ਪਟਿਆਲਾ 'ਚ ਸਨਸਨੀਖੇਜ਼ ਮਾਮਲਾ, 24 ਸਾਲਾ ਨੌਜਵਾਨ ਦਾ ਕਤਲ ਕਰ ਲਾਸ਼ ਸੁੱਟੀ ਘਰ ਦੇ ਬਾਹਰ

ਭਾਦਸੋਂ ਥਾਣਾ ਖੇਤਰ 'ਚ ਨਸ਼ੇੜੀ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਮੰਗੂ ਸਿੰਘ ਉਮਰ 24 ਸਾਲ ਵਾਸੀ ਪਿੰਡ ਚਾਸਵਾਲ ਵਜੋਂ ਹੋਈ ਹੈ।

Share:

ਪਟਿਆਲਾ ਸ਼ਹਿਰ 'ਚ 24 ਸਾਲਾ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਘਰ ਦੇ ਬਾਹਰ ਸੁੱਟਣ ਦਾ ਮਾਮਲਾ ਸਾਹਮਣੇ ਆਏਆ ਹੈ। ਰਾਤ 9 ਵਜੇ ਦੇ ਕਰੀਬ ਨੌਜਵਾਨ ਜ਼ਖਮੀ ਹਾਲਤ 'ਚ ਮਿਲਿਆ ਅਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਉਸ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


ਕੰਬਾਈਨ ਮਸ਼ੀਨਰੀ ਦਾ ਕਰਦਾ ਸੀ ਕੰਮ 

ਜਸਵੀਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਮੰਗੂ ਸਿੰਘ ਕੰਬਾਈਨ ਮਸ਼ੀਨਰੀ ਦਾ ਕੰਮ ਕਰਦਾ ਸੀ। ਉਹ ਕੰਬਾਈਨ 'ਤੇ ਕੰਮ ਕਰਨ ਲਈ ਸੂਬੇ ਤੋਂ ਬਾਹਰ ਗਿਆ ਸੀ। ਜਿੱਥੋਂ ਉਹ ਇੱਕ ਦਿਨ ਪਹਿਲਾਂ ਹੀ ਵਾਪਸ ਆਇਆ ਸੀ। 23 ਨਵੰਬਰ ਸ਼ਾਮ 4 ਵਜੇ ਮੰਗੂ ਨੇ ਕਿਹਾ ਕਿ ਉਹ ਨਵਦੀਪ ਅਤੇ ਲਖਵਿੰਦਰ ਸਿੰਘ ਨਾਲ ਕਿਸੇ ਕੰਮ ਲਈ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਨਾਲ ਫੋਨ 'ਤੇ ਗੱਲ ਨਹੀਂ ਹੋ ਸਕੀ। ਰਾਤ ਕਰੀਬ 9 ਵਜੇ ਦੋਵੇਂ ਦੋਸ਼ੀ ਮੰਗੂ ਸਿੰਘ ਦੇ ਘਰ ਦੇ ਬਾਹਰ ਬਾਈਕ 'ਤੇ ਆਏ ਅਤੇ ਉਨ੍ਹਾਂ ਨੇ ਮੰਗੂ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਈਕ 'ਤੇ ਬਿਠਾ ਰੱਖਿਆ ਸੀ।

ਮੌਕੇ ਤੋਂ ਹੋਏ ਫਰਾਰ 

ਇਸ ਤੋਂ ਪਹਿਲਾਂ ਕਿ ਘਰ ਦੇ ਲੋਕ ਬਾਹਰ ਨਿਕਲਦੇ, ਦੋਵੇਂ ਮੁਲਜ਼ਮਾਂ ਨੇ ਮੰਗੂ ਨੂੰ ਬਾਈਕ ਤੋਂ ਹੇਠਾਂ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ। ਪਰਿਵਾਰ ਨੇ ਦੇਖਿਆ ਕਿ ਕੁੱਟਮਾਰ ਹੋਣ ਕਾਰਨ ਮੰਗੂ ਬੇਹੋਸ਼ ਪਿਆ ਸੀ ਅਤੇ ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਸਨ। ਮੰਗੂ ਸਿੰਘ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕੀ ਮੁਲਜ਼ਮਾਂ ਨੇ ਪਹਿਲਾਂ ਉਸ ਦੇ ਲੜਕੇ ਨੂੰ ਨਸ਼ੇੜੀ ਬਣਾਇਆ ਅਤੇ ਉਸ ਤੋਂ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, 'ਤੇ ਹੁਣ ਉਸ ਦੇ ਪੁੱਤਰ ਨੂੰ ਇਨ੍ਹਾਂ ਨਸ਼ੇੜੀ ਦੋਸਤਾਂ ਨੇ ਮਾਰ ਦਿੱਤਾ।

ਕੀ ਕਹਿਣਾ ਹੈ ਪੁਲਿਸ ਦਾ

ਥਾਣਾ ਭਾਦਸੋਂ ਦੇ ਇੰਚਾਰਜ ਇੰਸਪੈਕਟਰ ਇੰਦਰਪਾਲ ਚੌਹਾਨ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਤਕ ਦੀ ਮਾਂ ਜਸਵੀਰ ਕੌਰ ਦੇ ਬਿਆਨਾਂ ’ਦੇ ਆਧਾਰ ਤੇ ਮੰਗੂ ਦੇ ਦੋਸਤ ਨਵਦੀਪ ਸਿੰਘ ਅਤੇ ਲਖਵਿੰਦਰ ਸਿੰਘ ਵਾਸੀ ਪਿੰਡ ਚਾਸਵਾਲ ਖ਼ਿਲਾਫ਼ ਮਾਮਲਾ ਦਰਜ ਕਰ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਦੀ ਕਾਰਵਾਈ ਚੱਲ ਰਹੀ ਹੈ।
 

ਇਹ ਵੀ ਪੜ੍ਹੋ

Tags :