕੇ ਸੜਕ ਤੋਂ ਦੂਰ ਦਰੱਖਤ ਨਾਲ ਜਾ ਟਕਰਾਈ। ਇਸ ਘਟਨਾ ਵਿੱਚ ਮਹਿੰਦਰ ਅਤੇ ਉਸ ਦਾ ਪੁੱਤਰ ਰੋਹਿਤ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਜ਼ਖਮੀ ਹਾਲਤ 'ਚ ਸਥਾਨਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਫਰਾਰ ਹਨ।

Tags :