Shootout between police and the robbers : ਗੈਂਗਸਟਰ ਰਾਜੀਵ ਰਾਜਾ ਅਦਾਲਤ ਵਿੱਚ ਪੇਸ਼, 12 ਤੱਕ ਭੇਜਿਆ ਗਿਆ ਰਿਮਾਂਡ 'ਤੇ

ਸੂਤਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਸੀ ਕਿ ਜੇਲ 'ਚ ਬੈਠ ਕੇ ਰਾਜੀਵ ਰਾਜਾ ਆਪਣਾ ਨੈੱਟਵਰਕ ਚਲਾ ਰਿਹਾ ਹੈ ਅਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ। ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ।

Share:

ਹਾਈਲਾਈਟਸ

  • ਬੱਸੀ ਪਠਾਣਾ ਦੇ ਡੀਐੱਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਉਹ ਰਾਜੀਵ ਰਾਜਾ ਦੀ ਭੂਮਿਕਾ ਦੀ ਜਾਂਚ ਕਰ ਰਹੇ ਹਨ

Punjab News: ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ 'ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਗੈਂਗਸਟਰ ਰਾਜੀਵ ਰਾਜਾ ਨੂੰ 19 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਬਠਿੰਡਾ ਜੇਲ ਤੋਂ ਲਿਆਂਦਾ ਗਿਆ ਸੀ। ਉਸ 'ਤੇ ਜੇਲ੍ਹ 'ਚ ਰਹਿੰਦਿਆਂ ਹਥਿਆਰਾਂ ਦੀ ਤਸਕਰੀ ਦਾ ਸ਼ੱਕ ਹੈ। ਜਿਸ ਕਾਰਨ ਉਸ ਨੂੰ ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਕੇ 12 ਫਰਵਰੀ ਤੱਕ ਰਿਮਾਂਡ ਹਾਸਲ ਕੀਤਾ ਗਿਆ ਹੈ। ਬੱਸੀ ਪਠਾਣਾ ਦੇ ਡੀਐੱਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਉਹ ਰਾਜੀਵ ਰਾਜਾ ਦੀ ਭੂਮਿਕਾ ਦੀ ਜਾਂਚ ਕਰ ਰਹੇ ਹਨ। ਫਿਲਹਾਲ ਮਾਮਲੇ 'ਚ ਨਾਮਜ਼ਦ ਹੋਣ ਤੋਂ ਬਾਅਦ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ ਅਤੇ ਹੁਣ ਉਹ 12 ਫਰਵਰੀ ਤੱਕ ਰਿਮਾਂਡ 'ਤੇ ਹੈ।

ਜਸਵੰਤ ਸਿੰਘ ਜੱਸਾ ਤੋਂ ਪੁੱਛਗਿੱਛ ਦੌਰਾਨ ਹੋਇਆ ਸੀ ਖੁਲਾਸਾ

ਮੰਡੀ ਗੋਬਿੰਦਗੜ੍ਹ 'ਚ ਲੱਖਾਂ ਰੁਪਏ ਦੀ ਲੁੱਟ ਕਰਨ ਵਾਲੇ ਜਸਵੰਤ ਸਿੰਘ ਜੱਸਾ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸ ਦੇ ਬਠਿੰਡਾ ਜੇਲ 'ਚ ਬੰਦ ਗੈਂਗਸਟਰ ਰਾਜੀਵ ਰਾਜਾ ਨਾਲ ਸਬੰਧ ਹਨ। ਸੂਤਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਸੀ ਕਿ ਜੇਲ 'ਚ ਬੈਠ ਕੇ ਰਾਜੀਵ ਰਾਜਾ ਆਪਣਾ ਨੈੱਟਵਰਕ ਚਲਾ ਰਿਹਾ ਹੈ ਅਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ। ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ।

ਲੁੱਟੀ ਗਈ ਰਕਮ ਰੱਖੀ ਗਈ ਸੀ ਬੋਲੈਰੋ ਕਾਰ ਵਿੱਚ

19 ਜਨਵਰੀ 2024 ਨੂੰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਉਦਯੋਗਿਕ ਯੂਨਿਟ ਵਿੱਚੋਂ 25 ਲੱਖ ਰੁਪਏ ਦੀ ਲੁੱਟ ਦੀ ਘਟਨਾ ਤੋਂ ਬਾਅਦ ਐੱਸਐੱਸਪੀ ਡਾ: ਰਵਜੋਤ ਕੌਰ ਗਰੇਵਾਲ ਨੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀ। ਇਸ ਦੌਰਾਨ ਐਸਪੀ (ਆਈ) ਰਾਕੇਸ਼ ਯਾਦਵ ਦੀ ਅਗਵਾਈ ਹੇਠ ਤਿੰਨ ਲੁਟੇਰੇ ਫੜੇ ਗਏ। ਮੁੱਢਲੀ ਪੁੱਛਗਿੱਛ ਦੌਰਾਨ ਲੁਟੇਰਿਆਂ ਨੇ ਮੰਨਿਆ ਕਿ ਲੁੱਟੀ ਗਈ ਰਕਮ ਇੱਕ ਬੋਲੈਰੋ ਕਾਰ ਵਿੱਚ ਬੱਸੀ ਪਠਾਣਾਂ ਵਿੱਚ ਰੱਖੀ ਹੋਈ ਸੀ। ਦੇਰ ਰਾਤ ਜਦੋਂ ਪੁਲੀਸ ਟੀਮ ਜਸਵੰਤ ਸਿੰਘ ਨੂੰ ਬਰਾਮਦਗੀ ਲਈ ਆਪਣੇ ਨਾਲ ਲੈ ਗਈ ਤਾਂ ਉਸ ਨੇ ਬੋਲੈਰੋ ’ਚੋਂ ਲੁੱਟੀ ਰਕਮ ਕੱਢ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਲੁਟੇਰੇ ਨੇ ਕਾਰ 'ਚ ਪਹਿਲਾਂ ਤੋਂ ਰੱਖੇ ਨਜਾਇਜ਼ ਹਥਿਆਰ ਨਾਲ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਸੀ। ਪੁਲਿਸ ਨੇ ਵੀ ਬਚਾਅ ਵਿੱਚ ਗੋਲੀ ਚਲਾਈ ਅਤੇ ਇੱਕ ਗੋਲੀ ਲੁਟੇਰੇ ਦੀ ਲੱਤ ਵਿੱਚ ਲੱਗੀ ਸੀ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ।

ਇਹ ਵੀ ਪੜ੍ਹੋ