ਉਪ ਚੋਣ ਲੜਨ ਤੋਂ ਪਹਿਲਾਂ ਲੁਧਿਆਣਾ ਲਈ ਵੱਡੀ ਸੌਗਾਤ ਲੈਕੇ ਆਏ ਸੰਜੀਵ ਅਰੋੜਾ

ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਇੱਥੇ ਉਪ ਚੋਣ ਹੋਣ ਜਾ ਰਹੀ ਹੈ। ਇਸਦੇ ਲਈ ਆਪ ਵੱਲੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ।

Courtesy: file photo

Share:

ਲੁਧਿਆਣਾ ’ਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਕੈਲਾਸ਼ ਨਗਰ ਚੌਕ ਅਤੇ ਜੀਟੀ ਰੋਡ 'ਤੇ ਜੱਸੀਆਂ ਰੋਡ ਤੋਂ ਗੁਰੂਹਰ ਰਾਏ ਨਗਰ ਕਰਾਸਿੰਗ ਤਕ ਵਾਹਨ ਅੰਡਰਪਾਸ (ਵੀਯੂਪੀ) ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿਤੀ ਹੈ। ਇਸ ਪ੍ਰਾਜੈਕਟ ਲਈ ਸ਼ੋਰਟ-ਟਰਮ ਟੈਂਡਰ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ। 

2 ਬਲੈਕ ਸਪਾਟਾਂ 'ਤੇ ਆਵਾਜਾਈ ਘਟੇਗੀ 

ਇਸ ਸਬੰਧ ਵਿਚ ਵੇਰਵੇ ਦਿੰਦਿਆਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਉਮੀਦ ਪ੍ਰਗਟਾਈ ਕਿ ਇਹ ਅੰਡਰਪਾਸ ਲੁਧਿਆਣਾ ਦੇ ਦੋ ਦੁਰਘਟਨਾ-ਸੰਭਾਵੀ ਬਲੈਕ ਸਪਾਟਾਂ 'ਤੇ ਆਵਾਜਾਈ ਦੀ ਭੀੜ ਨੂੰ ਕਾਫ਼ੀ ਹੱਦ ਤਕ ਘਟਾ ਦੇਣਗੇ। ਉਨ੍ਹਾਂ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਰਾਹੀਂ ਦਿੱਲੀ ਅਤੇ ਜੰਮੂ ਵਿਚਕਾਰ ਇਕ ਮਹੱਤਵਪੂਰਨ ਸੰਪਰਕ ਜੀਟੀ ਰੋਡ 'ਤੇ ਆਵਾਜਾਈ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ 44 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਐਨਐਚਏਆਈ ਦਾ ਧਨਵਾਦ ਕੀਤਾ।

ਸੰਜੀਵ ਅਰੋੜਾ ਨੇ ਜਤਾਈ ਖੁਸ਼ੀ 

ਸੰਜੀਵ ਅਰੋੜਾ ਨੇ ਕਿਹਾ ਕਿ 15x2 ਮੀਟਰ ਦੇ ਇਨ੍ਹਾਂ ਵੀਯੂਪੀਜ਼ ਦੀ ਉਚਾਈ 5.5 ਮੀਟਰ ਹੈ। ਇਹ ਨਾ ਸਿਰਫ਼ ਵਾਹਨਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਗੇ ਬਲਕਿ ਐਨਐਚ-1 ਦੇ ਇਸ ਭਾਗ 'ਤੇ ਤੇਜ਼ ਰਫ਼ਤਾਰ ਹਾਦਸਿਆਂ ਨੂੰ ਰੋਕ ਕੇ ਸੜਕ ਸੁਰੱਖਿਆ ਨੂੰ ਵੀ ਵਧਾਉਣਗੇ। ਹਰੇਕ ਅੰਡਰਪਾਸ ਦੀ ਅਨੁਮਾਨਤ ਲਾਗਤ 21.67 ਕਰੋੜ ਰੁਪਏ ਹੈ। ਦੱਸ ਦਈਏ ਕਿ ‘ਆਪ’ ਦੇ ਸੰਸਦ ਮੈਂਜਦ ਸੰਜੀਵ ਅਰੋੜਾ ਨੇ ਐਕਸ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਐਕਸ ’ਤੇ ਟਵੀਟ ਕੀਤਾ ਕਿ ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਸੜਕ ਸੁਰੱਖਿਆ ਵਲ ਇਹ ਸਰਕਾਰ ਦਾ ਵੱਡਾ ਕਦਮ ਹੈ ਜੋ ਕਿ ਸਮੇਂ ਦੀ ਮੰਗ ਸੀ।

ਇਹ ਵੀ ਪੜ੍ਹੋ