ਲੁਧਿਆਣਾ ਵਿੱਚ ਵਿਦਿਆਰਥਣ ਨਾਲ ਕਈ ਮਹੀਨਿਆਂ ਤੱਕ Rape ਕਰਦਾ ਰਿਹਾ ਭਰਾ ਦਾ ਦੋਸਤ, ਬਹਾਨੇ ਨਾਲ ਬੁਲਾਉਂਦਾ ਸੀ ਘਰ

ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਲਦੀ ਹੀ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਕੀਤੀ ਜਾਵੇਗੀ।

Share:

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਖਾ ਵਿੱਚ ਇੱਕ ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਪੀੜਤਾ ਦੇ ਭਰਾ ਦਾ ਦੋਸਤ ਹੈ, ਜਿਸਨੇ ਕਈ ਮਹੀਨਿਆਂ ਤੱਕ ਵਿਦਿਆਰਥਣ ਨਾਲ ਬਲਾਤਕਾਰ ਕੀਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤਾ 9 ਮਹੀਨਿਆਂ ਦੀ ਗਰਭਵਤੀ ਹੋ ਗਈ। ਪੀੜਤਾ 8ਵੀਂ ਜਮਾਤ ਦੀ ਵਿਦਿਆਰਥਣ ਹੈ।

ਡਰ ਦੇ ਮਾਰੇ ਚੁੱਪ ਰਹੀ 

ਜਾਣਕਾਰੀ ਅਨੁਸਾਰ ਦੋਸ਼ੀ ਅਹਿਮਦ ਰਾਜਾ ਪਿਛਲੇ 7-8 ਸਾਲਾਂ ਤੋਂ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। ਪਿਛਲੇ ਸਾਲ ਮਈ-ਜੂਨ ਵਿੱਚ, ਦੋਸ਼ੀ ਨੇ ਪੀੜਤ ਨੂੰ ਉਸਦੀ ਭੈਣ ਨੂੰ ਮਿਲਣ ਦੇ ਬਹਾਨੇ ਆਪਣੇ ਘਰ ਬੁਲਾਇਆ। ਜਦੋਂ ਉਹ ਉੱਥੇ ਪਹੁੰਚੀ ਤਾਂ ਘਰ ਵਿੱਚ ਕੋਈ ਨਹੀਂ ਸੀ। ਇਸ ਦੌਰਾਨ ਦੋਸ਼ੀ ਉਸਨੂੰ ਕਮਰੇ ਵਿੱਚ ਲੈ ਗਿਆ ਅਤੇ ਜ਼ਬਰਦਸਤੀ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਕਿਹਾ ਕਿ ਉਹ ਡਰ ਦੇ ਮਾਰੇ ਚੁੱਪ ਰਹੀ ਅਤੇ ਉੱਥੋਂ ਭੱਜ ਕੇ ਆਪਣੇ ਘਰ ਆ ਗਈ।

ਇਕੱਲੀ ਦਾ ਚੁੱਕਦਾ ਸੀ ਫਾਇਦਾ

ਇਸ ਤੋਂ ਬਾਅਦ, ਦੋਸ਼ੀ ਨੇ ਉਸਦੀ ਚੁੱਪੀ ਦਾ ਫਾਇਦਾ ਉਠਾਇਆ ਅਤੇ ਜਦੋਂ ਵੀ ਉਹ ਘਰ ਵਿੱਚ ਇਕੱਲੀ ਹੁੰਦੀ ਸੀ ਤਾਂ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਦਾਖਾ ਥਾਣੇ ਦੀ ਐਸਆਈ ਕਮਲਦੀਪ ਕੌਰ ਅਨੁਸਾਰ ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 376, 506 ਆਈਪੀਸੀ ਅਤੇ ਪੋਕਸੋ ਐਕਟ ਦੀ ਧਾਰਾ 4, 6 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਲਦੀ ਹੀ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