Salmaan Meets Jaggu: ਕੈਂਸਰ ਨੂੰ ਮਾਤ ਦੇਣ ਵਾਲੇ ਸੱਤ ਸਾਲ ਦੇ ਬੱਚੇ ਨਾਲ ਭਾਈਜਾਨ ਨੇ ਆਪਣੇ ਬੰਗਲੇ 'ਚ ਕੀਤਾ ਲੰਚ

ਉਹ 7 ਮਹੀਨਿਆਂ ਵਿੱਚ ਕੈਂਸਰ ਦੀ ਚੌਥੀ ਸਟੇਜ ਨੂੰ ਹਰਾ ਕੇ ਘਰ ਪਰਤਿਆ ਹੈ। 2018 ਵਿੱਚ ਸਾਢੇ 3 ਸਾਲ ਦੀ ਉਮਰ ਵਿੱਚ ਉਸ ਨੂੰ ਕੈਂਸਰ ਦਾ ਪਤਾ ਲੱਗਿਆ ਸੀ। ਇਸ ਕਾਰਨ ਉਸ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਪਰ ਇਲਾਜ ਤੋਂ ਬਾਅਦ ਉਸ ਨੂੰ ਨਜ਼ਰ ਆਉਣ ਲੱਗੀ।

Share:

ਹਾਈਲਾਈਟਸ

  • ਹਰ ਸਾਲ ਜੱਗੂ ਦਾ ਮੈਡੀਕਲ ਚੈਕਅੱਪ ਮੁੰਬਈ ਦੇ ਇੱਕ ਹਸਪਤਾਲ ਵਿੱਚ ਕੀਤਾ ਜਾਂਦਾ ਹੈ

Punjab News:  ਬਾਲੀਵੁੱਡ ਅਦਾਕਾਰ ਸਲਮਾਨ ਖਾਨ ਆਪਣੇ ਚੰਗੇ ਸੁਭਾਅ ਲਈ ਜਾਣੇ ਜਾਂਦੇ ਹਨ। ਹੁਣ ਉਨ੍ਹਾਂ ਨੇ ਲੁਧਿਆਣਾ ਦੇ ਕੈਂਸਰ ਪੀੜਤ ਬੱਚੇ ਦੀ ਇੱਛਾ ਪੂਰੀ ਕਰਦਿਆਂ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਵਿੱਚ ਉਸ ਨਾਲ ਮੁਲਾਕਾਤ ਕੀਤੀ ਸੀ। ਹੁਣ ਉਸਦੇ ਠੀਕ ਹੋਣ 'ਤੇ ਉਨ੍ਹਾਂ ਨੇ ਬੱਚੇ ਨਾਲੇ ਬੰਗਲੇ 'ਤੇ ਮੁਲਾਕਾਤ ਕੀਤੀ। ਕਾਬਿਲੇ ਗੌਰ ਹੈ ਕਿ ਬੱਚੇ ਦੇ ਪਰਿਵਾਰ ਨੇ ਇਲਾਜ ਲਈ ਉਸ ਨੂੰ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ 'ਚ ਭਰਤੀ ਕਰਵਾਇਆ ਸੀ। ਉੱਥੇ ਮੇਕ ਮਾਈ ਵਿਸ਼ ਫਾਊਂਡੇਸ਼ਨ ਨੇ ਬੱਚੇ ਤੋਂ ਉਸਦੀ ਇੱਛਾ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਸੀ ਕਿ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦਾ ਹੈ। ਸੰਗਠਨ ਦੇ ਮੈਂਬਰਾਂ ਨੇ ਬੱਚੇ ਜਗਨਦੀਪ ਜੱਗੂ ਦੀ ਵੀਡੀਓ ਸਲਮਾਨ ਖਾਨ ਨੂੰ ਭੇਜੀ। ਇਸ ਤੋਂ ਬਾਅਦ 2018 ਵਿੱਚ, ਸਲਮਾਨ ਪਹਿਲੀ ਵਾਰ ਜੱਗੂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਸਨ। 9 ਸਾਲ ਦਾ ਬੱਚਾ ਜਗਨਦੀਪ ਜੱਗੂ ਮਾਡਲ ਟਾਊਨ ਲੁਧਿਆਣਾ ਦਾ ਰਹਿਣ ਵਾਲਾ ਹੈ। 

