ਠੰਡ ਦੇ ਕਾਰਨ ਪੰਜਾਬ 'ਚ ਵਧੀਆਂ ਛੁੱਟੀਆਂ, 14 ਜਨਵਰੀ ਤੱਕ ਬੰਦ ਰਹਿਣਗੇ ਸੂਬੇ ਦੇ ਸਕੂਲ  

ਪੰਜਾਬ ਸਰਾਕਰ ਨੇ ਵੱਧ ਰਹੀ ਸਰਦੀ ਕਾਰਨ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਹਨ। ਤੇ ਹੁਣ ਪੰਜਾਬ ਵਿੱਚ ਸਰਕਾਰੀ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ। ਇਹ ਆਦੇਸ਼ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੇ। 

Share:

ਪੰਜਾਬ ਨਿਊਜ। ਪੰਜਾਬ ਸਰਕਾਰ ਨੇ ਕੜਾਕੇ ਦੀ ਠੰਡ ਨੂੰ ਵੇਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦਾ ਐਲਾਨ ਕੀਤਾ ਹੈ। ਪਹਿਲਾਂ 9 ਜਨਵਰੀ ਤੱਕ ਸਕੂਲ ਖੁੱਲਣੇ ਸਨ ਪਰ ਹੁਣ ਨਵੇਂ ਫੈਸਲੇ ਅਨੂਸਾਰ ਸਰਕਾਰੀ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ। ਕਾਬਿਲੇ ਗੌਰ ਹੈ ਕਿ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਯਾਨੀ ਪ੍ਰਾਈਵੇਟ ਸਕੂਲ ਦੇ ਕਲਾਸ 1 ਤੋਂ 7ਵੀਂ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਧਾ ਦਿੱਤੀਆਂ ਹਨ।

ਕਲਾਸ 8ਵੀਂ 12ਵੀਂ ਚ ਪੜਨ ਵਾਲੇ ਵਿਦਿਆਰਥੀ ਦੀਆਂ ਕਲਾਸਾਂ 9 ਜਨਵਰੀ ਤੋਂ ਤੈਅ ਸਮੇਂ ਅਨੂਸਾਰ ਸੰਚਾਲਿਤ ਰਹਿਣਗੀਆਂ। ਇਹ ਆਦੇਸ਼ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੇ। ਮੰਤਰੀ ਨੇ ਇਹ ਐਲਾਨ ਕੀਤਾ ਕਿ ਸਾਰੇ ਸਕੂਲ ਖੁੱਲ੍ਹਣ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਦਾ ਰਹੇਗਾ। ਪੰਜਾਬ ਦੇ ਨਾਲ-ਨਾਲ ਯੂਪੀ ਦੇ ਵੀ ਕਈ ਜਿਲਿਆਂ ਦੇ ਸਕੂਲ ਬੰਦ ਰਹਿਣਗੇ

ਛੁੱਟੀਆਂ ਦੌਰਾਨ ਆਂਗਣਵਾੜੀ ਵਰਕਰ ਰਾਸ਼ਨ ਮੁਹੱਈਆ ਕਰਵਾਉਣਗੀਆਂ

ਆਂਗਣਵਾੜੀ ਵਰਕਰਾਂ ਛੁੱਟੀਆਂ ਦੌਰਾਨ 3-6 ਸਾਲ ਦੀ ਉਮਰ ਦੇ ਬੱਚਿਆਂ ਨੂੰ ਘਰ ਲਿਜਾਣ ਵਾਲਾ ਰਾਸ਼ਨ ਮੁਹੱਈਆ ਕਰਵਾਉਣਗੀਆਂ। ਵਰਕਰਾਂ ਨੂੰ ਨਿਊਟ੍ਰੀਸ਼ਨ ਟ੍ਰੈਕਰ 'ਤੇ ਰੋਜ਼ਾਨਾ ਰਿਪੋਰਟਿੰਗ ਯਕੀਨੀ ਬਣਾਉਣੀ ਪਵੇਗੀ ਅਤੇ ਪ੍ਰੀ-ਸਕੂਲ ਸਿੱਖਿਆ ਨੂੰ ਛੱਡ ਕੇ ਬਾਕੀ ਸਾਰੀਆਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਸਮਾਨ ਲਾਭ ਦੇਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