Scientist of Gurdaspur: ਆਈਰਲੈਂਡ ਵਿੱਚ ਤਿਆਰ ਕਰੇਗਾ ਰੋਸ਼ਨੀ ‘ਚ ਨਾ ਦਿੱਖਣ ਵਾਲੀ ਸਿਆਹੀ

ਉਸ ਨੇ ਸਰਕਾਰੀ ਸਕੂਲਾਂ ਵਿੱਚ ਮੁੱਢਲੀ ਸਿੱਖਿਆ ਤੇ ਸਰਕਾਰੀ ਕਾਲਜ ਵਿੱਚ ਬੀਐੱਸਸੀ ਨਾਨ ਮੈਡਿਕਲ ਕਰਨ ਤੋਂ ਬਾਅਦ ਨੈਨੋ ਟੈਕਨੋਲੋਜੀ ਵਿੱਚ ਐਮਐਸਸੀ ਅਤੇ ਪੀਐਚਡੀ ਵੀ ਕਰ ਲਈ ਹੈ ਅਤੇ ਵੱਖ ਵੱਖ ਦੇਸ਼ਾਂ ਵਿੱਚ ਰਿਸਰਚ ਕਰਨ ਤੋਂ ਬਾਅਦ ਹੁਣ ਆਇਰਲੈਂਡ ਵਿੱਚ ਯੂਰੋਪ ਦੀ ਇੱਕ ਕੰਪਨੀ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਨਾਲ ਕੰਮ ਕਰ ਰਿਹਾ ਹੈ।

Share:

ਹਾਈਲਾਈਟਸ

  • ਰਦਾਸਪੁਰ ਦੇ ਇਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਅਤੇ ਬੇਹੱਦ ਸਧਾਰਣ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪਵਨ ਕੁਮਾਰ ਦੇ ਨਾਂ ਨਾਲ ਹੁਣ ਡਾਕਟਰ ਜੁੜ ਗਿਆ ਹੈ

ਜੇਕਰ ਕਿਸੇ ਮੰਜ਼ਿਲ ਨੂੰ ਹਾਸਲ ਦਾ ਜਜਬਾ ਦਿਲ ਵਿੱਚ ਹੋਵੇ ਤਾਂ ਕੋਈ ਵੀ ਕੰਮ ਔਖਾ ਨਹੀਂ ਹੁੰਦਾ। ਸਾਧਨਾਂ ਦੀ ਕਮੀ ਆਪਣੀ ਮੰਜ਼ਿਲ ਤੇ ਹਮੇਸ਼ਾ ਨਜ਼ਰ ਰੱਖਣ ਵਾਲਿਆਂ ਦੇ ਰਸਤੇ ਦੀ ਰੁਕਾਵਟ ਕਦੇ ਨਹੀਂ ਬਣਦੀ। ਇਸ ਗੱਲ ਨੂੰ ਸਾਬਤ ਕਰ ਦਿਖਾਇਆ ਹੈ ਪਿੰਡ ਪਿੰਡ ਫੇਰੀ ਲਗਾ ਕੇ ਲੋਕਾਂ ਦੀ ਜਰੂਰਤ ਦਾ ਸਮਾਨ ਵੇਚਣ ਵਾਲੇ ਅਤੇ ਲਗਭਗ ਅਨਪੜ ਮਹਿੰਦਰ ਪਾਲ ਦੇ ਪੁੱਤਰ ਪਵਨ ਕੁਮਾਰ ਨੇ। ਗੁਰਦਾਸਪੁਰ ਦੇ ਇਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਅਤੇ ਬੇਹੱਦ ਸਧਾਰਣ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪਵਨ ਕੁਮਾਰ ਦੇ ਨਾਂ ਨਾਲ ਹੁਣ ਡਾਕਟਰ ਜੁੜ ਗਿਆ ਹੈ। ਉਸ ਨੇ ਸਰਕਾਰੀ ਸਕੂਲਾਂ ਵਿੱਚ ਮੁੱਢਲੀ ਸਿੱਖਿਆ ਤੇ ਸਰਕਾਰੀ ਕਾਲਜ ਵਿੱਚ ਬੀਐੱਸਸੀ ਨਾਨ ਮੈਡਿਕਲ ਕਰਨ ਤੋਂ ਬਾਅਦ ਨੈਨੋ ਟੈਕਨੋਲੋਜੀ ਵਿੱਚ ਐਮਐਸਸੀ ਅਤੇ ਪੀਐਚਡੀ ਵੀ ਕਰ ਲਈ ਹੈ ਅਤੇ ਵੱਖ ਵੱਖ ਦੇਸ਼ਾਂ ਵਿੱਚ ਰਿਸਰਚ ਕਰਨ ਤੋਂ ਬਾਅਦ ਹੁਣ ਆਇਰਲੈਂਡ ਵਿੱਚ ਯੂਰੋਪ ਦੀ ਇੱਕ ਕੰਪਨੀ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਨਾਲ ਕੰਮ ਕਰ ਰਿਹਾ ਹੈ।

