ਪੰਜਾਬ ਸਰਕਾਰ ਦੀ 'ਆਸ਼ੀਰਵਾਦ' ਸਕੀਮ, ਧੀਆਂ ਦੇ ਵਿਆਹ ਲਈ ਦਿੱਤੀ ਜਾ ਰਹੀ ਵਿੱਤੀ ਸਹਾਇਤਾ

ਪੰਜਾਬ ਸਰਕਾਰ ਨੇ "ਪੰਜਾਬ ਆਸ਼ੀਰਵਾਦ ਯੋਜਨਾ" ਸ਼ੁਰੂ ਕੀਤੀ ਹੈ, ਜਿਸਦਾ ਮੁੱਖ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਵਾਹ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਅਧੀਨ, ਪਰਿਵਾਰਾਂ ਨੂੰ ₹51,000 ਦੀ ਮਦਦ ਮਿਲਦੀ ਹੈ, ਜਿਸ ਨਾਲ ਉਹ ਆਪਣੀਆਂ ਬੇਟੀਆਂ ਦੇ ਵਿਆਹ ਦਾ ਖਰਚਾ ਆਸਾਨੀ ਨਾਲ ਕਰ ਸਕਦੇ ਹਨ। ਇਹ ਯੋਜਨਾ 1997 ਤੋਂ ਜਾਰੀ ਹੈ ਅਤੇ ਸਮਾਜਿਕ ਨਿਆਂ ਵਿਭਾਗ ਦੁਆਰਾ ਚਲਾਈ ਜਾ ਰਹੀ ਹੈ, ਜਿਸ ਨਾਲ ਅਨੇਕ ਪਰਿਵਾਰਾਂ ਨੂੰ ਫਾਇਦਾ ਮਿਲ ਰਿਹਾ ਹੈ।

Share:

ਪੰਜਾਬ ਨਿਊਜ. ਅਜਿਹੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ, ਜੋ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਆਪਣੀਆਂ ਲੜਕੀਆਂ ਦੇ ਵਿਆਹ ਦਾ ਖਰਚਾ ਚੁੱਕਣ ਤੋਂ ਅਸਮਰੱਥ ਹਨ ਇਹ ਸਕੀਮ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੁਆਰਾ ਚਲਾਈ ਜਾਂਦੀ ਹੈ। ਇਹ ਸਕੀਮ 1997 ਵਿੱਚ ਪੰਜਾਬ ਸ਼ਗਨ ਯੋਜਨਾ ਦੇ ਨਾਂਅ ਨਾਲ ਸ਼ੁਰੂ ਕੀਤੀ ਗਈ ਸੀ ਉਸ ਸਮੇਂ 5,100 ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਸੀ. 26 ਜਨਵਰੀ 2004 ਨੂੰ, ਸਕੀਮ ਦਾ ਨਾਮ ਬਦਲ ਕੇ ਆਸ਼ੀਰਵਾਦ ਯੋਜਨਾ ਕਰ ਦਿੱਤਾ ਗਿਆ ਅਤੇ ਸਹਾਇਤਾ ਰਾਸ਼ੀ ਵਧਾ ਕੇ 6,100 ਕਰ ਦਿੱਤੀ ਗਈ 1 ਅਪ੍ਰੈਲ, 2006: ਸਹਾਇਤਾ ਰਾਸ਼ੀ ਵਧਾ ਕੇ 15,000 ਕਰ ਦਿੱਤੀ ਗਈ 1 ਜੁਲਾਈ, 2017: ਰਕਮ ਵਧਾ ਕੇ 21,000 ਕਰ ਦਿੱਤੀ ਗਈ ਵਰਤਮਾਨ ਵਿੱਚ, ਇਸ ਯੋਜਨਾ ਦੇ ਤਹਿਤ 51,000 ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ 

ਇਸ ਸਕੀਮ ਦੇ ਲਾਭ 

ਇਸ ਯੋਜਨਾ ਦੇ ਤਹਿਤ, ਯੋਗ ਪਰਿਵਾਰਾਂ ਨੂੰ 51,000 ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਜੋ ਵਿਆਹ ਦੇ ਖਰਚਿਆਂ ਦੇ ਬੋਝ ਨੂੰ ਘਟਾਇਆ ਜਾ ਸਕੇ ਪੰਜਾਬ ਸਰਕਾਰ ਨੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੀਆਂ ਧੀਆਂ ਦੇ ਵਿਆਹ ਲਈ ਵਿੱਤੀ ਮਦਦ ਲਈ ਪੰਜਾਬ ਆਸ਼ੀਰਵਾਦ ਯੋਜਨਾ ਸ਼ੁਰੂ ਕੀਤੀ ਹੈ ਇਸ ਸਕੀਮ ਦਾ ਉਦੇਸ਼ ਉਨ੍ਹਾਂ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਜੋ ਆਪਣੀ ਆਰਥਿਕ ਸਥਿਤੀ ਕਾਰਨ ਆਪਣੀਆਂ ਲੜਕੀਆਂ ਦੇ ਵਿਆਹ ਦਾ ਖਰਚਾ ਨਹੀਂ ਕਰ ਸਕਦੇ ਇਹ ਸਕੀਮ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਘੱਟ ਗਿਣਤੀ ਵਿਭਾਗ ਦੁਆਰਾ ਚਲਾਈ ਜਾਂਦੀ ਹੈ

