Punjab government investment: ਢਾਈ ਸਾਲ ਵਿੱਚ 83,857 ਕਰੋੜ ਦਾ ਹੋਇਆ ਇਤਿਹਾਸਕ ਨਿਵੇਸ਼

ਟਾਟਾ ਸਟੀਲ ਦੁਆਰਾ ਲੁਧਿਆਣਾ ਵਿਚ ₹2,600 ਕਰੋੜ ਦਾ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ, ਜੋ ਸਟੀਲ ਉਦਯੋਗ ਵਿੱਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਇਸਦੇ ਨਾਲ, ਸਨਾਤਨ ਪੋਲਿਕੌਟ ਨੇ ਫਤਹਿਗੜ੍ਹ ਸਾਹਿਬ ਵਿੱਚ ₹1,600 ਕਰੋੜ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ, ਜੋ ਪਲਾਸਟਿਕ ਪ੍ਰੋਡਕਟਸ ਦੇ ਉਤਪਾਦਨ ਵਿੱਚ ਬੇਹਤਰੀ ਲਿਆਵੇਗਾ।

Share:

ਪੰਜਾਬ ਨਿਊਜ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਰਾਜ ਨੂੰ ਉਦਯੋਗਿਕ ਪਾਵਰਹਾਊਸ ਬਣਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਕਰ ਰਹੀ ਹੈ 'ਇਨਵੈਸਟ ਪੰਜਾਬ' ਦੇ ਤਹਿਤ ਢਾਈ ਸਾਲ ਵਿੱਚ 83,857 ਕਰੋੜ ਦੇ ਇਤਿਹਾਸਕ ਨਿਵੇਸ਼ ਪ੍ਰਾਪਤ ਹੋਏ ਹਨ ਇਹ ਨਿਵੇਸ਼ ਖੇਤੀਬਾੜੀ, ਉਤਪਾਦਨ, ਟੈਕਸਟਾਈਲ ਅਤੇ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿੱਚ ਹੋ ਰਹੇ ਹਨ ਵਿਦੇਸ਼ੀ ਨਿਵੇਸ਼ਕਾਂ ਦੀ ਭੂਮਿਕਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਰਾਜ ਨੂੰ ਉਦਯੋਗਿਕ ਵਿਕਾਸ ਵਿੱਚ ਪ੍ਰਮੁੱਖ ਬਣਾਉਣ ਲਈ ਸਹਾਇਕ ਹਨ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਰਾਜ ਨੂੰ ਉਦਯੋਗਿਕ ਪਾਵਰਹਾਊਸ ਬਣਾਉਣ ਦੇ ਉਦੇਸ਼ ਨਾਲ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ ਇਸ ਦੇ ਤਹਿਤ ਰਾਜ ਵਿੱਚ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ 'ਤੇ ਖ਼ਾਸ ਜ਼ੋਰ ਦਿੱਤਾ ਜਾ ਰਿਹਾ ਹੈ

ਢਾਈ ਸਾਲ ' ਇਤਿਹਾਸਕ ਨਿਵੇਸ਼

ਢਾਈ ਸਾਲਾਂ ਵਿੱਚ 'ਇਨਵੈਸਟ ਪੰਜਾਬ' ਨੂੰ 5,265 ਨਿਵੇਸ਼ ਪ੍ਰਾਪਤ ਹੋਏ ਹਨ, ਜਿਨ੍ਹਾਂ ਦੀ ਕੁੱਲ ਰਕਮ ਲਗਭਗ 83,857 ਕਰੋੜ ਹੈ ਇਹ ਨਿਵੇਸ਼ 3,87,806 ਨਵੀਆਂ ਨੌਕਰੀਆਂ ਪੈਦਾ ਕਰਨ ਦੀ ਸੰਭਾਵਨਾ ਪੈਦਾ ਕਰਦਾ ਹੈ ਇਹ ਰਕਮ ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀ, ਭੋਜਨ ਪ੍ਰੋਸੈਸਿੰਗ, ਉਤਪਾਦਨ, ਆਟੋਮੋਟਿਵ, ਟੈਕਸਟਾਈਲ ਅਤੇ ਅਧੁਨਿਕ ਬੁਨਿਆਦੀ ਢਾਂਚੇ ਵਿੱਚ ਲਗਾਈ ਗਈ ਹੈ