ਪੜ੍ਹਾਈ ਵਿੱਚ ਪੈਸਿਆਂ ਦਾ ਕਮੀ ਆਈ ਅੜਿੱਕੇ

ਪਵਨ ਦੇ ਪਿਤਾ ਮਹਿੰਦਰ ਪਾਲ ਨੇ ਦੱਸਿਆ ਕਿ ਪਵਨ ਨੇ ਬੀਐਸਸੀ ਤਾਂ ਆਪਣੀ ਮਿਹਨਤ ਸਦਕਾ ਸਰਕਾਰੀ ਸਕੂਲਾਂ ਅਤੇ ਸਰਕਾਰੀ ਕਾਲਜ ਵਿੱਚ ਪੜ੍ਹ ਕੇ ਕਰ ਲਈ ਪਰ ਉਸ ਨੂੰ ਅੱਗੇ ਪੜਾਉਣ ਲਈ ਉਹਨਾਂ ਕੋਲ ਪੈਸੇ ਨਹੀਂ ਸੀ। ਉਸ ਨੇ ਕਈ ਵਾਰ ਖੂਨ ਦਾਨ ਕੀਤਾ ਜਿਸ ਕਾਰਨ ਉਹਨਾਂ ਦੀ ਸ਼ਹਿਰ ਦੇ ਇੱਕ ਡਾਕਟਰ ਨਾਲ ਪਹਿਚਾਨ ਬਣ ਗਈ ਸੀ ਜਿਨਾਂ ਦੇ ਸਹਿਯੋਗ ਨਾਲ ਪ੍ਰੋਫੈਸਰ ਖੰਨਾ ਅਤੇ ਵਰਤਮਾਨ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨਾਲ ਸੰਪਰਕ ਬਣਿਆ ਅਤੇ ਉਹਨਾਂ ਦੀ ਮਦਦ ਨਾਲ ਪਵਨ ਦੀ ਐਮਐਸਸੀ ਵੀ ਪੂਰੀ ਹੋ ਗਈ। ਚੰਗੇ ਨੰਬਰਾਂ ਵਿੱਚ ਐਮਐਸਸੀ ਕਰਨ ਕਾਰਨ ਉਸ ਨੂੰ ਵਜ਼ੀਫਾ ਮਿਲ ਗਿਆ ਤੇ ਉਸਨੇ ਪੀਐਚਡੀ ਆਪਣੇ ਦਮ ਤੇ ਕੀਤੀ।  ਉਹਨਾਂ ਦੱਸਿਆ ਕਿ ਉਹ ਪਿੰਡਾਂ ਵਿੱਚ ਜਾ ਕੇ ਪਲਾਸਟਿਕ ਦਾ ਸਮਾਨ ਵੇਚਦੇ ਹਨ ਅਤੇ ਉਹਨਾਂ ਦੇ ਪਰਿਵਾਰ ਵਿੱਚ ਪਵਨ ਹੀ ਇਨਾ ਪੜਿਆ ਹੈ ਜਿਸ ਕਾਰਨ ਉਹਨਾਂ ਨੂੰ ਪਵਨ ਤੇ ਫਖਰ ਹੋ ਰਿਹਾ ਹੈ। ਉਨਾ ਖਾਸ ਕਰ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਦੀ ਕੋਸ਼ਿਸ਼ ਕਰਨ ਤਾਂ ਜੋ ਉਹ ਪਵਨ ਵਾਂਗੂ ਆਪਣੇ ਪਰਿਵਾਰ ਦਾ ਨਾਂ ਚਮਕਾ ਸਕਣ।

