ਦਲਜੀਤ ਦੁਸਾਂਝ ਨੂੰ ਸਦਮਾ, ਚਾਚੇ ਦਾ ਦੇਹਾਂਤ

ਜਲੰਧਰ ਦੇ ਗੋਰਾਇਆ 'ਚ ਲਿਆ ਆਖਰੀ ਸਾਹ। ਪਿੰਡ 'ਚ ਸੋਗ ਦੀ ਲਹਿਰ। ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ।

Share:

ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੂੰ ਸਦਮਾ ਲੱਗਿਆ। ਉਹਨਾਂ ਦੇ ਚਾਚਾ ਸ਼ਿੰਗਾਰਾ ਸਿੰਘ ਦੁਸਾਂਝ ਦਾ ਦੇਹਾਂਤ ਹੋ ਗਿਆ। ਸ਼ਿੰਗਾਰਾ ਸਿੰਘ ਨੇ ਜਲੰਧਰ ਦੇ ਗੁਰਾਇਆ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਿੰਡ ‘ਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ।  ਅੰਤਿਮ ਸੰਸਕਾਰ ਜੱਦੀ ਪਿੰਡ ਦੁਸਾਂਝ ਕਲਾਂ ਕੀਤਾ ਗਿਆ। ਸ਼ਿੰਗਾਰਾ ਸਿੰਘ ਦੁਸਾਂਝ ਜਲੰਧਰ ਜ਼ਿਲ੍ਹਾ ਕਮੇਟੀ ਆਰ.ਐਮ.ਪੀ.ਆਈ ਦੇ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਨ। ਉਹਨਾਂ ਨੇ ਦਿੱਲੀ ਕਿਸਾਨ ਮੋਰਚਾ ਸਮੇਤ ਕਈ ਕਿਸਾਨਾਂ ਦੇ ਧਰਨੇ ਅਤੇ ਜਮਹੂਰੀ ਸੰਘਰਸ਼ਾਂ ਵਿੱਚ ਸਨਮਾਨਯੋਗ ਭੂਮਿਕਾ ਨਿਭਾਈ। ਸ਼ਿੰਗਾਰਾ ਸਿੰਘ ਨੇ ਅਧਿਆਪਕ ਵਜੋਂ ਕੰਮ ਕਰਦਿਆਂ ਟਰੇਡ ਯੂਨੀਅਨ ਅਤੇ ਮੁਲਾਜ਼ਮ ਲਹਿਰਾਂ ਵਿੱਚ ਵੀ ਮਿਸਾਲੀ ਯੋਗਦਾਨ ਪਾਇਆ। 

ਕਲਾਕਾਰਾਂ ਨੇ ਜਤਾਇਆ ਦੁੱਖ 

ਦਿਲਜੀਤ ਦੁਸਾਂਝ ਦੇ ਚਾਚਾ ਸ਼ਿੰਗਾਰਾ ਸਿੰਘ ਦੀ ਮੌਤ ਮਗਰੋਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਦੁੱਖ ਦਾ ਪ੍ਰਗਟਾਵਾ ਕਰਨ ਦੁਸਾਂਝ ਕਲਾਂ ਪੁੱਜੇ। ਇਸਦੇ ਨਾਲ ਹੀ ਬਹੁਤ ਸਾਰੇ ਕਲਾਕਾਰਾਂ ਨੇ ਦਿਲਜੀਤ ਨੇ ਫੋਨ ਉਪਰ ਦੁੱਖ ਸਾਂਝਾ ਕੀਤਾ। ਮਸ਼ਹੂਰ ਗਾਇਕ ਬੱਬੂ ਮਾਨ, ਸਾਂਸਦ ਹੰਸਰਾਜ ਹੰਸ, ਪ੍ਰੀਤ ਹਰਪਾਲ, ਅਦਾਕਾਰਾ ਨੀਰੂ ਬਾਜਵਾ ਸਮੇਤ ਕਈ ਹੋਰ ਕਲਾਕਾਰਾਂ ਨੇ ਦੁੱਖ ਜਤਾਇਆ। 

ਇਹ ਵੀ ਪੜ੍ਹੋ