Chandigarh: ਸ਼ਾਕਾਹਾਰੀ ਦੀ ਬਜਾਏ ਭੇਜ ਦਿੱਤਾ Non-Veg Hot Dog, ਖਪਤਕਾਰ ਕਮਿਸ਼ਨ ਨੇ ਰੈਸਟੋਰੈਂਟ ਨੂੰ ਲਾਇਆ ਮੋਟਾ ਜੁਰਮਾਨਾ

Chandigarh: ਸੈਕਟਰ-38 ਦੀ ਵਸਨੀਕ ਜੋਤੀ ਠਾਕੁਰ ਨੇ ਸੈਕਟਰ-35 ਸਥਿਤ ਅੰਕਲ ਜੈਕਜ਼ ਰੈਸਟੋਰੈਂਟ ਅਤੇ ਸਵਿਗੀ ਇੰਡੀਆ ਖ਼ਿਲਾਫ਼ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਕਮਿਸ਼ਨ ਨੇ ਦੋਵਾਂ ਨੂੰ ਸੇਵਾ ਵਿੱਚ ਲਾਪਰਵਾਹੀ ਦਾ ਦੋਸ਼ੀ ਠਹਿਰਾਉਂਦਿਆਂ ਲੜਕੀ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 15,000 ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ।

Share:

Chandigarh: ਲੜਕੀ ਨੇ ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ ਰਾਹੀਂ ਚੰਡੀਗੜ੍ਹ ਦੇ ਸੈਕਟਰ-35 ਸਥਿਤ ਇਕ ਰੈਸਟੋਰੈਂਟ ਤੋਂ Veg Hot Dog ਮੰਗਵਾਇਆ ਸੀ, ਪਰ ਉਸ ਨੂੰ Non-Veg Hot Dog ਭੇਜ ਦਿੱਤਾ ਗਿਆ। ਇਸ ਨੂੰ ਖਾ ਕੇ ਲੜਕੀ ਬੀਮਾਰ ਹੋ ਗਈ। ਸੈਕਟਰ-38 ਦੀ ਵਸਨੀਕ ਜੋਤੀ ਠਾਕੁਰ ਨੇ ਸੈਕਟਰ-35 ਸਥਿਤ ਅੰਕਲ ਜੈਕਜ਼ ਰੈਸਟੋਰੈਂਟ ਅਤੇ ਸਵਿਗੀ ਇੰਡੀਆ ਖ਼ਿਲਾਫ਼ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਕਮਿਸ਼ਨ ਨੇ ਦੋਵਾਂ ਨੂੰ ਸੇਵਾ ਵਿੱਚ ਲਾਪਰਵਾਹੀ ਦਾ ਦੋਸ਼ੀ ਠਹਿਰਾਉਂਦਿਆਂ ਲੜਕੀ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 15,000 ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਹੌਟ ਡੌਗ ਲਈ ਔਨਲਾਈਨ ਮੋਡ ਵਿੱਚ ਕੀਤਾ ਸੀ 306 ਰੁਪਏ ਦਾ ਭੁਗਤਾਨ 

ਜੋਤੀ ਠਾਕੁਰ ਨੇ ਖਪਤਕਾਰ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 26 ਅਪ੍ਰੈਲ 2022 ਨੂੰ ਉਸਨੇ ਅੰਕਲ ਜੈਕ ਦੇ ਰੈਸਟੋਰੈਂਟ ਤੋਂ ਸ਼ਾਕਾਹਾਰੀ ਹਾਟ ਡੌਗ ਅਤੇ ਕੋਲਡ ਕੌਫੀ ਬਿਟਰਸ ਸ਼ੇਕ ਦਾ ਆਰਡਰ ਦਿੱਤਾ ਸੀ। ਇਸ ਦੇ ਲਈ ਜੋਤੀ ਨੇ ਔਨਲਾਈਨ ਮੋਡ ਵਿੱਚ 306 ਰੁਪਏ ਦਾ ਭੁਗਤਾਨ ਕੀਤਾ ਸੀ। ਕਰੀਬ 10 ਤੋਂ 15 ਮਿੰਟ ਬਾਅਦ ਸਵਿਗੀ ਦੇ ਫੂਡ ਡਿਲੀਵਰੀ ਬੁਆਏ ਨੇ ਆਰਡਰ ਡਿਲੀਵਰ ਕਰ ਦਿੱਤਾ। ਸ਼ਿਕਾਇਤਕਰਤਾ ਨੇ ਜਦੋਂ ਡੱਬਾ ਖੋਲ੍ਹਿਆ ਤਾਂ ਅੰਦਰ ਖਾਣ-ਪੀਣ ਦਾ ਸਮਾਨ ਖਿਲਰਿਆ ਪਿਆ ਸੀ। ਜਦੋਂ ਲੜਕੀ ਨੇ ਇਸ ਦੀ ਸ਼ਿਕਾਇਤ ਸਵਿਗੀ ਨੂੰ ਕੀਤੀ ਤਾਂ ਸਵਿਗੀ ਨੇ ਗਲਤੀ ਮੰਨ ਲਈ ਅਤੇ 130 ਰੁਪਏ ਵਾਪਸ ਕਰ ਦਿੱਤੇ।

ਖਾਣ ਤੋਂ ਬਾਅਦ ਪਤਾ ਲਗਾ ਮਾਸਾਹਾਰੀ ਸੀ ਹੌਟ ਡੋਗ

ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਜੋਤੀ ਠਾਕੁਰ ਨੇ ਕਿਹਾ ਕਿ ਜਦੋਂ ਉਸ ਨੇ ਹਾਟ ਡਾਗ ਖਾਣ ਤੋਂ ਬਾਅਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਸ਼ਾਕਾਹਾਰੀ ਨਹੀਂ ਸਗੋਂ ਮਾਸਾਹਾਰੀ ਸੀ। ਇਸ ਨੂੰ ਖਾਣ ਤੋਂ ਬਾਅਦ ਸ਼ਿਕਾਇਤਕਰਤਾ ਦੀ ਸਿਹਤ ਵਿਗੜ ਗਈ। ਉਹ ਉਲਟੀਆਂ ਅਤੇ ਦਸਤ ਤੋਂ ਪੀੜਤ ਸੀ। ਲੜਕੀ ਨੇ ਦੋਸ਼ ਲਾਇਆ ਕਿ ਉਹ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਸੀ ਅਤੇ ਸ਼ਾਕਾਹਾਰੀ ਸੀ। Non-Veg Hot Dog ਨੂੰ ਖਾਣ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸਨੇ ਰੈਸਟੋਰੈਂਟ ਅਤੇ ਸਵਿਗੀ ਨੂੰ ਸ਼ਿਕਾਇਤ ਕੀਤੀ ਅਤੇ ਆਰਡਰ ਲਈ ਖਰਚ ਕੀਤੇ ਪੈਸੇ ਵਾਪਸ ਕਰਨ ਲਈ ਕਿਹਾ। ਪਰ ਕੋਈ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