ਸਰਕਾਰੀ ਸਕੂਲਾਂ ਵਿੱਚ ਪੜ ਕੇ ਪਹੁੰਚਿਆ ਵੱਡੇ ਮੁਕਾਮ ਤੇ

ਉੱਥੇ ਹੀ ਡਾਕਟਰ ਪਵਨ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪਲਸ ਟੂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਹੀ ਐਮਐਸਸੀ ਨੋਨ ਮੈਡੀਕਲ ਕੀਤੀ ਅਤੇ ਫਿਰ ਰਮਨ ਬਹਿਲ, ਪ੍ਰੋਫੈਸਰ ਖੰਨਾ ਡਾਕਟਰ ਪੰਨੂ ਆਦਿ ਦੇ  ਸਹਿਯੋਗ ਨਾਲ ਐਮਐਸਸੀ ਵੀ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਜਿਸ ਕਾਰਨ ਉਸ ਨੂੰ ਵਜ਼ੀਫਾ ਲੱਗ ਗਿਆ ਅਤੇ ਉਸ ਨੂੰ ਪੀਐਚਡੀ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਪੀਐਚਡੀ ਕਰਨ ਤੋਂ ਬਾਅਦ ਉਸਨੇ ਯੂਐਸ ਵਿੱਚ ਰਿਸਰਚ ਕੀਤੀ ਅਤੇ ਫਿਰ ਕਨੇਡਾ ਤੇ ਸਾਊਥ ਕੋਰੀਆ ਵਿੱਚ ਇਕੋ ਫਰੈਂਡਲੀ ਮਟੀਰੀਅਲ ਬਣਾਉਣ ਅਤੇ ਉਸ ਨੂੰ ਐਨਰਜੀ ਵਿਚ ਤਬਦੀਲ ਕਰਨ ਦੇ ਖੇਤਰ ਵਿੱਚ ਕੰਮ ਕੀਤਾ ਅਤੇ ਹੁਣ ਆਇਰਲੈਂਡ ਵਿੱਚ ਯੂਰੋਪ ਦੀ ਇੱਕ ਕੰਪਨੀ ਵਿੱਚ ਵੱਖ ਵੱਖ ਦੇਸ਼ਾਂ ਦੇ ਵਿਗਿਆਨੀਆਂ ਨਾਲ ਕੰਮ ਕਰ ਰਿਹਾ ਹੈ। ਇੱਥੇ ਉਸ ਦਾ ਕੰਮ ਅਜਿਹੀ ਇੰਕ ਯਾਨੀ ਸਿਆਹੀ ਬਣਾਉਣਾ ਹੈ ਜੋ ਰੋਸ਼ਨੀ ਵਿੱਚ ਦਿਖਾਈ ਨਹੀਂ ਦਵੇਗੀ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮਿਹਨਤ ਦਾ ਫਲ ਜਰੂਰ ਮਿਲਦਾ ਹੈ ,ਨੌਜਵਾਨ ਆਪਣੀ ਪੜਾਈ ਵੱਲ ਧਿਆਨ ਦੇਣ ਅਤੇ ਜੋ ਵੀ ਕੰਮ ਕਰਨਾ ਹੈ ਉਸ ਨੂੰ ਮਨ ਲਗਾ ਕੇ ਕਰਨ ਤਾਂ ਸਫਲਤਾ ਜਰੂਰ ਮਿਲੇਗੀ।

ਪਤਨੀ ਨੂੰ ਨੋਬਲ ਪੁਰਸਕਾਰ ਜਿੱਤਣ ਦੀ ਆਸ

ਉੱਥੇ ਹੀ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਡਾਕਟਰ ਪਵਨ ਨਾਲ ਵਿਆਹ ਸੂਤਰ ਵਿੱਚ ਬੱਝੀ ਉਸ ਦੀ ਪੀਐਚਡੀ ਪਤਨੀ ਡਾਕਟਰ ਨਿਕਿਤਾ ਨੇ ਦੱਸਿਆ ਕਿ ਪਵਨ ਇੱਕ ਬਹੁਤ ਹੀ ਮਿਹਨਤੀ ਅਤੇ ਜਮੀਨ ਨਾਲ ਜੁੜਿਆ ਇਨਸਾਨ ਹੈ ਅਤੇ ਉਸਨੇ ਆਪਣੀ ਮਿਹਨਤ ਦੀ ਬਦੌਲਤ ਹੀ ਸਭ ਕੁਝ ਹਾਸਲ ਕੀਤਾ ਹੈ। ਉਸ ਨੇ ਆਸ ਪ੍ਰਗਟਾਈ ਹੈ ਕਿ ਆਪਣੀ ਲਗਨ ਦੀ ਬਦੌਲਤ ਉਹ ਇੱਕ ਦਿਨ ਨੋਬਲ ਪ੍ਰਾਈਜ਼ ਦਾ ਹੱਕ ਦਾਰ ਬਣੇਗਾ।

ਇਹ ਵੀ ਪੜ੍ਹੋ