ਬਜ਼ੁਰਗ ਕਿਸਾਨ ਦੀ ਦੇਖੋ 4 ਘੰਟਿਆਂ ਵਿੱਚ ਕਿਵੇਂ ਬਦਲੀ ਕਿਸਮਤ

ਕਹਿੰਦੇ ਹਨ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ,ਕਿਸਮਤ ਦਾ ਸਿਤਾਰਾ ਕਦੋਂ ਉੱਚਾ ਹੋ ਜਾਂਦਾ ਹੈ, ਇਹ ਵੀ ਕੋਈ ਨਹੀਂ ਜਾਣ ਸਕਦਾ। ਇਸ ਤਰ੍ਹਾਂ ਹੀ ਕੁਝ ਦੇਖਣ ਨੂੰ ਮਿਲਿਆ ਪੰਜਾਬ ਦੇ ਹੁਸ਼ਿਆਰਪੁਰ ਵਿੱਚ,ਜਿੱਥੇ ਇੱਕ ਬਜ਼ੁਰਗ ਕਿਸਾਨ 4 ਘੰਟਿਆਂ ਵਿੱਚ ਕਰੋੜਪਤੀ ਬਣ ਗਿਆ। ਮਾਹਿਲਪੁਰ ਦੇ ਵਸਨੀਕ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹਰ ਹਫ਼ਤੇ ਹੁਸ਼ਿਆਰਪੁਰ ਵਿਖੇ ਦਵਾਈ ਲੈਣ […]

Share:

ਕਹਿੰਦੇ ਹਨ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ,ਕਿਸਮਤ ਦਾ ਸਿਤਾਰਾ ਕਦੋਂ ਉੱਚਾ ਹੋ ਜਾਂਦਾ ਹੈ, ਇਹ ਵੀ ਕੋਈ ਨਹੀਂ ਜਾਣ ਸਕਦਾ। ਇਸ ਤਰ੍ਹਾਂ ਹੀ ਕੁਝ ਦੇਖਣ ਨੂੰ ਮਿਲਿਆ ਪੰਜਾਬ ਦੇ ਹੁਸ਼ਿਆਰਪੁਰ ਵਿੱਚ,ਜਿੱਥੇ ਇੱਕ ਬਜ਼ੁਰਗ ਕਿਸਾਨ 4 ਘੰਟਿਆਂ ਵਿੱਚ ਕਰੋੜਪਤੀ ਬਣ ਗਿਆ। ਮਾਹਿਲਪੁਰ ਦੇ ਵਸਨੀਕ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹਰ ਹਫ਼ਤੇ ਹੁਸ਼ਿਆਰਪੁਰ ਵਿਖੇ ਦਵਾਈ ਲੈਣ ਆਉਂਦਾ ਹੈ। ਉਹ 4 ਨਵੰਬਰ ਨੂੰ ਵੀ ਦਵਾਈ ਲੈਣ ਆਇਆ ਸੀ। ਫਿਰ ਉਸਨੇ ਇੱਕ ਸਟਾਲ ਤੋਂ ਲਾਟਰੀ ਖਰੀਦੀ। ਉਹ 3 ਵਜੇ ਦਵਾਈ ਲੈ ਕੇ ਘਰ ਪਰਤਿਆ। ਸ਼ਾਮ ਕਰੀਬ 7 ਵਜੇ ਸਟਾਲ ਮਾਲਕ ਨੇ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਨੇ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।

ਪਿਛਲੇ 40 ਸਾਲ ਤੋਂ ਖਰੀਦ ਰਿਹਾ ਸੀ ਲਾਟਰੀ

ਬਜ਼ੁਰਗ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਅਤੇ ਉਸਦੇ 2 ਬੱਚੇ ਵਿਆਹੇ ਹੋਏ ਹਨ। ਉਸਨੇ ਦੱਸਿਆ ਕਿ ਉਹ ਪਿਛਲੇ 40ਸਾਲ ਤੋਂ ਲਾਟਰੀ ਖਰੀਦ ਰਿਹਾ ਹੈ। ਉਸਨੇ ਕਿਹਾਕਿ ਜਦੋਂ ਉਸਨੂੰ ਲਾਟਰੀ ਨਿਕਲਣ ਦੀ ਜਾਣਕਾਰੀ ਮਿਲੀ ਤਾਂ ਉਸ ਨੂੰ ਯਕੀਨ ਨਹੀਂ ਹੋਇਆ। ਉਹ ਇਸਦੀ ਪੁਸ਼ਟੀ ਕਰਨ ਦੇ ਲਈ ਆਪਣੇ ਸਾਥੀਆਂ ਦੇ ਨਾਲ ਹੁਸ਼ਿਆਰਪੁਰ ਗਿਆ। ਉਸਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਸਲਾਹ ਲੈ ਕੇ ਇਸ ਪੈਸੇ ਦੀ ਵਰਤੋਂ ਕਰੇਗਾ।