ਬਠਿੰਡਾ 'ਚ ਚੱਲੀ ਗੋਲੀ, ਪੁਲਿਸ ਮੁਲਾਜ਼ਮ ਗੰਭੀਰ ਜਖ਼ਮੀ

32 ਸਾਲਾਂ ਦੇ ਕਾਂਸਟੇਬਲ ਨੂੰ ਏਮਜ਼ ਬਠਿੰਡਾ ਕੀਤਾ ਗਿਆ ਰੈਫਰ। ਮੱਥੇ 'ਚ ਗੋਲੀ ਲੱਗਣ ਨਾਲ ਹਾਲਤ ਨਾਜ਼ੁਕ।

Share:

ਬਠਿੰਡਾ 'ਚ ਗੋਲੀ ਚੱਲਣ ਦੀ ਘਟਨਾ ਵਾਪਰੀ। ਇਸ ਘਟਨਾ 'ਚ ਪੰਜਾਬ ਪੁਲਿਸ ਦਾ ਕਾਂਸਟੇਬਲ ਗੰਭੀਰ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ  ਪੁਲਿਸ ਮੁਲਾਜ਼ਮ ਆਪਣੀ ਸਰਵਿਸ ਰਾਈਫਲ ਦੀ ਸਫਾਈ ਕਰ ਰਿਹਾ ਸੀ ਕਿ ਅਚਾਨਕ ਗੋਲ਼ੀ ਚੱਲ ਗਈ। ਘਟਨਾ ਤੋਂ ਬਾਅਦ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਪਹਿਲਾਂ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ  ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।  ਨਿੱਜੀ ਹਸਪਤਾਲ 'ਚੋਂ ਉਸਨੂੰ ਏਮਜ਼ ਬਠਿੰਡਾ ਰੈਫਰ ਕੀਤਾ ਗਿਆ।  ਜ਼ਖ਼ਮੀ ਪੁਲਿਸ ਮੁਲਾਜ਼ਮ ਦੀ ਪਛਾਣ ਅਮਨਪ੍ਰੀਤ ਸਿੰਘ (32) ਵਾਸੀ ਪਿੰਡ ਕੋਟੜਾ ਤਹਿਸੀਲ ਰਾਮਪੁਰਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ। ਉਹ ਪੁਲਿਸ ਲਾਈਨ ਬਠਿੰਡਾ ਵਿਖੇ ਤਾਇਨਾਤ ਹੈ। 

ਕਿਵੇਂ ਵਾਪਰੀ ਘਟਨਾ 

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਾਂਸਟੇਬਲ ਅਮਨਪ੍ਰੀਤ ਸਿੰਘ ਪੁਲਿਸ ਲਾਈਨ 'ਚ ਰਿਜ਼ਰਵ ਫੋਰਸ 'ਚ ਤਾਇਨਾਤ ਹੈ। ਉਹ ਸ਼ੁੱਕਰਵਾਰ ਸਵੇਰੇ ਡਿਊਟੀ 'ਤੇ ਸੀ ਤੇ ਉਸ ਕੋਲ ਸਰਕਾਰੀ ਐਸਐਲਆਰ ਰਾਈਫ਼ਲ ਵੀ ਸੀ। ਉਹ ਰਾਈਫਲ ਸਾਫ਼ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ। ਇਹ ਗੋਲ਼ੀ ਉਸਦੇ ਮੱਥੇ 'ਤੇ ਲੱਗੀ।ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।  

 

ਇਹ ਵੀ ਪੜ੍ਹੋ

Tags :