ਫਗਵਾੜਾ 'ਚ ਐੱਸਐੱਚਓ ਡਰਾਈਵਰ ਸਮੇਤ ਕਾਬੂ: ਨਸ਼ੇ ਦੇ ਮਾਮਲੇ ਨੂੰ ਦਬਾਉਣ ਲਈ ਮੰਗੇ ਸਨ 50 ਹਜ਼ਾਰ ਰੁਪਏ ਮੰਗੇ , ਵਿਜੀਲੈਂਸ ਬਿਊਰੋ ਨੇ ਕੀਤੀ ਕਾਰਵਾਈ

ਨਸ਼ਾ ਖਤਮ ਕਰਨ ਲਈ ਕਿਸਤੇ ਭਰੋਸਾ ਕੀਤਾ ਜਾਵੇ ਪੰਜਾਬ ਪੁਲਿਸ ਤੇ। ਪੰਜਾਬ ਪੁਲਿਸ ਵਿੱਚ ਹੀ ਸ਼ਾਮਿਲ ਕਈ ਅਜਿਹੇ ਮੁਲਾਜਮ ਹਨ ਜਿਹੜੇ ਰਿਸ਼ਵਤ ਲਈ ਕੁੱਝ ਵੀ ਕਰ ਸਕਦੇ ਹਨੇ। ਇਸਦੀ ਮਿਸਾਲ ਫਗਵਾੜਾ ਤੋਂ ਆਈ ਹੈ। ਜਿੱਥੇ ਇੱਕ ਡਰਾਈਵਰ ਸਣੇ ਇੱਕ ਐੱਸਐੱਚਓ ਨੂੰ ਗ੍ਰਿਫਤਾਰ ਕੀਤਾ ਐ।

Share:

ਹਾਈਲਾਈਟਸ

  • Crime News, Phagwara News, SHO, Punjab Police

ਪੰਜਾਬ ਨਿਊਜ। ਪੰਜਾਬ ਦੇ ਕਪੂਰਥਲਾ ਦੀ ਫਗਵਾੜਾ ਸਬ ਡਿਵੀਜ਼ਨ ਵਿੱਚ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਵਿਜੀਲੈਂਸ ਟੀਮ ਨੇ ਦੇਰ ਰਾਤ ਸਿਟੀ ਥਾਣਾ ਫਗਵਾੜਾ ਦੇ ਐਸਐਚਓ ਜਤਿੰਦਰ ਕੁਮਾਰ ਅਤੇ ਉਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਡਰੱਗ ਮਾਮਲੇ ਨੂੰ ਦਬਾਉਣ ਲਈ 50,000 ਰੁਪਏ ਦੀ ਰਿਸ਼ਵਤ ਮੰਗਣ 'ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਵਿਜੀਲੈਂਸ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਦੱਸ ਦੇਈਏ ਕਿ ਪੰਜਾਬ 'ਚ ਰਿਸ਼ਵਤਖੋਰੀ ਖਿਲਾਫ ਸਰਕਾਰ ਦੀ ਸਖਤੀ ਤੋਂ ਬਾਅਦ ਵਿਜੀਲੈਂਸ ਵਿਭਾਗ ਦੀ ਕਾਰਵਾਈ ਦੇ ਚੱਲਦਿਆਂ ਦੇਰ ਰਾਤ ਫਗਵਾੜਾ ਸ਼ੂਗਰ ਮਿੱਲ ਨੇੜੇ ਨਾਕਾ ਲਗਾ ਕੇ ਥਾਣਾ ਸਿਟੀ ਦੇ ਐੱਸਐੱਚਓ ਜਤਿੰਦਰ ਕੁਮਾਰ ਅਤੇ ਉਸ ਦੇ ਡਰਾਈਵਰ ਨੂੰ ਕਾਬੂ ਕੀਤਾ ਗਿਆ। ਫਿਲਹਾਲ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