ਵੱਖ-ਵੱਖ ਦੇਸ਼ਾਂ ਤੋਂ ਨਿਵੇਸ਼

ਪੰਜਾਬ ਵਿੱਚ ਨਿਵੇਸ਼ ਸਿਰਫ ਦੇਸ਼ ਦੇ ਅੰਦਰੋਂ ਹੀ ਨਹੀਂ ਸਗੋਂ  ਬਾਹਰ ਤੋਂ ਵੱਡੀਆਂ ਆਰਥਿਕ ਸ਼ਕਤੀਆਂ ਜਿਵੇਂ ਕਿ ਸਵਿਟਜ਼ਰਲੈਂਡ, ਜਰਮਨੀ, ਜਪਾਨ ਅਤੇ ਅਮਰੀਕਾ ਤੋਂ ਵੀ ਰਿਹਾ ਹੈ ਇਹ ਦਿਖਾਉਂਦਾ ਹੈ ਕਿ ਸੂਬੇ ਦਾ ਵਾਤਾਵਰਣ ਵਿਸ਼ਵ ਪੱਧਰ 'ਤੇ ਉੱਨਤੀ ਦੇ ਕਾਬਿਲ ਹੈ

ਨਿਵੇਸ਼ ਦੇ ਸਿਖਰਲੇ ਜ਼ਿਲ੍ਹੇ

ਪੰਜਾਬ ਦੇ ਨਿਵੇਸ਼ ਪ੍ਰਾਪਤ ਕਰਨ ਵਾਲੇ ਟਾਪ-5 ਜ਼ਿਲ੍ਹਿਆਂ ਵਿੱਚ ਐੱਸਏਐੱਸ ਨਗਰ 24,930 ਕਰੋੜ ਰੁਪਏ ਦੇ ਨਿਵੇਸ਼ ਨਾਲ ਪਹਿਲੇ ਸਥਾਨ 'ਤੇ ਹੈ ਦੂਜੇ ਨੰਬਰ 'ਤੇ ਲੁਧਿਆਣਾ 18,860 ਕਰੋੜ ਰੁਪਏ ਨਾਲ ਅਤੇ ਤੀਸਰੇ ਨੰਬਰ 'ਤੇ ਅੰਮ੍ਰਿਤਸਰ ਹੈ, ਜਿੱਥੇ 5,805 ਕਰੋੜ ਰੁਪਏ ਦਾ ਨਿਵੇਸ਼ ਹੋਇਆ ਚੌਥੇ ਸਥਾਨ 'ਤੇ ਪਟਿਆਲਾ (5,190 ਕਰੋੜ) ਅਤੇ ਪੰਜਵੇਂ ਸਥਾਨ 'ਤੇ ਫਤਹਿਗੜ੍ਹ ਸਾਹਿਬ (4,981 ਕਰੋੜ) ਹਨ

ਖਾਸ ਖੇਤਰਾਂ ਵਿੱਚ ਨਿਵੇਸ਼ ਤੇ ਰੁਜ਼ਗਾਰ ਦੇ ਅਨੁਮਾਨ

ਹਾਊਸਿੰਗ ਅਤੇ ਬੁਨਿਆਦੀ ਢਾਂਚਾ: ₹11,853 ਕਰੋੜ ਦੇ ਨਿਵੇਸ਼ ਨਾਲ 1.22 ਲੱਖ ਨੌਕਰੀਆਂ ਪੈਦਾ ਹੋਣਗੀਆਂ. ਇਸੇ ਤਰ੍ਹਾਂ ਉਤਪਾਦਨ ਖੇਤਰ ਵਿੱਚ 5,981 ਕਰੋੜ ਦੇ ਨਿਵੇਸ਼ ਨਾਲ 39,952 ਨੌਕਰੀਆਂ ਪੈਦਾ ਹੋਈਆਂ. ਸਟੀਲ ਸੈਕਟਰ ਵਿੱਚ 3,889 ਕਰੋੜ ਦਾ ਨਿਵੇਸ਼ ਅਤੇ 9,257 ਨੌਕਰੀਆਂ ਪੈਦਾ ਹੋਣਗੀਆਂ. ਗੱਲ ਟੈਕਸਟਾਈਲ ਖੇਤਰ ਦੀ ਕੀਰਏ ਤਾਂ ਇਸ ਵਿੱਚ 3,305 ਕਰੋੜ ਦਾ ਨਿਵੇਸ਼ ਅਤੇ 13,753 ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ. ਇਸੇ ਤਰ੍ਹਾਂ ਖੇਤੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ 2,854 ਕਰੋੜ ਦਾ ਨਿਵੇਸ਼ ਅਤ 16,638 ਨੌਕਰੀਆਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ. ਗੱਲ ਹੈਲਥਕੇਅਰ ਸੈਕਟਰ ਦੀ ਕਰੀਏ ਤਾਂ ਇਸ ਵਿੱਚ 2,157 ਕਰੋੜ ਦਾ ਨਿਵੇਸ਼ ਅਤੇ 4,510 ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ

