ਦੁਖਦਾਈ ਖ਼ਬਰ - ਪਿਤਾ ਦੀ ਮੌਤ ਦਾ ਸਦਮਾ ਨਾ ਝੱਲ ਸਕਿਆ ਪੁੱਤ, ਕਮਰੇ ਅੰਦਰ ਲਗਾਇਆ ਫਾਹਾ

ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਹਰਮਨਜੀਤ ਸਿੰਘ। ਹਾਲੇ 5 ਮਹੀਨੇ ਪਹਿਲਾਂ ਹੀ ਪਿਤਾ ਦੀ ਥਾਂ ਪੰਜਾਬ ਪੁਲਿਸ ਦੀ ਨੌਕਰੀ ਮਿਲੀ ਸੀ। ਲੁਧਿਆਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 

Share:

ਲੁਧਿਆਣਾ ਵਿਖੇ ਇੱਕ ਪੁਲਿਸ ਮੁਲਾਜ਼ਮ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਮਨਜੀਤ ਸਿੰਘ (20) ਵਜੋਂ ਹੋਈ। ਹਰਮਨਜੀਤ ਪੰਜਾਬ ਪੁਲਿਸ ਦੀ ਤੀਜੀ ਆਈਆਰਬੀ ਵਿਖੇ ਸਿਖਲਾਈ ਲੈ ਰਿਹਾ ਸੀ। ਹਰਮਨਦੀਪ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਰੀਬ ਪੰਜ ਮਹੀਨੇ ਪਹਿਲਾਂ ਪੰਜਾਬ ਪੁਲਿਸ ਵਿੱਚ ਨੌਕਰੀ ਮਿਲੀ ਸੀ। ਪਿਤਾ ਦੀ ਮੌਤ ਤੋਂ ਬਾਅਦ ਤੋਂ ਹੀ ਉਹ ਪ੍ਰੇਸ਼ਾਨ ਸੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਹਰਮਨਜੀਤ ਦੀ ਮਾਂ ਉਸਨੂੰ ਬੁਲਾਉਣ ਲਈ ਕਮਰੇ ਵਿੱਚ ਗਈ ਸੀ। ਅੰਦਰ ਲਾਸ਼ ਲਟਕਦੀ ਦੇਖ ਮਾਂ ਨੇ ਚੀਕਚਿਹਾੜਾ ਮਚਾ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਚੌਂਕੀ ਜੀਵਨ ਨਗਰ ਦੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਛੁੱਟੀ ਆ ਕੇ ਚੁੱਕਿਆ ਖੌਫਨਾਕ ਕਦਮ 

ਚੌਂਕੀ ਜੀਵਨ ਨਗਰ ਦੇ ਇੰਚਾਰਜ ਏਐਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਹਰਮਨਦੀਪ ਸਿੰਘ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਭਰਤੀ ਹੋਇਆ ਸੀ। ਪਿਤਾ ਹਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਸਨੂੰ ਨੌਕਰੀ ਮਿਲ ਗਈ ਸੀ। ਉਹ ਇਸ ਸਮੇਂ ਤੀਜੀ ਆਈਆਰਬੀ ਵਿਖੇ ਤਾਇਨਾਤ ਸੀ ਅਤੇ ਟਰੇਨਿੰਗ ਲੈ ਰਿਹਾ ਸੀ। ਹਰਮਨਦੀਪ ਛੁੱਟੀ 'ਤੇ ਆਇਆ ਸੀ ਤੇ ਉਸਨੇ ਇਹ ਕਦਮ ਚੁੱਕ ਲਿਆ। 
 

ਇਹ ਵੀ ਪੜ੍ਹੋ