ਮਾਂ ਨੂੰ ਟਾਟਾ ਕੈਂਸਰ ਹਸਪਤਾਲ ਤੋਂ ਫੋਨ ਆਇਆ

ਜੱਗੂ ਨੇ ਦੱਸਿਆ ਕਿ ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਉਸ ਦੀ ਮਾਂ ਨੂੰ ਟਾਟਾ ਕੈਂਸਰ ਹਸਪਤਾਲ ਤੋਂ ਫੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਸਲਮਾਨ ਖਾਨ ਉਨ੍ਹਾਂ ਨੂੰ ਬਾਂਦਰਾ ਸਥਿਤ ਆਪਣੇ ਬੰਗਲੇ 'ਚ ਮਿਲਣਾ ਚਾਹੁੰਦੇ ਹਨ। ਇਸ ਤੋਂ ਬਾਅਦ ਉਹ 1 ਦਸੰਬਰ 2023 ਨੂੰ ਆਪਣੀ ਮਾਂ ਨਾਲ ਸਲਮਾਨ ਖਾਨ ਨੂੰ ਮਿਲਣ ਗਿਆ। ਸਲਮਾਨ ਖੁਦ ਉਨ੍ਹਾਂ ਦੇ ਸਵਾਗਤ ਲਈ ਬੰਗਲੇ ਦੇ ਦਰਵਾਜ਼ੇ 'ਤੇ ਖੜ੍ਹੇ ਸਨ। ਉਸ ਨੂੰ ਕਿਹਾ ਕਿ ਸਰਦਾਰ ਜੀ ਬਹੁਤ ਦੇਰ ਨਾਲ ਆਏ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ। ਉਹ ਕਰੀਬ ਡੇਢ ਘੰਟਾ ਸਲਮਾਨ ਖਾਨ ਨਾਲ ਰਹੇ। ਇਸ ਦੌਰਾਨ ਉਨ੍ਹਾਂ ਨੇ ਸਲਮਾਨ ਨੂੰ ਆਪਣੇ ਕ੍ਰਿਕਟ ਵੀਡੀਓ, ਸਕੇਟਿੰਗ ਵੀਡੀਓ ਆਦਿ ਦਿਖਾਏ।  ਜੱਗੂ ਨੇ ਦੱਸਿਆ ਕਿ ਸਲਮਾਨ ਖਾਨ ਨੇ ਉਸ ਨੂੰ ਦੋ ਟੀ-ਸ਼ਰਟਾਂ ਅਤੇ ਦੋ ਪੈਂਟਾਂ ਦਿੱਤੀਆਂ ਹਨ। ਸਲਮਾਨ ਨੇ ਰੁਮਾਲ 'ਤੇ ਉਸਦੀ ਸਿਹਤ ਲਈ ਸੰਦੇਸ਼ ਵੀ ਲਿਖਿਆ ਹੈ।

ਬਹਾਦਰੀ ਦਿਖਾਉਂਦੇ ਹੋਏ ਕੈਂਸਰ ਨੂੰ ਮਾਤ ਦਿੱਤੀ

ਜੱਗੂ ਦੀ ਮਾਂ ਸੁਖਬੀਰ ਕੌਰ ਨੇ ਦੱਸਿਆ ਕਿ 2018 ਵਿੱਚ ਬੇਟਾ ਆਪਣੀ ਦਾਦੀ ਨਾਲ ਪਾਰਕ ਵਿੱਚ ਸੈਰ ਕਰ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਡਿੱਗ ਗਿਆ। ਕੁਝ ਦਿਨਾਂ ਬਾਅਦ ਉਹ ਅਚਾਨਕ 18 ਤੋਂ 20 ਘੰਟੇ ਸੌਂ ਜਾਂਦਾ ਸੀ। ਜੇ ਉਹ ਉਲਟੀ ਕਰਦਾ, ਤਾਂ ਉਹ ਖੁੱਲ੍ਹ ਕੇ ਉਲਟੀ ਨਹੀਂ ਕਰਦਾ ਸੀ। ਮੂੰਹੋਂ ਵਿੱਚੋਂ ਝੱਗ ਨਿਕਲਦਾ ਰਹਿੰਦਾ ਸੀ। ਸਥਾਨਕ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਲਿਜਾਇਆ ਗਿਆ। ਜਗਨਬੀਰ ਦਾ ਉੱਥੇ 7 ਮਹੀਨੇ ਇਲਾਜ ਚੱਲਿਆ। ਉਸ ਸਮੇਂ ਪਤਾ ਲੱਗਾ ਕਿ ਉਸ ਦੇ ਮੱਥੇ ਵਿਚ ਟਿਊਮਰ ਸੀ ਜੋ ਕੈਂਸਰ ਵਿਚ ਬਦਲ ਗਿਆ ਸੀ। ਜਗਬੀਰ ਨੇ ਬਹਾਦਰੀ ਦਿਖਾਉਂਦੇ ਹੋਏ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦਿੱਤੀ। ਹਰ ਸਾਲ ਜੱਗੂ ਦਾ ਮੈਡੀਕਲ ਚੈਕਅੱਪ ਮੁੰਬਈ ਦੇ ਇੱਕ ਹਸਪਤਾਲ ਵਿੱਚ ਕੀਤਾ ਜਾਂਦਾ ਹੈ। ਜਗਨਬੀਰ ਸਿੰਘ ਰਾਜਗੜ੍ਹ ਇੰਡਸ ਵਰਲਡ ਸਕੂਲ ਵਿੱਚ ਯੂਕੇਜੀ ਕਲਾਸ ਵਿੱਚ ਪੜ੍ਹਦਾ ਹੈ।

ਇਹ ਵੀ ਪੜ੍ਹੋ