ਬਠਿੰਡਾ ਦੇ ਡੇਰੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ, ਡੇਰਾ ਮੁੱਖੀ ਸਣੇ 2 ਗ੍ਰਿਫਤਾਰ

ਡੇਰੇ ਦੇ ਮਹੰਤ ਤੇ ਪਾਠੀ ਸਮੇਤ ਪੁਲਿਸ ਨੇ 3 ਮੁਲਜ਼ਮਾਂ ਤੇ ਪਰਚਾ ਦਰਜ਼ ਕਰਕੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਡੇਰੇ ਦੇ ਪਾਠੀ ਦੇ ਕਮਰੇ ਵਿੱਚੋਂ ਸ਼ਰਾਬ ਦੀ ਬੋਤਲ ਵੀ ਮਿਲੀ ਹੈ।

Share:

ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਇੱਕ ਡੇਰੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਸਾਹਮਣੇ ਆਈ ਹੈ। ਸ਼੍ਰੀ ਦਮਦਮਾ ਸਾਹਿਬ ਤੋਂ ਟੀਮਾਂ ਨੇ ਪਹੁੰਚ ਕੇ ਪੰਜ ਪਿਆਰਿਆਂ ਦੀ ਅਗੁਵਾਈ ਵਿੱਚ ਟਰੰਕ ਦੀ ਤਲਾਸ਼ੀ ਲਿਤੀ। ਇਸ ਦੌਰਾਨ ਪਾੜੇ ਹੋਏ ਗੁਟਕਾ ਸਾਹਿਬ ਬਰਾਮਦ ਕੀਤੇ ਗਏ। ਇਹ ਵੀ ਦਸਿਆ ਜਾ ਰਿਹਾ ਹੈ ਕਿ ਡੇਰੇ ਦੇ ਮਹੰਤ ਤੇ ਪਾਠੀ ਸਮੇਤ ਪੁਲਿਸ ਨੇ 3 ਮੁਲਜ਼ਮਾਂ ਤੇ ਪਰਚਾ ਦਰਜ਼ ਕਰਕੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਡੇਰੇ ਦੇ ਪਾਠੀ ਦੇ ਕਮਰੇ ਵਿੱਚੋਂ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਜਦੋਂ ਇਹ ਮਾਮਲਾ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਦੇ ਧਿਆਨ ਵਿੱਚ ਆਇਆ ਤਾਂ ਪੰਜ ਪਿਆਰਿਆਂ ਨੇ ਡੇਰੇ ਵਿੱਚ ਜਾ ਕੇ ਜਾਂਚ ਕੀਤੀ। ਇਸ ਦੌਰਾਨ ਪਾਠੀ ਧਰਮ ਸਿੰਘ ਫਰਾਰ ਹੋ ਗਿਆ। ਪੰਜ ਪਿਆਰਿਆਂ ਤੇ ਹੋਰ ਲੋਕਾਂ ਨੇ ਡੇਰੇ ਦੇ ਮੁਖੀ ਬਖਤੌਰ ਸਿੰਘ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਇਸ ਸਮੁੱਚੇ ਮਾਮਲੇ ਦੀ ਰਿਪੋਰਟ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਜਾਵੇਗੀ।

ਡੇਰੇ ਦਾ ਪਾਠੀ ਪੀਂਦਾ ਸੀ ਸ਼ਰਾਬ 

ਜਾਣਕਾਰੀ ਦੇ ਮੁਤਾਬਿਕ ਪਿੰਡ ਦਾਨ ਸਿੰਘ ਵਾਲਾ ਦੇ ਡੇਰੇ ਵਿੱਚ ਅਖੰਡ ਪਾਠ ਕਰਵਾਏ ਜਾ ਰਹੇ ਸਨ। ਇਸੇ ਤਹਿਤ ਕੁਝ ਦਿਨ ਪਹਿਲਾਂ ਵੀ ਇੱਕ ਪਰਿਵਾਰ ਵੱਲੋਂ ਡੇਰੇ ਵਿੱਚ ਅਖੰਡ ਪਾਠ ਕਰਵਾਇਆ ਗਿਆ ਸੀ। ਇਸ ਦੌਰਾਨ ਪਿੰਡ ਦੇ ਕੁਝ ਲੋਕਾਂ ਨੂੰ ਪਤਾ ਲੱਗਾ ਕਿ ਡੇਰੇ ਦਾ ਪਾਠੀ ਸ਼ਰਾਬ ਪੀਂਦਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੰਜ ਪਿਆਰਿਆਂ ਨੂੰ ਜਾਂਚ ਲਈ ਪਿੰਡ ਭੇਜਿਆ ਗਿਆ। ਜਿਵੇਂ ਹੀ ਪੰਜ ਪਿਆਰੇ ਡੇਰੇ ਵਿਚ ਪਹੁੰਚੇ, ਪਾਠੀ ਧਰਮ ਸਿੰਘ ਭੱਜ ਗਿਆ। ਜਾਂਚ ਦੌਰਾਨ ਉਸ ਦੇ ਕਮਰੇ ਵਿੱਚ ਰੱਖੇ ਟਰੰਕ ਵਿੱਚੋਂ ਸ੍ਰੀ ਗੁਟਕਾ ਸਾਹਿਬ ਦੇ ਪਾਟੇ ਹੋਏ ਅੰਗ ਮਿਲੇ ਹਨ। ਪਾਠੀ ਦੇ ਕਮਰੇ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਇਸ ਤੋਂ ਬਾਅਦ ਜਾਂਚ ਲਈ ਆਈ ਕਮੇਟੀ ਨੇ ਪਿੰਡ ਦੇ ਗੁਰਦੁਆਰੇ ਵਿੱਚ ਰੱਖੇ ਡੇਰੇ ਵਿੱਚ ਪਾਵਨ ਸਰੂਪਾਂ ਨੂੰ ਪ੍ਰਕਾਸ਼ ਕਰਵਾ ਦਿੱਤਾ।

ਇਹ ਵੀ ਪੜ੍ਹੋ

Tags :