ਵੱਡੇ ਨਿਵੇਸ਼ ਪ੍ਰੋਜੈਕਟ

ਟਾਟਾ ਸਟੀਲ ਦੁਆਰਾ ਲੁਧਿਆਣਾ ਵਿਚ 2,600 ਕਰੋੜ ਦਾ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ, ਜੋ ਸਟੀਲ ਉਦਯੋਗ ਵਿੱਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ ਇਸਦੇ ਨਾਲ, ਸਨਾਤਨ ਪੋਲਿਕੌਟ ਨੇ ਫਤਹਿਗੜ੍ਹ ਸਾਹਿਬ ਵਿੱਚ 1,600 ਕਰੋੜ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ, ਜੋ ਪਲਾਸਟਿਕ ਪ੍ਰੋਡਕਟਸ ਦੇ ਉਤਪਾਦਨ ਵਿੱਚ ਬੇਹਤਰੀ ਲਿਆਵੇਗਾ ਉਸੇ ਤਰ੍ਹਾਂ, ਮੋਗਾ ਜ਼ਿਲ੍ਹੇ ਵਿੱਚ ਨੈਸਲੇ ਨੇ 423 ਕਰੋੜ ਦੀ ਨਵੀਂ ਰਕਮ ਲਗਾਉਣ ਦਾ ਫੈਸਲਾ ਕੀਤਾ ਹੈ, ਜੋ ਖੁਰਾਕ ਅਤੇ ਪੇਅ ਪਦਾਰਥ ਦੇ ਖੇਤਰ ਵਿੱਚ ਸੂਬੇ ਨੂੰ ਅੱਗੇ ਲਿਜਾਣ ਦੀ ਯੋਜਨਾ ਹੈ ਰੂਪਨਗਰ ਜ਼ਿਲ੍ਹੇ ਵਿੱਚ ਫਰੂਡੇਨਬਰਗ ਕੰਪਨੀ ਨੇ 338 ਕਰੋੜ ਦੀ ਰਕਮ ਨਿਵੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ ਇਸ ਤੋਂ ਇਲਾਵਾ, ਐੱਸਏਐੱਸ ਨਗਰ ਵਿੱਚ ਬੇਬੋ ਟੈਕਨੋਲੌਜੀ 300 ਕਰੋੜ ਦੇ ਨਿਵੇਸ਼ ਨਾਲ ਆਈਟੀ ਸੈਕਟਰ ਨੂੰ ਹੋਰ ਮਜ਼ਬੂਤ ਕਰਨ ਜਾ ਰਿਹਾ ਹੈ

ਮੁੱਖ ਮੰਤਰੀ ਦਾ ਦ੍ਰਿਸ਼ਟੀਕੋਣ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਪੰਜਾਬ ਦੇ ਬਹੁਤ ਹੋਰ ਨਿਵੇਸ਼ ਆਉਣ ਦੀ ਸੰਭਾਵਨਾ ਹੈ ਉਨ੍ਹਾਂ ਦੇ ਅਨੁਸਾਰ, ਵਿਸ਼ਵ ਪੱਧਰੀ ਨਿਵੇਸ਼ਕਾਂ ਅਤੇ ਕਾਰਪੋਰੇਟ ਸੰਸਥਾਵਾਂ ਨੂੰ ਜੋੜਨ ਅਤੇ ਨਵੀਆਂ ਯੋਜਨਾਵਾਂ ਨੂੰ ਅੱਗੇ ਲਿਆਂਦਾ ਹੈ ਇਹ ਯਤਨ ਇੱਕ ਮਜ਼ਬੂਤ ਬੁਨਿਆਦ ਸਾਬਤ ਹੋਵੇਗਾ ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਬਣੇ ਇਹ ਹਾਲਾਤ ਇਹ ਦਰਸਾਉਂਦੇ ਹਨ ਕਿ ਭਵਿੱਖ ਵਿੱਚ ਸੂਬਾ ਇੱਕ ਪ੍ਰਮੁੱਖ ਉਦਯੋਗਿਕ ਹੱਬ ਦੇ ਰੂਪ ਵਿੱਚ ਉਭਰੇਗਾ

ਇਹ ਵੀ ਪੜ੍ਹੋ