ਯੋਗਤਾ ਦੀਆਂ ਸ਼ਰਤਾਂ

ਪੰਜਾਬ ਆਸ਼ੀਰਵਾਦ ਯੋਜਨਾ ਦੇ ਤਹਿਤ ਸਹਾਇਤਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹੋਣੀ ਜਰੂਰੀ ਹਨ ਇਸ ਸਕੀਮ ਦਾ ਲਾਭ ਲੈਣ ਵਾਲੀ ਕੁੜੀ ਦੀ ਉਮਰ ਘੱਟੋ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ ਜੇ ਆਮਦਨ ਦੀ ਗੱਲ ਕਰੀਏ ਤਾਂ ਉਸ ਪਰਿਵਾਰ ਦੀ ਸਾਲਾਨਾ ਆਮਦਨ 32,790 ਤੋਂ ਵੱਧ ਨਹੀਂ ਹੋਣੀ ਚਾਹੀਦੀ ਇਸ ਤੋਂ ਇਲਾਵਾ ਲੜਕੀ ਦੇ ਮਾਤਾ ਪਿਤਾ ਪੰਜਾਬ ਦੇ ਪੱਕੇ ਤੌਰ ਤੇ ਵਸਨੀਕ ਹੋਣੇ ਚਾਹੀਦੇ ਨੇ. ਇਹ ਸ਼ਰਤ ਲਾਜਮੀ ਹੈ ਕਿ ਵਿਆਹ ਤੋਂ ਪਹਿਲਾਂ ਜਾਂ ਵਿਆਹ ਦੇ 30 ਦਿਨਾਂ ਦੇ ਇਸ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਜਮ੍ਹਾ ਕਰਨੀ ਹੁੰਦੀ ਹੈ. ਸਰਕਾਰ ਦਾ ਨਿਯਮ ਹੈ ਕਿ ਪਰਿਵਾਰ ਦੀਆਂ ਵੱਧ ਤੋਂ ਵੱਧ ਦੋ ਧੀਆਂ ਹੀ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ.

ਇਸ ਤਰ੍ਹਾਂ ਅਪਲਾਈ ਕਰੋ

ਪੰਜਾਬ ਆਸ਼ੀਰਵਾਦ ਯੋਜਨਾ ਦੇ ਤਹਿਤ ਸਹਾਇਤਾ ਪ੍ਰਾਪਤ ਕਰਨ ਲਈ ਹੇਠ ਲਿਖੇ ਕਦਮ ਫਾਲੋ ਕਰੋ:

ਅਧਿਕਾਰਤ ਪੋਰਟਲ 'ਤੇ ਜਾਓ

"ਬਿਨੈਕਾਰ ਰਜਿਸਟ੍ਰੇਸ਼ਨ" 'ਤੇ ਕਲਿੱਕ ਕਰੋ

ਲੋੜੀਂਦੀ ਜਾਣਕਾਰੀ ਭਰੋ ਅਤੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ

ਅਰਜ਼ੀ ਫਾਰਮ ਜਮ੍ਹਾਂ ਕਰੋ

ਲਾਭ ਲੈਣ ਲਈ ਜਰੂਰੀ ਦਸਤਾਵੇਜ ਵੀ ਜਮ੍ਹਾ ਕਰਾਉਣੇ ਪੈਂਦੇ ਹਨ ਜਿਵੇਂ ਕਿ ਆਧਾਰ ਕਾਰਡ. ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟ ਦੀ ਕਾਪੀ ਦੇਣੀ ਜਰੂਰੀ ਹੁੰਦੀ ਹੈ. ਪੰਜਾਬ ਆਸ਼ੀਰਵਾਦ ਯੋਜਨਾ ਕਮਜ਼ੋਰ ਵਰਗਾਂ ਲਈ ਵੱਡੀ ਰਾਹਤ ਹੈ ਇਹ ਸਿਰਫ਼ ਪਰਿਵਾਰਾਂ ਦੀਆਂ ਆਰਥਿਕ ਸਮੱਸਿਆਵਾਂ ਨੂੰ ਹੱਲ ਨਹੀਂ ਕਰਦੀ, ਸਗੋਂ ਲੜਕੀਆਂ ਦੇ ਸਨਮਾਨ ਅਤੇ ਸਸ਼ਕਤੀਕਰਨ ਨੂੰ ਵੀ ਉਤਸ਼ਾਹਿਤ ਕਰਦੀ ਹੈ ਇਸ ਯੋਜਨਾ ਨਾਲ ਕੁੜੀਆਂ ਦੇ ਵਿਆਹ ਨੂੰ ਆਰਥਿਕ ਤੌਰ 'ਤੇ ਆਸਾਨ ਬਣਾਉਣ ਦਾ ਸੰਦੇਸ਼ ਦਿੱਤਾ ਗਿਆ ਹੈ

ਇਹ ਵੀ ਪੜ੍ਹੋ

Tags :